ਰਾਮ ਲੱਲਾ 'ਤੇ ਵੀ ਗਰਮੀ ਦਾ ਅਸਰ; ਪਹਿਨਾਏ ਜਾ ਰਹੇ ਸੂਤੀ ਕੱਪੜੇ, ਲੱਗ ਰਿਹੈ ਇਹ ਭੋਗ

05/28/2024 5:27:37 PM

ਅਯੁੱਧਿਆ- ਗਰਮੀ ਦਾ ਮੌਸਮ ਹੈ ਅਤੇ ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਤਾਪਮਾਨ 40 ਡਿਗਰੀ ਨੂੰ ਪਾਰ ਕਰ ਗਿਆ ਹੈ। ਅਜਿਹੇ 'ਚ ਰਾਮਨਗਰੀ ਅਯੁੱਧਿਆ 'ਚ ਮੌਜੂਦ ਰਾਮ ਮੰਦਰ 'ਚ ਬਿਰਾਜਮਾਨ ਭਗਵਾਨ ਰਾਮ ਲੱਲਾ ਦੀ ਰੋਜ਼ਾਨਾ ਦੀ ਰੁਟੀਨ ਵੀ ਬਦਲ ਗਈ ਹੈ। ਰਾਮ ਮੰਦਰ 'ਚ ਮੌਜੂਦ ਰਾਮ ਲੱਲਾ ਦੇ ਭੋਗ 'ਚ ਬਦਲਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੂੰ ਭੋਗ ਵਿਚ ਦਹੀਂ ਅਤੇ ਫਲਾਂ ਦਾ ਜੂਸ ਦਿੱਤਾ ਜਾ ਰਿਹਾ ਹੈ। ਸ਼ੀਤਲ ਆਰਤੀ ਹੋ ਰਹੀ ਹੈ ਅਤੇ ਸੂਤੀ ਕੱਪੜੇ ਪਹਿਨਾਏ ਜਾ ਰਹੇ ਹਨ। 

ਇਹ ਵੀ ਪੜ੍ਹੋ- ਗੇਮਿੰਗ ਜ਼ੋਨ ਅਗਨੀਕਾਂਡ: ਸੱਤ ਜਨਮਾਂ ਦਾ ਰਿਸ਼ਤਾ ਮਿੰਟਾਂ 'ਚ ਹੋਇਆ ਤਬਾਹ, ਹਾਦਸੇ 'ਚ ਪਤੀ-ਪਤਨੀ ਦੀ ਗਈ ਜਾਨ

PunjabKesari

ਰਾਮ ਮੰਦਰ ਵਿਚ ਰਾਮ ਲੱਲਾ 5 ਸਾਲ ਦੇ ਬਾਲਕ ਦੇ ਰੂਪ ਵਿਚ ਬਿਰਾਜਮਾਨ ਹਨ। ਇਸ ਲਈ ਠੰਡ ਅਤੇ ਗਰਮੀ ਤੋਂ ਬਚਾਉਣ ਲਈ ਖ਼ਾਸ ਇੰਤਜ਼ਾਮ ਕੀਤੇ ਜਾਂਦੇ ਹਨ। ਰਾਮ ਮੰਦਰ ਦੇ ਪੁਜਾਰੀ ਪ੍ਰੇਮ ਚੰਦਰ ਤ੍ਰਿਪਾਠੀ ਨੇ ਦੱਸਿਆ ਕਿ ਇਸ ਸਮੇਂ ਗਰਮੀ ਦਾ ਕਹਿਰ ਹੈ ਅਤੇ ਗਰਮੀ ਵੱਧਦੀ ਜਾ ਰਹੀ ਹੈ। ਇਸ ਲਈ ਰਾਮ ਲੱਲਾ ਨੂੰ ਭੋਗ ਵਿਚ ਸ਼ੀਤਲ ਵਿਅੰਜਨ ਦਿੱਤੇ ਜਾ ਰਹੇ ਹਨ। ਉਨ੍ਹਾਂ ਨੂੰ ਸੂਤੀ ਕੱਪੜੇ ਪਹਿਨਾਏ ਜਾ ਰਹੇ ਹਨ। ਸਵੇਰੇ ਪਹਿਲਾਂ ਦੀਵਿਆਂ ਦੀ ਆਰਤੀ ਹੁੰਦੀ ਸੀ ਹੁਣ ਚਾਂਦੀ ਦੀ ਥਾਲੀ ਵਿਚ ਫੁੱਲ ਵਿਛਾ ਕੇ ਆਰਤੀ ਕੀਤੀ ਜਾਂਦੀ ਹੈ। ਨਾਲ ਹੀ ਭੋਗ ਵਿਚ ਉਨ੍ਹਾਂ ਨੂੰ ਸਵੇਰੇ ਅਤੇ ਸ਼ਾਮ ਦਹੀਂ ਦਿੱਤੀ ਜਾਂਦੀ ਹੈ। ਇਸ ਤੋਂ ਇਲਾਵਾ ਫਲਾਂ ਦਾ ਜੂਸ ਅਤੇ ਲੱਸੀ ਦਾ ਵੀ ਭੋਗ ਲੱਗਦਾ ਹੈ। ਭੋਗ ਵਿਚ ਮੌਸਮੀ ਫ਼ਲ ਵੀ ਸ਼ਾਮਲ ਕੀਤੇ ਜਾਂਦੇ ਹਨ।

ਇਹ ਵੀ ਪੜ੍ਹੋ-  Fact Check: ਰਾਹੁਲ ਗਾਂਧੀ ਬੋਲੇ- ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਰਹੇ ਹਨ, ਖ਼ਤਮ ਕਹਾਣੀ!

PunjabKesari

ਅਯੁੱਧਿਆ ਵਿਚ ਪ੍ਰਭੂ ਸ਼੍ਰੀ ਰਾਮ ਲੱਲਾ ਦੇ ਵਿਸ਼ਾਲ ਰਾਮ ਮੰਦਰ ਦਾ ਨਿਰਮਾਣ ਇਸ ਸਾਲ ਜਨਵਰੀ ਵਿਚ ਹੋਇਆ ਸੀ। ਭਗਵਾਨ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ 22 ਜਨਵਰੀ ਨੂੰ ਹੋਈ ਹੈ। ਜਿਸ ਤੋਂ ਬਾਅਦ ਇਹ ਪਹਿਲੀ ਗਰਮੀ ਹੈ, ਜੋ ਬਾਲਕ ਰਾਮ ਨੂੰ ਇਸ ਵਾਰ ਝੱਲਣੀ ਪੈ ਰਹੀ ਹੈ। ਇਸ ਕਾਰਨ ਮੰਦਰ ਟਰੱਸਟ ਨੇ ਬਾਲਕ ਰਾਮ ਲੱਲਾ ਨੂੰ ਗਰਮੀ ਤੋਂ ਬਚਾਉਣ ਲਈ ਉਨ੍ਹਾਂ ਨੂੰ ਠੰਡਾ ਰੱਖਣ ਲਈ ਖ਼ਾਸ ਇੰਤਜ਼ਾਮ ਕੀਤੇ ਹਨ। 

ਇਹ ਵੀ ਪੜ੍ਹੋ- ਕੇਜਰੀਵਾਲ ਨੇ SC 'ਚ ਦਾਇਰ ਕੀਤੀ ਨਵੀਂ ਪਟੀਸ਼ਨ, ਅੰਤਰਿਮ ਜ਼ਮਾਨਤ 7 ਦਿਨ ਹੋਰ ਵਧਾਉਣ ਦੀ ਕੀਤੀ ਮੰਗ

PunjabKesari


Tanu

Content Editor

Related News