ਪੰਜਾਬ 'ਚ ਭਿਆਨਕ ਗਰਮੀ ਕਾਰਨ ਲੋਕ ਹਾਲੋਂ-ਬੇਹਾਲ, 'ਲੂ' ਲੱਗਣ ਕਾਰਨ ਹੋ ਰਹੇ ਬੀਮਾਰ

05/27/2024 10:49:29 AM

ਭੁੱਚੋ ਮੰਡੀ (ਨਾਗਪਾਲ) : ਗਰਮੀ ਲੋਕਾਂ ਦੇ ਵੱਟ ਕੱਢ ਰਹੀ ਹੈ, ਉੱਥੇ ਹੀ ਲੂ ਲੱਗਣ ਨਾਲ ਲੋਕ ਬੀਮਾਰ ਵੀ ਹੋ ਰਹੇ ਹਨ। ਗਰਮੀ ਦੇ ਕਹਿਰ ਨੇ ਜਿੱਥੇ ਲੋਕਾਂ ਦੇ ਕੰਮਾਂ-ਕਾਰਾਂ ਅਤੇ ਤੋਰੇ-ਫੇਰੇ ਉੱਪਰ ਅਸਰ ਪਾਉਣਾ ਸ਼ੁਰੂ ਕਰ ਦਿੱਤਾ ਹੈ, ਉੱਥੇ ਵੱਧਦਾ ਪਾਰਾ ਲੋਕਾਂ ਨੂੰ ਤਰੇਲੀਆਂ ਲਿਆਉਣ ਲੱਗਾ ਹੈ। ਦਿਨ ਚੜ੍ਹਦੇ ਸਾਰ ਸੂਰਜ ਦੀ ਤਿੱਖੀ ਧੁੱਪ ਸਹਾਰਨੀ ਬਹੁਤ ਔਖੀ ਹੋ ਗਈ ਹੈ। ਭਾਰੀ ਗਰਮੀ ਕਰ ਕੇ ਇਨਸਾਨ ਤਾਂ ਕੀ ਜੀਵ ਜੰਤੂ ਅਤੇ ਪਸ਼ੂ ਵੀ ਧੁੱਪ ਵਿਚ ਜਾਣ ਦੀ ਹਿੰਮਤ ਨਹੀਂ ਕਰਦੇ। ਬਾਜ਼ਾਰ ਸੁੰਨਸਾਨ ਹੋ ਗਏ ਹਨ ਅਤੇ ਦੁਕਾਨਦਾਰ ਵੀ ਦੁਕਾਨਾਂ ’ਚ ਏ. ਸੀ. ਚਲਾ ਕੇ ਗਾਹਕਾਂ ਦਾ ਇੰਤਜ਼ਾਰ ਕਰਦੇ ਨਜ਼ਰ ਆ ਰਹੇ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ CM ਮਾਨ ਦੇ ਅੱਜ 5 ਪ੍ਰੋਗਰਾਮ, ਜਾਣੋ ਪੂਰਾ ਸ਼ਡਿਊਲ (ਵੀਡੀਓ)
ਕਿਸੇ ਤਰ੍ਹਾਂ ਦੀ ਤਕਲੀਫ਼ ਹੋਣ ’ਤੇ ਡਾਕਟਰੀ ਰਾਏ ਲੈਣੀ ਚਾਹੀਦੀ ਹੈ : ਅੰਜੂ ਕਾਂਸਲ
ਕਮਿਊਨਿਟੀ ਹੈਲਥ ਸੈਂਟਰ ਦੀ ਐੱਸ. ਐੱਮ. ਓ. ਅੰਜੂ ਕਾਂਸਲ ਨੇ ਕਿਹਾ ਕਿ ਜ਼ਿਆਦਾ ਗਰਮੀ ਹੋਣ ’ਤੇ ਸਾਡਾ ਸਰੀਰ ਪਸੀਨੇ ਦੇ ਰੂਪ ਵਿਚ ਗਰਮੀ ਬਾਹਰ ਕੱਢਦਾ ਹੈ ਅਤੇ ਤਾਪਮਾਨ ਨੂੰ ਕੰਟਰੋਲ ਰੱਖਦਾ ਹੈ। ਜਿਸ ਨਾਲ ਸਰੀਰ ਵਿਚ ਪਾਣੀ ਦੀ ਕਮੀ ਹੋ ਜਾਂਦੀ ਹੈ। ਇਕ ਨਿਸ਼ਚਿਤ ਸੀਮਾ ਤੋਂ ਬਾਅਦ ਸਾਡੇ ਸਰੀਰ ਦਾ ਇਹ ਸਿਸਟਮ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਸਰੀਰ ਬਾਹਰ ਦੇ ਤਾਪਮਾਨ ਦੇ ਸਾਮਾਨ ਗਰਮ ਹੋ ਜਾਂਦਾ ਹੈ। ਗਰਮੀ ਅਤੇ ਲੂ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਅਤੇ ਮੂੰਹ ਸਿਰ ਤੇ ਹੱਥ ਪੈਰ ਢੱਕ ਕੇ ਰੱਖਣੇ ਚਾਹੀਦੇ ਹਨ। ਬਾਹਰ ਜਾਣ ਵੇਲੇ ਮੂੰਹ ਸਿਰ ਲਪੇਟ ਕੇ ਨਿਕਲਣਾ, ਠੰਡੀ ਤਾਸੀਰ ਵਾਲੇ ਖਾਧ ਪਦਾਰਥ ਲੈਣੇ ਚਾਹੀਦੇ ਹਨ। ਤੇਜ਼ ਧੁੱਪ ਅਤੇ ਲੂ ਤੋਂ ਬਚਣ ਦੇ ਨਾਲ-ਨਾਲ ਕਿਸੇ ਤਰ੍ਹਾਂ ਦੀ ਤਕਲੀਫ਼ ਹੋਣ ’ਤੇ ਡਾਕਟਰੀ ਰਾਏ ਵੀ ਲੈਣੀ ਚਾਹੀਦੀ ਹੈ ਤਾਂ ਜੋ ਸਿਹਤ ਬਚਾਈ ਜਾ ਸਕੇ।

ਇਹ ਵੀ ਪੜ੍ਹੋ : ਚੰਡੀਗੜ੍ਹ ਵਾਸੀਆਂ ਲਈ ਜ਼ਰੂਰੀ ਖ਼ਬਰ, ਅੱਜ ਇਹ ਸੜਕਾਂ ਰਹਿਣਗੀਆਂ ਬੰਦ
ਹੀਟਸਟ੍ਰੋਕ ਦੇ ਨਾਲ ਫੂਡ ਪੋਇਜ਼ਨਿੰਗ ਦੀ ਸਮੱਸਿਆ ਵੀ ਬਹੁਤ ਜ਼ਿਆਦਾ : ਵਿਨੇ ਮਿੱਤਲ
ਵਿਨੇ ਮਿੱਤਲ ਨੇ ਕਿਹਾ ਕਿ ਇੰਨੀ ਦਿਨੀਂ ਹੀਟਸਟ੍ਰੋਕ ਦੇ ਨਾਲ ਫੂਡ ਪੋਇਜ਼ਨਿੰਗ ਦੀ ਸਮੱਸਿਆ ਵੀ ਬਹੁਤ ਜ਼ਿਆਦਾ ਹੈ। ਇਸ ਲਈ ਵੱਧ ਤੋਂ ਵੱਧ ਤਾਜ਼ੇ ਫਲ ਖਾਓ। ਬਾਹਰ ਦਾ ਖੁੱਲ੍ਹਾ ਭੋਜਨ ਖਾਣ ਤੋਂ ਪਰਹੇਜ਼ ਕਰੋ। ਅਜਿਹੇ ਫਲ ਅਤੇ ਸਬਜ਼ੀਆਂ ਨੂੰ ਡਾਈਟ ’ਚ ਸ਼ਾਮਲ ਕਰੋ, ਜਿਨ੍ਹਾਂ ਵਿਚ ਪਾਣੀ ਦੀ ਮਾਤਰਾ ਜ਼ਿਆਦਾ ਹੋਵੇ। ਖੀਰਾ, ਤਰਬੂਜ਼, ਕਾਂਟਾਲੂ, ਅੰਬ, ਲੀਚੀ, ਲੌਕੀ। ਇਹ ਸਾਰੀਆਂ ਚੀਜ਼ਾਂ ਇਸ ਮੌਸਮ ਵਿਚ ਖਾਣੀਆਂ ਸਿਹਤਮੰਦ ਹਨ। ਇਸ ਤੋਂ ਇਲਾਵਾ ਬੇਹੱਦ ਜ਼ਰੂਰੀ ਹੈ ਕਿ ਅਸੀਂ ਆਪਣੀ ਚਮੜੀ ਨੂੰ ਤੇਜ਼ ਗਰਮੀ ਤੋਂ ਸੁਰੱਖਿਅਤ ਰੱਖੀਏ ਸੂਰਜ ਦੀਆਂ ਸਿੱਧੀਆਂ ਕਿਰਨਾਂ ਤੋਂ ਆਪਣੇ ਸਰੀਰ ਨੂੰ ਬਚਾਉਣਾ ਹੋਰ ਵੀ ਜ਼ਰੂਰੀ ਹੈ। ਜਿੰਨਾ ਵੀ ਹੋ ਸਕੇ ਸਾਨੂੰ ਤੇਜ਼ ਧੁੱਪ ਤੋਂ ਆਪਣੇ ਸਰੀਰ ਨੂੰ ਬਚਾਉਣਾ ਚਾਹੀਦਾ ਹੈ। ਜਦੋਂ ਵੀ ਦੁਪਹਿਰ ਵੇਲੇ ਦਫਤਰ ਜਾਂ ਹੋਰ ਕੰਮਕਾਜੀ ਅਦਾਰੇ ਤੋਂ ਬਾਹਰ ਜਾਣਾ ਪਵੇ ਤਾਂ ਢੁੱਕਵੇਂ ਕੱਪੜੇ ਪਹਿਨਣੇ ਬੇਹੱਦ ਜ਼ਰੂਰੀ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
 

 


Babita

Content Editor

Related News