ਅੱਤ ਦੀ ਗਰਮੀ ਨੇ ਲੋਕਾਂ ਨੂੰ ਕੀਤਾ ਬੇਹਾਲ, ਸੜਕਾਂ ਵੀ ਪਈਆਂ ਸੁੰਨਸਾਨ, ਮਜ਼ਦੂਰ ਵਰਗ ਦਾ ਸਾਰਾ ਕੰਮਕਾਜ ਹੋਇਆ ਠੱਪ

Tuesday, Jun 18, 2024 - 04:19 PM (IST)

ਅੱਤ ਦੀ ਗਰਮੀ ਨੇ ਲੋਕਾਂ ਨੂੰ ਕੀਤਾ ਬੇਹਾਲ, ਸੜਕਾਂ ਵੀ ਪਈਆਂ ਸੁੰਨਸਾਨ, ਮਜ਼ਦੂਰ ਵਰਗ ਦਾ ਸਾਰਾ ਕੰਮਕਾਜ ਹੋਇਆ ਠੱਪ

ਗੁਰਦਾਸਪੁਰ(ਵਿਨੋਦ) : ਅਸਮਾਨ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਅੱਜ ਕੰਮਕਾਜ ਠੱਪ ਕਰ ਕੇ ਰੱਖ ਦਿੱਤਾ, ਇਸ ਤੇਜ਼ ਗਰਮੀ ਦਾ ਸਭ ਤੋਂ ਵੱਧ ਅਸਰ ਮਜ਼ਦੂਰ ਵਰਗ ’ਤੇ ਪਿਆ, ਕਿਉਂਕਿ ਗਰਮੀ ਕਾਰਨ ਉਸਾਰੀ ਦਾ ਕੰਮ ਲਗਭਗ ਠੱਪ ਹੋ ਗਿਆ ਹੈ। ਮੌਸਮ ਵਿਭਾਗ ਅਨੁਸਾਰ ਜ਼ਿਲਾ ਗੁਰਦਾਸਪੁਰ ਸਮੇਤ ਪੰਜਾਬ ਦੇ ਲੋਕਾਂ ਨੂੰ ਇਸ ਹਫ਼ਤੇ ਸਖ਼ਤ ਗਰਮੀ ਦਾ ਸਾਹਮਣਾ ਕਰਨਾ ਪਵੇਗਾ। ਰੋਜ਼ਾਨਾ ਦਿਹਾੜੀ ਦੀ ਭਾਲ ’ਚ ਸਥਾਨਕ ਲਾਇਬ੍ਰੇਰੀ ਚੌਕ ਵਿਚ ਆਉਣ ਵਾਲੇ ਮਜ਼ਦੂਰਾਂ ਅਤੇ ਮਿਸਤਰੀਆਂ ਦਾ ਕਹਿਣਾ ਹੈ ਕਿ ਮੰਗ ਜ਼ਿਆਦਾ ਹੋਣ ਕਾਰਨ ਲੋਕਾਂ ਨੇ ਉਸਾਰੀ ਦਾ ਕੰਮ ਬੰਦ ਕਰ ਦਿੱਤਾ ਹੈ। ਜੇਕਰ ਕਿਤੇ ਕੰਮ ਮਿਲਦਾ ਹੈ ਤਾਂ ਤੇਜ਼ ਗਰਮੀ ਕਾਰਨ ਲੋਹੇ ਦੇ ਔਜ਼ਾਰ ਇੰਨੇ ਗਰਮ ਹੋ ਜਾਂਦੇ ਹਨ ਕਿ ਉਨ੍ਹਾਂ ਨੂੰ ਫੜਿਆ ਨਹੀਂ ਜਾ ਸਕਦਾ।ਦੂਜਾ ਤੇਜ਼ ਗਰਮੀ ਕਾਰਨ ਕੰਮ ਕਰਨਾ ਵੀ ਔਖਾ ਹੈ। ਕਈ ਮਜ਼ਦੂਰ ਕੰਮ ਕਰਦਿਆਂ ਬੇਹੋਸ਼ ਹੋ ਗਏ ਹਨ। ਇਸ ਸਥਿਤੀ ਵਿੱਚ ਸਰਕਾਰ ਨੂੰ ਸਾਡੀ ਸਹਾਇਤਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਆਪਣੇ ਪਰਿਵਾਰ ਚਲਾ ਸਕੀਏ।

ਇਹ ਵੀ ਪੜ੍ਹੋ- ਭਿਆਨਕ ਸੜਕ ਹਾਦਸੇ ਨੇ ਉਜਾੜਿਆ ਹੱਸਦਾ-ਵੱਸਦਾ ਪਰਿਵਾਰ, ਪਿਓ-ਪੁੱਤ ਦੀ ਹੋਈ ਮੌਤ

ਸਿਹਤ ਵਿਭਾਗ ਨੇ ਐਡਵਾਈਜ਼ਰੀ ਕੀਤੀ ਜਾਰੀ

ਇਸੇ ਤਰ੍ਹਾਂ ਸਿਹਤ ਵਿਭਾਗ ਨੇ ਗਰਮੀ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਇਸ ਦੇ ਮੁਤਾਬਕ ਗਰਮੀ ਤੋਂ ਬਚਣ ਲਈ ਨੀਬੂ ਪਾਣੀ ਪੀਣਾ ਚਾਹੀਦਾ ਹੈ। ਜੇਕਰ ਤੁਸੀਂ ਦਿਲ, ਗੁਰਦੇ ਜਾਂ ਜਿਗਰ ਦੀਆਂ ਬੀਮਾਰੀਆਂ ਤੋਂ ਪੀੜਤ ਹੋ ਅਤੇ ਪਾਣੀ ਘੱਟ ਪੀਂਦੇ ਹੋ ਤਾਂ ਅਜਿਹੇ ਲੋਕਾਂ ਨੂੰ ਡਾਕਟਰ ਦੀ ਸਲਾਹ ਤੋਂ ਬਾਅਦ ਤਰਲ ਪਦਾਰਥਾਂ ਦਾ ਸੇਵਨ ਵਧਾਉਣਾ ਚਾਹੀਦਾ ਹੈ।

ਇਹ ਵੀ ਪੜ੍ਹੋ- ਮਾਨਸਾ 'ਚ ਵਾਪਰਿਆ ਵੱਡਾ ਹਾਦਸਾ, ਇੱਕੋ ਪਰਿਵਾਰ ਦੇ 7 ਮੈਂਬਰ ਕਰੰਟ ਦੀ ਲਪੇਟ ’ਚ ਆਏ

ਇਸੇ ਤਰ੍ਹਾਂ ਘਰ ਦੇ ਬਣੇ ਤਰਲ ਪਦਾਰਥ ਜਿਵੇਂ ਕਿ ਨਿੰਬੂ ਪਾਣੀ, ਲੱਸੀ, ਨਾਰੀਅਲ ਪਾਣੀ ਆਦਿ ਦਾ ਸੇਵਨ ਕੀਤਾ ਜਾ ਸਕਦਾ ਹੈ, ਨਾਲ ਹੀ, ਬਾਹਰ ਜਾਣ ਸਮੇਂ ਹਮੇਸ਼ਾ ਹਲਕੇ ਰੰਗ ਦੇ ਕੱਪੜੇ ਪਹਿਨੋ। ਘਰ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਸਿਰ ਅਤੇ ਹੱਥਾਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਟੋਪੀ ਅਤੇ ਛਤਰੀ ਦੀ ਵਰਤੋਂ ਕਰੋ। ਅੱਖਾਂ ਦੀ ਸੁਰੱਖਿਆ ਲਈ ਸਨਸਕ੍ਰੀਨ ਅਤੇ ਚਮੜੀ ਦੀ ਸੁਰੱਖਿਆ ਲਈ ਸਨਸਕ੍ਰੀਨ ਦੀ ਵਰਤੋਂ ਕਰੋ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Shivani Bassan

Content Editor

Related News