ਬ੍ਰਿਟੇਨ ''ਚ ਸਮੇਂ ਤੋਂ ਪਹਿਲਾਂ ਆਮ ਚੋਣਾਂ ਦਾ ਭਾਰਤ ਨਾਲ FTA ''ਤੇ ਪੈ ਸਕਦੈ ਬੁਰਾ ਅਸਰ
Saturday, May 25, 2024 - 05:46 PM (IST)
ਲੰਡਨ : ਬਰਤਾਨੀਆ ਵਿਚ ਸਮੇਂ ਤੋਂ ਪਹਿਲਾਂ ਆਮ ਚੋਣਾਂ ਦਾ ਭਾਰਤ ਨਾਲ ਮੁਕਤ ਵਪਾਰ ਸਮਝੌਤੇ (FTA) 'ਤੇ ਮਾੜਾ ਅਸਰ ਪੈ ਸਕਦਾ ਹੈ। ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਵੱਲੋਂ ਦੇਸ਼ ਵਿਚ 4 ਜੁਲਾਈ ਨੂੰ ਆਮ ਚੋਣਾਂ ਹੋਣ ਦੇ ਅਚਾਨਕ ਐਲਾਨ ਤੋਂ ਬਾਅਦ ਭਾਰਤ ਅਤੇ ਬਰਤਾਨੀਆ ਦਰਮਿਆਨ ਐੱਫਟੀਏ ਦੇ ਮੁਲਤਵੀ ਹੋਣ ਦੀ ਸੰਭਾਵਨਾ ਹੈ। ਬ੍ਰਿਟੇਨ ਵਿਚ ਆਮ ਚੋਣਾਂ ਤੋਂ ਠੀਕ ਇਕ ਮਹੀਨੇ ਪਹਿਲਾਂ 4 ਜੂਨ ਨੂੰ ਭਾਰਤ ਵਿਚ ਲੋਕ ਸਭਾ ਚੋਣਾਂ ਦੇ ਨਤੀਜੇ ਐਲਾਨ ਹੋਣਗੇ।
ਇਹ ਵੀ ਪੜ੍ਹੋ - ਅਨੋਖੀ ਲਵ ਸਟੋਰੀ, 102 ਦੀ ਉਮਰ 'ਚ 100 ਸਾਲਾ ਗਰਲਫ੍ਰੈਂਡ ਨਾਲ ਕਰਵਾਇਆ ਵਿਆਹ, ਬਣਿਆ ਵਰਲਡ ਰਿਕਾਰਡ
ਹਾਲਾਂਕਿ ਸਿਆਸੀ ਵਿਸ਼ਲੇਸ਼ਕਾਂ ਅਤੇ ਰਣਨੀਤਕ ਮਾਹਿਰਾਂ ਨੇ ਭਰੋਸਾ ਪ੍ਰਗਟਾਇਆ ਹੈ ਕਿ ਨਤੀਜਾ ਭਾਵੇਂ ਕੁਝ ਵੀ ਹੋਵੇ, ਦੁਵੱਲੇ ਸਬੰਧਾਂ ਵਿਚ ਕੋਈ ਖ਼ਾਸ ਤਬਦੀਲੀ ਨਹੀਂ ਆਵੇਗੀ ਪਰ ਐੱਫਟੀਏ ਸਮਝੌਤਾ ਜਿਸ ਦੀ ਸੁਨਕ ਦੀ ਅਗਵਾਈ ਵਾਲੀ ‘ਕੰਜ਼ਰਵੇਟਿਵ ਪਾਰਟੀ’ ਸਰਕਾਰ ਵਿਚ ਹੋਣ ਦੀ ਉਮੀਦ ਸੀ, ਹੁਣ ਆਮ ਚੋਣਾਂ ਕਾਰਨ ਐਲਾਨ ਦੇ ਮੁਲਤਵੀ ਹੋਣ ਦੀ ਸੰਭਾਵਨਾ ਹੈ।ਭਾਰਤ ਅਤੇ ਬ੍ਰਿਟੇਨ ਦਰਮਿਆਨ FTA 'ਤੇ ਗੱਲਬਾਤ ਜਨਵਰੀ 2022 ਵਿਚ ਸ਼ੁਰੂ ਹੋਈ ਸੀ ਅਤੇ ਇਸ ਦਾ ਉਦੇਸ਼ ਦੁਵੱਲੇ ਵਪਾਰ ਨੂੰ ਵਧਾਉਣਾ ਹੈ।
ਇਹ ਵੀ ਪੜ੍ਹੋ - ਸਿੰਗਾਪੁਰ 'ਚ ਭਾਰਤੀ ਔਰਤ ਦਾ ਕਾਰਾ: 6 ਸਾਲਾ ਬੱਚੇ ਦੇ ਚਿਹਰੇ 'ਤੇ ਪੈੱਨ ਨਾਲ ਕੀਤਾ ਵਾਰ-ਵਾਰ ਹਮਲਾ
ਵਰਤਮਾਨ ਵਿਚ ਦੋਵਾਂ ਦੇਸ਼ਾਂ ਵਿਚ ਇਕ ਸਾਲ 'ਚ ਲੱਗਭਗ 38.1 ਅਰਬ ਪੌਂਡ ਦਾ ਵਪਾਰ ਹੁੰਦਾ ਹੈ। ਚੋਣਾਂ ਤੋਂ ਪਹਿਲਾਂ ਦੇ ਜ਼ਿਆਦਾਤਰ ਸਰਵੇਖਣਾਂ 'ਚ ਵਿਰੋਧੀ ਪਾਰਟੀ 'ਲੇਬਰ ਪਾਰਟੀ' ਅੱਗੇ ਨਜ਼ਰ ਆ ਰਹੀ ਹੈ। ਹਾਲਾਂਕਿ, ਲੇਬਰ ਪਾਰਟੀ ਨੇ ਵੀ ਇਸ ਸਮਝੌਤੇ ਨੂੰ ਅੰਤਿਮ ਰੂਪ ਦੇਣ ਦੀ ਵਚਨਬੱਧਤਾ ਪ੍ਰਗਟਾਈ ਹੈ ਪਰ ਇਸ ਦੀ ਸਮਾਂ ਸੀਮਾ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ। ਲੰਡਨ ਸਥਿਤ ਥਿੰਕ ਟੈਂਕ 'ਇੰਟਰਨੈਸ਼ਨਲ ਇੰਸਟੀਚਿਊਟ ਫਾਰ ਸਟ੍ਰੈਟੇਜਿਕ ਸਟੱਡੀਜ਼' (ਆਈ. ਆਈ. ਐੱਸ. ਐੱਸ) ਦੇ ਦੱਖਣੀ ਅਤੇ ਮੱਧ ਏਸ਼ਿਆਈ ਰੱਖਿਆ, ਰਣਨੀਤੀ ਅਤੇ ਕੂਟਨੀਤੀ ਸਬੰਧੀ ਮਾਮਿਲਆਂ ਦੇ ਸੀਨੀਅਰ ਫੈਲੋ ਰਾਹੁਲ ਰਾਏ ਚੌਧਰੀ ਨੇ ਕਿਹਾ, "ਰਿਸ਼ੀ ਸੁਨਕ ਨੇ 4 ਜੁਲਾਈ ਨੂੰ ਚੋਣਾਂ ਦਾ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ।"
ਇਹ ਵੀ ਪੜ੍ਹੋ - ਸਿੰਗਾਪੁਰ ਫਲਾਈਟ ਹਾਦਸੇ 'ਚ 104 ਲੋਕ ਜ਼ਖ਼ਮੀ: 22 ਦੀ ਟੁੱਟੀ ਰੀੜ੍ਹ ਦੀ ਹੱਡੀ, 6 ਦੇ ਸਿਰ 'ਤੇ ਲੱਗੀਆਂ ਗੰਭੀਰ ਸੱਟਾਂ
ਇਸ ਕਾਰਨ ਕੰਜ਼ਰਵੇਟਿਵ ਸਰਕਾਰ ਵੱਲੋਂ ਭਾਰਤ ਨਾਲ ਚਿਰਾਂ ਤੋਂ ਉਡੀਕੇ ਜਾ ਰਹੇ ਐੱਫਟੀਏ ਨੂੰ ਅੰਤਿਮ ਰੂਪ ਦੇਣ ਦੀ ਸੰਭਾਵਨਾ ਖ਼ਤਮ ਹੋ ਗਈ ਹੈ।'' ਬ੍ਰਿਟਿਸ਼ ਥਿੰਕ ਟੈਂਕ 'ਚੈਥਮ ਹਾਊਸ' ਵਿਚ ਦੱਖਣੀ ਏਸ਼ੀਆ, ਏਸ਼ੀਆ-ਪ੍ਰਸ਼ਾਂਤ ਪ੍ਰੋਗਰਾਮ ਦੇ ਸੀਨੀਅਰ ਰਿਸਰਚ ਫੈਲੋ ਡਾ. ਸੀ. ਵਾਜਪੇਈ ਨੇ ਕਿਹਾ, "ਬ੍ਰਿਟੇਨ ਵਿਚ ਚੋਣ ਨਤੀਜੇ ਜੋ ਵੀ ਹੋਣ, ਭਾਰਤ ਨਾਲ ਉਸਦੇ ਸਬੰਧਾਂ ਵਿਚ ਨਿਰੰਤਰਤਾ ਹੋਣੀ ਚਾਹੀਦੀ ਹੈ।"
ਇਹ ਵੀ ਪੜ੍ਹੋ - ਕੈਨੇਡਾ 'ਚੋਂ ਜ਼ਬਰਦਸਤੀ ਕੱਢੇ ਜਾਣ ਵਾਲੇ ਭਾਰਤੀ ਵਿਦਿਆਰਥੀ ਹੋਏ ਪਰੇਸ਼ਾਨ, ਵਿਦੇਸ਼ ਮੰਤਰਾਲੇ ਨੇ ਦਿੱਤਾ ਇਹ ਜਵਾਬ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8