ਸਾਲ ''ਚ ਇਕ ਵਾਰ ਦੀਵਾਲੀ ''ਤੇ ਖੁੱਲ੍ਹਦਾ ਹੈ ਇਹ ਮੰਦਰ, ਸਾਲ ਭਰ ਜਗਦਾ ਰਹਿੰਦਾ ਹੈ ਦੀਵਾ
Saturday, Oct 26, 2024 - 12:06 PM (IST)
ਬੈਂਗਲੁਰੂ- ਭਾਰਤ 'ਚ ਕਈ ਅਜਿਹੀਆਂ ਥਾਵਾਂ ਹਨ ਜੋ ਆਪਣੇ ਚਮਤਕਾਰੀ ਰੁਝਾਨ ਲਈ ਮਸ਼ਹੂਰ ਹਨ। ਖਾਸ ਕਰਕੇ ਇੱਥੋਂ ਦੇ ਮੰਦਰ ਅਵਿਸ਼ਵਾਸ਼ਯੋਗ ਮਾਨਤਾਵਾਂ ਲਈ ਜਾਣੇ ਜਾਂਦੇ ਹਨ। ਇਨ੍ਹਾਂ 'ਚੋਂ ਇਕ ਹਸਨੰਬਾ ਮੰਦਰ ਹੈ। ਇਹ ਮੰਦਰ ਬੈਂਗਲੁਰੂ ਤੋਂ ਲਗਭਗ 180 ਕਿਲੋਮੀਟਰ ਦੀ ਦੂਰੀ 'ਤੇ ਹਸਨ 'ਚ ਸਥਿਤ ਹੈ। ਦੇਵੀ ਸ਼ਕਤੀ ਜਾਂ ਅੰਬਾ ਨੂੰ ਸਮਰਪਿਤ, ਹਸਨੰਬਾ ਮੰਦਰ 12ਵੀਂ ਸ਼ਤਾਬਦੀ ਈਸਵੀ ਵਿਚ ਬਣਾਇਆ ਗਿਆ ਸੀ। ਹਸਨ ਸ਼ਹਿਰ ਦਾ ਨਾਮ ਹਸਨੰਬਾ ਦੇਵੀ ਤੋਂ ਲਿਆ ਗਿਆ ਹੈ। ਪਹਿਲਾਂ ਹਸਨ ਨੂੰ ਸਿੰਘਾਸਨਪੁਰੀ ਦੇ ਨਾਂ ਨਾਲ ਜਾਣਿਆ ਜਾਂਦਾ ਸੀ। ਹਾਲਾਂਕਿ ਮੰਦਰ ਦੀ ਆਪਣੀ ਖ਼ਾਸੀਅਤ ਅਤੇ ਦੰਤਕਥਾਵਾਂ ਹਨ। ਮੰਦਰ ਆਪਣੇ ਸ਼ਰਧਾਲੂਆਂ ਲਈ ਸਾਲ ਵਿਚ ਸਿਰਫ਼ ਇਕ ਹਫ਼ਤੇ ਲਈ ਖੁੱਲ੍ਹਾ ਰਹਿੰਦਾ ਹੈ, ਤਾਂ ਆਓ ਜਾਣਦੇ ਹਾਂ ਦੱਖਣੀ ਭਾਰਤ ਦੇ ਇਸ ਮਸ਼ਹੂਰ ਮੰਦਰ ਬਾਰੇ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਇਨ੍ਹਾਂ ਲੋਕਾਂ ਨੂੰ ਹਰ ਮਹੀਨੇ ਮਿਲੇਗੀ 5,000 ਰੁਪਏ ਪੈਨਸ਼ਨ
ਮੰਦਰ ਦਾ ਇਤਿਹਾਸ
ਪ੍ਰਾਚੀਨ ਕਥਾਵਾਂ 'ਚ ਦੱਸਿਆ ਗਿਆ ਹੈ ਕਿ ਬਹੁਤ ਸਮਾਂ ਪਹਿਲਾਂ ਇਥੇ ਇਕ ਰਾਖਸ਼ਸ, ਅੰਧਕਾਸੁਰ ਰਹਿੰਦਾ ਸੀ। ਉਸ ਨੇ ਸਖ਼ਤ ਤਪੱਸਿਆ ਕਰਕੇ ਬ੍ਰਹਮਾ ਨੂੰ ਪ੍ਰਸੰਨ ਕੀਤਾ ਅਤੇ ਅਦ੍ਰਿਸ਼ਟ ਹੋਣ ਦਾ ਵਰਦਾਨ ਪ੍ਰਾਪਤ ਕੀਤਾ। ਇਹ ਵਰਦਾਨ ਪ੍ਰਾਪਤ ਕਰ ਕੇ ਉਸ ਨੇ ਰਿਸ਼ੀ-ਮੁੰਨੀਆਂ ਅਤੇ ਮਨੁੱਖਾਂ ਦਾ ਜੀਵਨ ਔਖਾ ਕਰ ਦਿੱਤਾ। ਅਜਿਹੀ ਸਥਿਤੀ ਵਿਚ ਭਗਵਾਨ ਸ਼ਿਵ ਨੇ ਉਸ ਰਾਖਸ਼ਸ ਨੂੰ ਮਾਰਨ ਦੀ ਜ਼ਿੰਮੇਵਾਰੀ ਲਈ ਪਰ ਜਦੋਂ ਸ਼ਿਵ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰਦੇ ਤਾਂ ਜ਼ਮੀਨ 'ਤੇ ਡਿੱਗਦੀ ਉਸ ਦੇ ਖੂਨ ਦੀ ਇਕ ਬੂੰਦ ਰਾਖਸ਼ਸ ਬਣ ਜਾਂਦੀ। ਉਦੋਂ ਭਗਵਾਨ ਸ਼ਿਵ ਨੇ ਆਪਣੀ ਸ਼ਕਤੀਆਂ ਨਾਲ ਯੋਗੇਸ਼ਵਰੀ ਦੇਵੀ ਦੀ ਰਚਨਾ ਕੀਤੀ, ਜਿਸ ਨੇ ਅੰਧਕਾਸੁਰ ਦਾ ਨਾਸ਼ ਕਰ ਦਿੱਤਾ।
ਇਹ ਵੀ ਪੜ੍ਹੋ- ਨਹੀਂ ਮੋੜੇ 50 ਪੈਸੇ, ਹੁਣ ਦੇਣੇ ਪੈਣਗੇ 15 ਹਜ਼ਾਰ ਰੁਪਏ
ਮੰਦਰ ਦੀ ਵਾਸਤੂਕਲਾ
ਪੌਰਾਣਿਕ ਕਥਾਵਾਂ 'ਚ ਇਕ ਵਾਰ ਜਦੋਂ ਸੱਤ ਮਾਤ੍ਰਿਕਾਂ ਯਾਨੀ ਕਿ ਬ੍ਰਹਮੀ, ਮਹੇਸ਼ਵਰੀ, ਕੁਮਾਰੀ, ਵੈਸ਼ਨਵੀ, ਵਾਰਾਹੀ, ਇੰਦਰਾਣੀ ਅਤੇ ਚਾਮੁੰਡੀ ਦੱਖਣੀ ਭਾਰਤ 'ਚ ਤੈਰਦੀਆਂ ਹੋਈਆਂ ਆਈਆਂ, ਉਹ ਹਸਨ ਦੀ ਸੁੰਦਰਤਾ ਨੂੰ ਵੇਖ ਕੇ ਹੈਰਾਨ ਰਹਿ ਗਈਆਂ ਅਤੇ ਇੱਥੇ ਰਹਿਣ ਦਾ ਫੈਸਲਾ ਕੀਤਾ। ਹਸਨੰਬਾ ਅਤੇ ਸਿੱਧੇਸ਼ਵਰ ਨੂੰ ਸਮਰਪਿਤ ਇਸ ਮੰਦਰ ਕੰਪਲੈਕਸ ਵਿਚ ਤਿੰਨ ਮੁੱਖ ਮੰਦਰ ਹਨ। ਹਸਨੰਬਾ ਵਿਖੇ ਮੁੱਖ ਮੀਨਾਰ ਦਾ ਨਿਰਮਾਣ ਦ੍ਰਾਵਿੜ ਸ਼ੈਲੀ ਵਿਚ ਕੀਤਾ ਗਿਆ ਹੈ। ਇਥੇ ਇਕ ਹੋਰ ਪ੍ਰਮੁੱਖ ਆਕਰਸ਼ਣ ਕਲੱਪਾ ਨੂੰ ਸਮਰਪਿਤ ਮੰਦਰ ਹੈ।
ਇਹ ਵੀ ਪੜ੍ਹੋ- ਮੁਲਾਜ਼ਮਾਂ ਤੇ ਪੈਨਸ਼ਨਰਾਂ ਲਈ ਵੱਡੀ ਖ਼ਬਰ, ਦੀਵਾਲੀ 'ਤੇ ਮਿਲਿਆ ਇਹ ਤੋਹਫ਼ਾ
ਸਾਲ ਭਰ ਬਾਅਦ ਵੀ ਫੁੱਲ ਰਹਿੰਦੇ ਹਨ ਤਾਜ਼ਾ, ਜਗਦਾ ਰਹਿੰਦਾ ਹੈ ਦੀਵਾ
ਇਹ ਮੰਦਰ ਦੀਵਾਲੀ 'ਤੇ 7 ਦਿਨਾਂ ਲਈ ਖੋਲ੍ਹਿਆ ਜਾਂਦਾ ਹੈ ਅਤੇ ਬਾਲੀਪਦਯਾਮੀ ਦੇ ਤਿਉਹਾਰ ਤੋਂ ਤਿੰਨ ਦਿਨ ਬਾਅਦ ਬੰਦ ਕਰ ਦਿੱਤਾ ਜਾਂਦਾ ਹੈ। ਇਸ ਮੰਦਰ ਦੇ ਕਿਵਾੜ ਖੁੱਲ੍ਹਣ 'ਤੇ ਇੱਥੇ ਹਜ਼ਾਰਾਂ ਦੀ ਗਿਣਤੀ ਵਿਚ ਸ਼ਰਧਾਲੂ ਇੱਥੇ ਮਾਂ ਜਗਦੰਬਾ ਦੇ ਦਰਸ਼ਨ ਕਰਨ ਅਤੇ ਉਨ੍ਹਾਂ ਤੋਂ ਆਸ਼ੀਰਵਾਦ ਲੈਣ ਲਈ ਆਉਂਦੇ ਹਨ। ਜਿਸ ਦਿਨ ਇਸ ਮੰਦਰ ਦੇ ਦਰਵਾਜ਼ੇ ਬੰਦ ਹੁੰਦੇ ਹਨ, ਉਸ ਦਿਨ ਮੰਦਰ ਦੇ ਪਾਵਨ ਅਸਥਾਨ ਵਿਚ ਸ਼ੁੱਧ ਘਿਓ ਦਾ ਦੀਵਾ ਜਗਾਇਆ ਜਾਂਦਾ ਹੈ। ਨਾਲ ਹੀ ਮੰਦਰ ਦੇ ਪਵਿੱਤਰ ਅਸਥਾਨ ਨੂੰ ਫੁੱਲਾਂ ਨਾਲ ਸਜਾਇਆ ਜਾਂਦਾ ਹੈ ਅਤੇ ਚੌਲਾਂ ਦੇ ਬਣੇ ਪਕਵਾਨ ਪ੍ਰਸਾਦ ਵਜੋਂ ਚੜ੍ਹਾਏ ਜਾਂਦੇ ਹਨ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਕ ਸਾਲ ਬਾਅਦ ਜਦੋਂ ਦੀਵਾਲੀ ਵਾਲੇ ਦਿਨ ਮੰਦਰ ਦੇ ਦਰਵਾਜ਼ੇ ਖੋਲ੍ਹੇ ਜਾਂਦੇ ਹਨ ਤਾਂ ਮੰਦਰ ਦੇ ਗਰਭ ਗ੍ਰਹਿ ਦਾ ਦੀਵਾ ਜਗਦਾ ਹੋਇਆ ਮਿਲਦਾ ਹੈ ਅਤੇ ਦੇਵੀ ਮਾਂ ਨੂੰ ਚੜ੍ਹਾਏ ਗਏ ਫੁੱਲ ਅਤੇ ਪ੍ਰਸ਼ਾਦ ਬਿਲਕੁਲ ਤਾਜ਼ਾ ਮਿਲਦੇ ਹਨ।