ਜਾਨਲੇਵਾ ਸਾਬਿਤ ਹੋ ਰਿਹੈ ਭਿਆਨਕ ਗਰਮੀ ਦਾ ਕਹਿਰ, ''ਲੂ'' ਲੱਗਣ ਕਾਰਨ 3 ਦਿਨਾਂ ''ਚ ਹੋ ਗਈਆਂ 3 ਮੌਤਾਂ
Thursday, May 23, 2024 - 11:44 PM (IST)
 
            
            ਜਲੰਧਰ (ਪੁਨੀਤ)- ਪੰਜਾਬ ’ਚ ਭਿਆਨਕ ਗਰਮੀ ਦਾ ਕਹਿਰ ਜਾਨਲੇਵਾ ਸਾਬਤ ਹੋ ਰਿਹਾ ਹੈ ਤੇ ਲੂ ਕਾਰਨ ਅਨਮੋਲ ਜ਼ਿੰਦਗੀਆਂ ਕਾਲ ਦੇ ਮੂੰਹ ’ਚ ਜਾ ਰਹੀਆਂ ਹਨ। ਪੰਜਾਬ ਦਾ ਤਾਪਮਾਨ ਇਸ ਸਮੇਂ 46 ਡਿਗਰੀ ਦੇ ਪਾਰ ਪਹੁੰਚ ਚੁੱਕਾ ਹੈ ਤੇ ਗਰਮੀ ਨੂੰ ਝੱਲਣਾ ਔਖਾ ਹੁੰਦਾ ਜਾ ਰਿਹਾ ਹੈ। ਖਾਸ ਤੌਰ ’ਤੇ ਬਜ਼ੁਰਗ ਲੋਕ ਲੂ ਦਾ ਸ਼ਿਕਾਰ ਹੋ ਰਹੇ ਹਨ।
ਪਿਛਲੇ 2 ਦਿਨੀਂ 2 ਵਿਅਕਤੀਆਂ ਦੀ ਗਰਮੀ ਕਾਰਨ ਮੌਤ ਹੋ ਗਈ ਸੀ, ਜਦਕਿ ਇਕ ਹੋਰ ਵਿਅਕਤੀ ਨੇ ਗਰਮੀ ਕਾਰਨ ਆਪਣੀ ਜਾਨ ਗੁਆ ਦਿੱਤੀ ਹੈ। ਇਸ ਨਾਲ 3 ਦਿਨਾਂ ਦੇ ਅੰਦਰ ਪੰਜਾਬ ’ਚ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 3 ਤੱਕ ਪਹੁੰਚ ਗਈ ਹੈ।
ਇਹ ਵੀ ਪੜ੍ਹੋ- ਮਾਤਾ ਚਿੰਤਪੁਰਨੀ ਤੋਂ ਮੱਥਾ ਟੇਕ ਕੇ ਆ ਰਹੇ ਪਰਿਵਾਰ ਨਾਲ ਵਾਪਰ ਗਿਆ ਭਾਣਾ, 4 ਸਾਲਾ ਮਾਸੂਮ ਸਣੇ 2 ਦੀ ਹੋ ਗਈ ਮੌਤ
ਮੌਤ ਦਾ ਸ਼ਿਕਾਰ ਹੋਏ ਵਿਅਕਤੀ ਨੇ ਜਲੰਧਰ ਦੇ ਸਿਵਲ ਹਸਪਤਾਲ ’ਚ ਦਮ ਤੋੜਿਆ ਹੈ। ਸਿਟੀ ਰੇਲਵੇ ਸਟੇਸ਼ਨ ’ਤੇ ਤਾਇਨਾਤ ਪੰਜਾਬ ਪੁਲਸ ਦੇ ਜਵਾਨ ਲਲਿਤ ਕੁਮਾਰ ਨੇ ਬੁੱਧਵਾਰ ਰਾਤ ਨੂੰ 60-65 ਸਾਲਾ ਇਕ ਸਾਧੂ ਨੂੰ ਬੇਹੋਸ਼ੀ ਦੀ ਹਾਲਤ ’ਚ ਦੇਖਿਆ ਸੀ। ਪੀੜਤ ਨੂੰ 108 ਐਂਬੂਲੈਂਸ ਜ਼ਰੀਏ ਜਲੰਧਰ ਦੇ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਅਗਲੀ ਕਾਰਵਾਈ ਲਈ ਜੀ.ਆਰ.ਪੀ. ਦੇ ਏ.ਐੱਸ.ਆਈ. ਹੀਰਾ ਸਿੰਘ ਸਾਧੂ ਦੇ ਬਿਆਨ ਲੈਣ ਸਿਵਲ ਹਸਪਤਾਲ ਪੁੱਜੇ ਪਰ ਡਾਕਟਰਾਂ ਨੇ ਉਸ ਨੂੰ ਅਣਫਿੱਟ ਦੱਸਿਆ ਤੇ ਉਸ ਦੇ ਬਿਆਨ ਨਹੀਂ ਹੋ ਸਕੇ।
ਇਹ ਵੀ ਪੜ੍ਹੋ- ਪੰਜਾਬ 'ਚ ਵਾਪਰਿਆ ਭਿਆਨਕ ਹਾਦਸਾ, ਅਣਪਛਾਤੇ ਵਾਹਨ ਤੇ ਕਾਰ ਦੀ ਟੱਕਰ 'ਚ ਪੂਰਾ ਟੱਬਰ ਹੋ ਗਿਆ ਤਬਾਹ
ਇਸ ਤੋਂ ਬਾਅਦ ਪਤਾ ਲੱਗਿਆ ਕਿ ਉਕਤ ਸਾਧੂ ਦੀ ਮੌਤ ਹੋ ਗਈ ਹੈ। ਉਕਤ ਵਿਅਕਤੀ ਦੀ ਪਛਾਣ ਨਹੀਂ ਹੋ ਸਕੀ ਹੈ। ਪੁਲਸ ਵੱਲੋਂ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਤੋਂ ਪਹਿਲਾਂ 21 ਮਈ ਨੂੰ ਅਬੋਹਰ ਦੇ 72 ਸਾਲਾ ਸੂਬਾ ਰਾਮ ਦੀ ਮੌਤ ਹੋਈ ਸੀ, ਜਦਕਿ ਇਸ ਤੋਂ ਪਹਿਲਾਂ 20 ਮਈ ਨੂੰ ਬਠਿੰਡਾ ਦੇ ਬੱਸ ਅੱਡੇ ’ਚ ਮਿਲੇ ਇਕ ਬਜ਼ੁਰਗ ਨੇ ਗਰਮੀ ਕਾਰਨ ਆਪਣੇ ਪ੍ਰਾਣ ਤਿਆਗ ਦਿੱਤੇ ਸਨ।
ਇਹ ਵੀ ਪੜ੍ਹੋ- ਅਧਿਆਪਕ ਨੇ ਨਕਲ ਮਾਰਨ ਤੋਂ ਵਰਜਿਆ ਤਾਂ ਗੁੱਸੇ 'ਚ ਆਇਆ ਵਿਦਿਆਰਥੀ, 7ਵੀਂ ਮੰਜ਼ਿਲ ਤੋਂ ਮਾਰ'ਤੀ ਛਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            