ਚੀਨ ਬਾਰਡਰ ਤੱਕ ਬਣ ਰਹੀ ਸੜਕ, BRO ਨੇ ਹੈਲੀਕਾਪਟਰ ਰਾਹੀਂ ਪਹੁੰਚਾਈਆਂ ਮਸ਼ੀਨਾਂ

Friday, Jun 12, 2020 - 01:34 AM (IST)

ਚੀਨ ਬਾਰਡਰ ਤੱਕ ਬਣ ਰਹੀ ਸੜਕ, BRO ਨੇ ਹੈਲੀਕਾਪਟਰ ਰਾਹੀਂ ਪਹੁੰਚਾਈਆਂ ਮਸ਼ੀਨਾਂ

ਦੇਹਰਾਦੂਨ - ਉਤਰਾਖੰਡ ਦੇ ਪਿਥੌਰਾਗੜ ਜ਼ਿਲ੍ਹੇ 'ਚ ਚੀਨ ਬਾਰਡਰ ਤੱਕ ਬਣ ਰਹੀ ਮੁਨਸਿਆਰੀ ਮਿਲਮ ਸੜਕ ਲਈ ਬੀ.ਆਰ.ਓ. ਨੇ ਹਵਾਈ ਫ਼ੌਜ ਦੇ ਹੈਲੀਕਾਪਟਰ ਰਾਹੀਂ ਸੜਕ ਉਸਾਰੀ ਲਈ ਮਸ਼ੀਨਾਂ ਪਹੁੰਚਾਈਆਂ ਹਨ। ਚੱਟਾਨ ਕੱਟਣ 'ਚ ਆ ਰਹੀ ਪਰੇਸ਼ਾਨੀ ਕਾਰਨ ਇਹ ਕਦਮ ਚੁੱਕਿਆ ਗਿਆ।

ਦਰਅਸਲ, 65 ਕਿਲੋਮੀਟਰ ਦੇ ਇਸ ਸੜਕ ਮਾਰਗ 'ਚ 22 ਕਿਲੋਮੀਟਰ 'ਚ ਲਾਸਪਾ ਦੇ ਕੋਲ ਚੱਟਾਨ ਕੱਟਣ 'ਚ ਪਰੇਸ਼ਾਨੀ ਆ ਰਹੀ ਸੀ। ਜਿਸ ਦੇ ਚੱਲਦੇ ਬੀ.ਆਰ.ਓ. ਲੰਬੇ ਸਮੇਂ ਤੋਂ ਇੱਥੇ ਭਾਰੀ ਮਸ਼ੀਨ ਪਹੁੰਚਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਤੋਂ ਪਹਿਲਾਂ 2019 'ਚ ਹਵਾਈ ਫ਼ੌਜ ਦੇ ਹੈਲੀਕਾਪਟਰ ਨੇ ਮਸ਼ੀਨ ਪਹੁੰਚਾਣ ਦੀ ਕੋਸ਼ਿਸ਼ ਕੀਤੀ ਸੀ ਪਰ ਉਦੋਂ ਇਹ ਮੁਹਿੰਮ ਅਸਫਲ ਹੋ ਗਈ ਸੀ।

ਹਾਲਾਂਕਿ ਇਸ ਵਾਰ ਇੱਕ ਵਾਰ ਫਿਰ ਬੀ.ਆਰ.ਓ. ਨੇ ਹਵਾਈ ਫ਼ੌਜ ਦੇ ਹੈਲੀਕਾਪਟਰ ਰਾਹੀਂ ਸੜਕ ਉਸਾਰੀ ਲਈ ਮਸ਼ੀਨਾਂ ਪਹੁੰਚਾਉਣ ਦੀ ਮੁਹਿੰਮ ਚਲਾਈ। ਇਸ ਵਾਰ ਇਸ ਮੁਹਿੰਮ 'ਚ ਸਫਲਤਾ ਹਾਸਲ ਹੋਈ ਅਤੇ ਹਵਾਈ ਫ਼ੌਜ  ਦੇ ਹੈਲੀਕਾਪਟਰ ਨੇ ਲਾਸਪਾ ਤੱਕ ਮਸ਼ੀਨਾਂ ਪਹੁੰਚਾਉਣ 'ਚ ਕਾਮਯਾਬੀ ਹਾਸਲ ਕੀਤੀ। 

ਭਾਰਤ-ਚੀਨ 'ਚ ਗੱਲਬਾਤ
ਦੱਸ ਦਈਏ ਕਿ ਪਿਛਲੇ ਕਾਫ਼ੀ ਸਮੇਂ ਤੋਂ ਭਾਰਤ ਅਤੇ ਚੀਨ ਵਿਚਾਲੇ ਸਰਹੱਦ 'ਤੇ ਵਿਵਾਦ ਚੱਲ ਰਿਹਾ ਹੈ। ਹਾਲਾਂਕਿ ਹੁਣ ਭਾਰਤ ਅਤੇ ਚੀਨ ਵਿਚਾਲੇ ਨਵੇਂ ਦੌਰ ਦੀ ਫ਼ੌਜੀ ਗੱਲਬਾਤ ਚੱਲ ਰਹੀ ਹੈ। ਚੀਨੀ ਵਿਦੇਸ਼ ਮੰਤਰਾਲਾ   ਦੇ ਬੁਲਾਰਾ ਹੁਆ ਚੁਨਇੰਗ ਨੇ ਕਿਹਾ ਕਿ ਦੋਵੇਂ ਦੇਸ਼ ਤਣਾਅ ਘੱਟ ਕਰਣ ਲਈ ਜ਼ਰੂਰੀ ਕਦਮ ਚੁੱਕ ਰਹੇ ਹਨ। ਪਹਿਲਾਂ ਦੇ ਸਰਹੱਦ ਸਮਝੌਤੇ ਦੇ ਤਹਿਤ ਸ਼ਾਂਤੀ ਕਾਇਮ ਰੱਖਣ ਲਈ ਹਰ ਕਾਰਵਾਈ ਕੀਤੀ ਜਾ ਰਹੀ ਹੈ। ਦੋਵਾਂ ਦੇਸ਼ਾਂ 'ਚ ਚੱਲ ਰਹੀ ਫ਼ੌਜੀ ਗੱਲਬਾਤ ਵਿਚਾਲੇ ਪੀ.ਐਲ.ਏ. 'ਚ ਪੀ.ਸੀ.ਐਲ.-181 ਦੀ ਤਾਇਨਾਤੀ ਕੀਤੀ ਗਈ ਹੈ, ਜਿਸ ਤੋਂ ਬਾਅਦ ਭਾਰਤ ਨੇ ਵੀ ਸਰਹੱਦ 'ਤੇ ਆਪਣੀ ਤਾਇਨਾਤੀ ਵਧਾ ਦਿੱਤੀ ਹੈ।


author

Inder Prajapati

Content Editor

Related News