ਹਾਏ ਗਰਮੀ: ਭਿਆਨਕ ਗਰਮੀ ਕਾਰਨ 110 ਲੋਕਾਂ ਦੀ ਮੌਤ, 40 ਹਜ਼ਾਰ ਤੋਂ ਵਧੇਰੇ ਲੋਕ ਹੀਟਵੇਵ ਦਾ ਬਣੇ ਸ਼ਿਕਾਰ
Thursday, Jun 20, 2024 - 03:18 PM (IST)
ਨਵੀਂ ਦਿੱਲੀ- ਇਸ ਸਾਲ ਮਾਰਚ ਤੋਂ ਲੈ ਕੇ 18 ਜੂਨ ਦਰਮਿਆਨ ਦੇਸ਼ ਦੇ ਵੱਡੇ ਹਿੱਸੇ 'ਚ ਜਾਰੀ ਭਿਆਨਕ ਗਰਮੀ ਨੇ ਘੱਟੋ-ਘੱਟ 110 ਲੋਕਾਂ ਦੀ ਜਾਨ ਲੈ ਲਈ ਅਤੇ 40,000 ਤੋਂ ਵੱਧ ਲੋਕਾਂ ਨੂੰ ਹੀਟਵੇਵ ਤੋਂ ਜੂਝਣਾ ਪਿਆ। ਸਿਹਤ ਮੰਤਰਾਲਾ ਦੇ ਸੂਤਰਾਂ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਸ਼ਟਰੀ ਰੋਗ ਕੰਟਰੋਲ ਕੇਂਦਰ ਵਲੋਂ ਗਰਮੀ ਨਾਲ ਸਬੰਧਤ ਬੀਮਾਰੀਆਂ ਅਤੇ ਮੌਤ ਨਿਗਰਾਨੀ ਤਹਿਤ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਉੱਤਰ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਿਤ ਹੈ। ਇੱਥੇ ਲੂ ਨਾਲ ਕਰੀਬ 36 ਲੋਕਾਂ ਦੀ ਮੌਤ ਹੋਈ ਹੈ। ਉਸ ਤੋਂ ਬਾਅਦ ਬਿਹਾਰ, ਰਾਜਸਥਾਨ ਅਤੇ ਓਡੀਸ਼ਾ ਵਿਚ ਲੋਕਾਂ ਦੀ ਜਾਨ ਗਈ ਹੈ।
ਇਹ ਵੀ ਪੜ੍ਹੋ- ਆਉਣ ਵਾਲੇ ਦਿਨਾਂ 'ਚ ਕਿੱਥੇ ਆਵੇਗਾ ਮਾਨਸੂਨ? ਜਾਣੋ IMD ਦੀ ਤਾਜ਼ਾ ਅਪਡੇਟ
ਜਾਰੀ ਅੰਕੜਿਆਂ ਮੁਤਾਬਕ ਸਿਰਫ਼ 18 ਜੂਨ ਨੂੰ ਹੀ ਹੀਟਵੇਵ ਨਾਲ 6 ਲੋਕਾਂ ਦੀ ਮੌਤ ਹੋਈ ਹੈ। ਉੱਤਰ ਅਤੇ ਪੂਰਬੀ-ਭਾਰਤ ਦੇ ਜ਼ਿਆਦਾਤਰ ਇਲਾਕੇ ਲੰਬੇ ਸਮੇਂ ਤੋਂ ਭਿਆਨਕ ਲੂ ਦੀ ਲਪੇਟ ਵਿਚ ਹਨ। ਸਿਹਤ ਮੰਤਰੀ ਜੇ. ਪੀ. ਨੱਢਾ ਨੇ ਨਿਰਦੇਸ਼ ਦਿੱਤੇ ਹਨ ਕਿ ਸਰਕਾਰੀ ਹਸਪਤਾਲ 'ਚ 'ਵਿਸ਼ੇਸ਼ ਲੂ ਇਕਾਈ' ਸ਼ੁਰੂ ਕੀਤੀ ਜਾਵੇ। ਇਸ ਦੇ ਨਾਲ ਹੀ ਸਿਹਤ ਮੰਤਰੀ ਨੇ ਅਧਿਕਾਰੀਆਂ ਨੂੰ ਇਹ ਯਕੀਨੀ ਕਰਨ ਦੇ ਨਿਰਦੇਸ਼ ਦਿੱਤੇ ਕਿ ਹਸਪਤਾਲ ਗਰਮੀ ਤੋਂ ਪ੍ਰਭਾਵਿਤ ਲੋਕਾਂ ਨੂੰ ਚੰਗੀ ਸਿਹਤ ਸੇਵਾ ਪ੍ਰਦਾਨ ਕਰਨ। ਉਨ੍ਹਾਂ ਨੇ ਲੂ ਅਤੇ ਹੀਟਵੇਵ ਨਾਲ ਨਜਿੱਠਣ ਲਈ ਹਸਪਤਾਲਾਂ ਦੀ ਤਿਆਰੀ ਦੀ ਸਮੀਖਿਆ ਕੀਤੀ। ਨੱਢਾ ਦੇ ਨਿਰਦੇਸ਼ 'ਤੇ ਸਿਹਤ ਮੰਤਰਾਲਾ ਵਲੋਂ ਲੂ ਦੇ ਮੱਦੇਨਜ਼ਰ ਸੂਬਿਆਂ ਦੇ ਸਿਹਤ ਵਿਭਾਗ ਲਈ ਇਕ ਸਲਾਹ ਜਾਰੀ ਕੀਤੀ ਗਈ ਹੈ।
ਇਹ ਵੀ ਪੜ੍ਹੋ- ਹਵਾ ਪ੍ਰਦੂਸ਼ਣ ਕਾਰਨ ਦੁਨੀਆ ਭਰ 'ਚ 81 ਲੱਖ ਲੋਕਾਂ ਨੇ ਗੁਆਈ ਜਾਨ, ਹੈਰਾਨ ਕਰ ਦੇਵੇਗਾ ਭਾਰਤ ਦਾ ਅੰਕੜਾ
ਸਲਾਹ ਵਿਚ ਰੋਕਥਾਮ ਅਤੇ ਪ੍ਰਬੰਧਨ ਲਈ ਸਿਹਤ ਸਹੂਲਤਾਂ ਤਿਆਰ ਕਰਨ ਲਈ ਉੱਚਿਤ ਮਾਤਰਾ 'ਚ ORS ਪੈਕ, ਜ਼ਰੂਰੀ ਦਵਾਈਆਂ, ਤਰਲ ਪਦਾਰਥ, ਬਰਫ਼ ਅਤੇ ਉਪਕਰਨਾਂ ਦੀ ਖਰੀਦ ਅਤੇ ਸਪਲਾਈ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਇਸ ਦੇ ਨਾਲ ਹੀ ਸਿਹਤ ਸਹੂਲਤਾਂ ਵਿਚ ਉੱਚਿਤ ਪੀਣ ਵਾਲੇ ਪਾਣੀ ਦੀ ਉਪਲੱਬਧਤਾ, ਉਡੀਕ ਅਤੇ ਰੋਗੀ ਇਲਾਜ ਖੇਤਰ ਵਿਚ ਠੰਡਕ ਬਣਾ ਕੇ ਰੱਖਣ ਲਈ ਉਪਕਰਨਾਂ ਨੂੰ ਲਾਉਣ ਦੇ ਨਿਰਦੇਸ਼ ਦਿੱਤੇ ਗਏ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e