ਗੁਜਰਾਤ ਤੋਂ ਫੜੀ ਗਈ 3,000 ਕਿਲੋਗ੍ਰਾਮ ਹੈਰੋਇਨ ਦੀ ਸਮੱਗਲਿੰਗ ਦਾ ਪਾਕਿ ਅੱਤਵਾਦੀ ਸੰਗਠਨਾਂ ਨਾਲ ਸਬੰਧ
Wednesday, Mar 16, 2022 - 01:30 AM (IST)
ਨਵੀਂ ਦਿੱਲੀ (ਨੈਸ਼ਨਲ ਡੈਸਕ)- ਗੁਜਰਾਤ ਦੇ ਮੁੰਦਰਾ ਪੋਰਟ ’ਤੇ ਬੀਤੇ ਸਾਲ ਫੜੀ ਗਈ 3,000 ਕਿਲੋਗ੍ਰਾਮ ਹੈਰੋਇਨ ਸਬੰਧੀ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਚਾਰਜਸ਼ੀਟ ’ਚ ਵੱਡਾ ਦਾਅਵਾ ਕੀਤਾ ਹੈ। ਐੱਨ. ਆਈ. ਏ. ਨੇ ਅਹਿਮਦਾਬਾਦ ਦੀ ਵਿਸ਼ੇਸ਼ ਅਦਾਲਤ ਨੂੰ ਦੱਸਿਆ ਹੈ ਕਿ ਨਸ਼ੀਲੇ ਪਦਾਰਥ ਦੀ ਸਮੱਗਲਿੰਗ ਕਰਨ ਵਾਲਿਆਂ ਦੇ ਪਾਕਿਸਤਾਨ ਦੇ ਅੱਤਵਾਦੀ ਸੰਗਠਨਾਂ ਨਾਲ ਸਬੰਧ ਹਨ। ਐੱਨ. ਆਈ. ਏ. ਨੇ ਇਸ ਮਾਮਲੇ ਵਿਚ 16 ਲੋਕਾਂ ਦੇ ਖਿਲਾਫ ਚਾਰਜਸ਼ੀਟ ਦਾਇਰ ਕੀਤੀ ਹੈ। ਇਨ੍ਹਾਂ ਵਿਚੋਂ 11 ਅਫਗਾਨਿਸਤਾਨ ਦੇ ਨਾਗਰਿਕ, 4 ਭਾਰਤੀ ਅਤੇ ਇਕ ਈਰਾਨੀ ਸ਼ਾਮਲ ਹਨ।
ਇਹ ਖ਼ਬਰ ਪੜ੍ਹੋ- PAK v AUS : ਬਾਬਰ ਦਾ ਸੈਂਕੜਾ, ਪਾਕਿਸਤਾਨ ਦਾ ਸਕੋਰ 192/2
ਬੀਤੇ ਸਾਲ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਨੇ ਲਗਭਗ 21000 ਕਰੋੜ ਰੁਪਏ ਦੀ ਹੈਰੋਇਨ ਬਰਾਮਦ ਕੀਤੀ ਸੀ। ਐੱਨ. ਆਈ. ਏ. ਨੇ ਇਕ ਬਿਆਨ ਵਿਚ ਕਿਹਾ ਹੈ ਕਿ ਦੋਸ਼ੀ ਮੁਹੰਮਦ ਹਸਨ ਹੂਸੈਨ ਦਾਡ ਅਤੇ ਮੁਹੰਮਦ ਹਸਨ ਦਾਡ ਨਾਲ ਹੋਰ ਸਹਿ-ਸਾਜਿਸ਼ਕਰਤਾਵਾਂ ਦੇ ਸਬੰਧ ਪਾਕਿਸਤਾਨ ਸਥਿਤ ਪਾਬੰਦੀਸ਼ੁਦਾ ਅੱਤਵਾਦੀ ਸੰਗਠਨਾਂ ਨਾਲ ਪਾਏ ਗਏ ਹਨ। ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਨਾਲ ਹੋਣ ਵਾਲੀ ਆਮਦਨ ਨੂੰ ਭਾਰਤ ਵਿਰੋਧੀ ਸਰਗਰਮੀਆਂ ਵਿਚ ਇਸਤੇਮਾਲ ਕਰਨ ਲਈ ਪਾਕਿਸਾਤਨ ਸਥਿਤ ਅੱਤਵਾਦੀ ਸੰਗਠਨਾਂ ਦੇ ਇਸ਼ਾਰੇ ’ਤੇ ਹਵਾਲਾ ਚੈਨਲਾਂ ਤੋਂ ਵਿਦੇਸ਼ੀ ਸੰਸਥਾਵਾਂ ਨੂੰ ਵਾਪਸ ਭੇਜ ਦਿੱਤਾ ਗਿਆ ਸੀ।
ਇਹ ਖ਼ਬਰ ਪੜ੍ਹੋ-ਮੁੰਬਈ ਇੰਡੀਅਨਜ਼ ਨੇ IPL ਦੀ ਤਿਆਰੀ ਕੀਤੀ ਸ਼ੁਰੂ, ਟੀਮ ਨਾਲ ਜੁੜੇ ਇਹ ਵੱਡੇ ਖਿਡਾਰੀ
16 ਵਿਚੋਂ 10 ਲੋਕਾਂ ਦੀ ਹੋਈ ਹੈ ਗ੍ਰਿਫਤਾਰੀ
ਹਸਨ ਦਾਡ ਅਤੇ ਹੁਸੈਨ ਦਾਡ ਅਫਗਾਨਿਸਤਾਨ ਦੇ ਕੰਧਾਰ ਸਥਿਤ ਹਸਨ ਹੁਸੈਨ ਲਿਮਟਿਡ ਦੇ ਪ੍ਰਮੋਟਰ ਹਨ। ਇਸੇ ਕੰਪਨੀ ਨੇ ਨਾਜ਼ਾਇਜ ਨਸ਼ੀਲੇ ਪਦਾਰਥਾਂ ਦੀ ਖੇਪ ਭੇਜੀ ਸੀ। ਇਹ ਖੇਪ ਕੰਧਾਰ ਤੋਂ ਪਹਿਲਾਂ ਈਰਾਨ ਦੇ ਬੰਦਰ ਅੱਬਾਸ ਬੰਦਰਗਾਹ ਤੱਕ ਭੇਜੀ ਗਈ ਸੀ। ਭਾਰਤ ਵਿਚ ਇਹ ਖੇਪ ਆਂਧਰਾ ਪ੍ਰਦੇਸ਼ ਦੀ ਆਸ਼ੀ ਟਰੇਡਿੰਗ ਕੰਪਨੀ ਨੂੰ ਮਿਲਣੀ ਸੀ। ਇਸ ਕੰਪਨੀ ਨੂੰ ਚੇਨਈ ਵਿਚ ਰਹਿਣ ਵਾਲੇ ਮਚਾਵਰਮ ਸੁਧਾਕਰ ਆਪਣੀ ਪਤਨੀ ਗੋਵਿੰਦਰਾਜੂ ਦੁਰਗਾ ਪੂਰਣਾ ਵੈਸ਼ਾਲੀ ਨਾਲ ਮਿਲ ਕੇ ਚਲਾਉਂਦੇ ਹਨ।
ਜਾਂਚ ਦੌਰਾਨ ਪਤਾ ਲੱਗਾ ਹੈ ਕਿ ਇਨ੍ਹਾਂ ਮੁਲਜ਼ਮਾਂ ਵਲੋਂ ਭਾਰਤ ਵਿਚ ਪਹਿਲਾਂ ਵੀ ਨਸ਼ੀਲੇ ਪਦਾਰਥਾਂ ਦੀ ਸਮੱਗਲਿੰਗ ਕੀਤੀ ਗਈ ਹੈ। ਐੱਨ. ਆਈ. ਐੱਨ. ਨੇ ਜਿਨ੍ਹਾਂ 16 ਲੋਕਾਂ ਦੇ ਖਿਲਾਫ ਦੋਸ਼ ਪੱਤਰ ਦਾਇਰ ਕੀਤਾ ਹੈ ਉਨ੍ਹਾਂ ਵਿਚੋਂ 10 ਦੀ ਗ੍ਰਿਫਤਾਰੀ ਹੋ ਚੁੱਕੀ ਹੈ ਅਤੇ 6 ਅਜੇ ਵੀ ਫਰਾਰ ਚੱਲ ਰਹੇ ਹਨ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।