ਅਮਿਤਾਭ ਦੇ ਦਾਅਵੇ ਨੂੰ ਸਿਹਤ ਮੰਤਰਾਲਾ ਨੇ ਕੀਤਾ ਖਾਰਿਜ, ਕਿਹਾ- ਮੱਖੀ ਨਾਲ ਨਹੀਂ ਫੈਲਦਾ ਕੋਰੋਨਾ

Thursday, Mar 26, 2020 - 07:07 PM (IST)

ਅਮਿਤਾਭ ਦੇ ਦਾਅਵੇ ਨੂੰ ਸਿਹਤ ਮੰਤਰਾਲਾ ਨੇ ਕੀਤਾ ਖਾਰਿਜ, ਕਿਹਾ- ਮੱਖੀ ਨਾਲ ਨਹੀਂ ਫੈਲਦਾ ਕੋਰੋਨਾ

ਨਵੀਂ ਦਿੱਲੀ — ਦੇਸ਼ 'ਚ ਲਗਾਤਾਰ ਵਧ ਰਹੇ ਕੋਰੋਨਾ ਵਾਇਰਸ ਨੂੰ ਲੈ ਕੇ ਕੇਂਦਰ ਸਰਕਾਰ ਗੰਭੀਰ ਹੈ। ਉਹ ਇਸ ਦੇ ਰੋਕਥਾਮ ਨੂੰ ਲੈ ਕੇ ਆਏ ਦਿਨ ਵੱਡੇ ਕਦਮ ਚੁੱਕ ਰਹੀ ਹੈ। ਇਸ ਦੇ ਤਹਿਤ ਸਿਹਤ ਮੰਤਰਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਜ਼ਿੰਮੇਦਾਰੀ ਸਮਝਣ, ਇਕ ਵਿਅਕਤੀ ਦੀ ਗਲਤੀ ਸਾਰਿਆਂ 'ਤੇ ਭਾਰੀ ਪੈ ਸਕਦੀ ਹੈ। ਇਸ ਦੇ ਨਾਲ ਹੀ ਸੂਬਿਆਂ ਨੂੰ ਵੀ ਹਸਪਤਾਲ ਤਿਆਰ ਰੱਖਣ ਦੇ ਨਿਰਦੇਸ਼ ਦਿੱਤੇ ਹਨ।

ਸਿਹਤ ਮੰਤਰਾਲਾ ਦੇ ਜੁਆਇੰਟ ਸੈਕ੍ਰੇਟਰੀ ਲਵ ਅਗਰਵਾਲ ਨੇ ਵੀਰਵਾਰ ਨੂੰ ਪ੍ਰੈਸ ਕਾਨਫਰੰਸ 'ਤੇ ਕਿਹਾ ਕਿ 24 ਘੰਟਿਆਂ 'ਚ ਕੋਰੋਨਾ ਦੇ 42 ਨਵੇਂ ਮਾਮਲੇ ਸਾਹਮਣੇ ਆਏ ਹਨ ਹੋਰ 4 ਮੌਤਾਂ ਹੋਈਆਂ ਹਨ। ਕੁਲ ਮਾਮਲਿਆਂ ਦੀ ਗਿਣਤੀ 649 ਗੋਈ ਹੈ। ਘੰਟਿਆਂ 'ਚ ਕੋਰੋਨਾ ਦੇ 42 ਨਵੇਂ ਮਾਮਲੇ ਸਾਹਮਣੇ ਆਏ ਹਨ ਅਤੇ 4 ਮੌਤਾਂ ਹੋਈਆਂ ਹਨ। ਕੁਲ ਮਾਮਲਿਆਂ ਦੀ ਗਿਣਤੀ ਵਧ ਕੇ 649 ਹੋ ਗਈ ਹੈ। ਸਾਡੀ ਅਪੀਲ 'ਤੇ ਕੋਰੋਨਾ ਵਾਇਰਸ ਦੇ ਮਾਮਲਿਆਂ ਲਈ ਡੈਡਿਕੇਟਿਡ ਹਸਪਤਾਲ ਬਣਾਉਣ ਦਾ ਕੰਮ ਕਰੀਬ 17 ਸੂਬਿਆਂ 'ਚ ਸ਼ੁਰੂ ਹੋ ਗਿਆ ਹੈ।

ਅਗਰਵਾਲ ਨੇ ਇਸ ਦੌਰਾਨ ਅਮਿਤਾਭ ਬੱਚਨ ਦੇ ਦਾਅਵੇ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਮੱਖੀਆਂ ਨਾਲ ਕੋਰੋਨਾ ਨਹੀਂ ਫੈਲਦਾ। ਦੱਸਣਯੋਗ ਹੈ ਕਿ ਅਮਿਤਾਭ ਨੇ ਇਕ ਵੀਡੀਓ ਜਾਰੀ ਕਰ ਕਿਹਾ ਸੀ ਕਿ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ, ਸਾਰੇ ਨਾਗਰਿਕਾਂ ਨੂੰ ਇਸ ਲੜਾਈ 'ਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੈ। ਮਰੀਜ਼ ਜਦੋਂ ਠੀਕ ਹੋ ਜਾਣ, ਉਦੋਂ ਵੀ ਉਸ ਦੇ ਪਖਾਨੇ 'ਚ ਕੋਰੋਨਾ ਵਾਇਰਸ ਜ਼ਿੰਦਾ ਰਹਿੰਦਾ ਹੈ। ਅਜਿਗੇ ਵਿਅਕਤੀ ਦੇ ਪਖਾਨੇ 'ਤੇ ਬੈਠੀ ਮੱਖੀ ਜੇਕਰ ਫੱਲ, ਸਬਜੀਆਂ, ਖਾਣੇ ਜਾਂ ਸਾਡੇ ਵੱਲੋਂ ਛੋਹ ਜਾਣ ਵਾਲੀ ਸਤਾਹ 'ਤੇ ਬੈਠ ਜਾਣ ਤਾਂ ਇਹ ਵਾਇਰਸ ਹੋਰ ਫੈਲ ਸਕਦਾ ਹੈ।


author

Inder Prajapati

Content Editor

Related News