ਸਾਲ 2026 'ਚ ਇਨ੍ਹਾਂ ਰਾਸ਼ੀ ਵਾਲਿਆਂ 'ਤੇ ਚੱਲੇਗੀ ਸਾੜ ਸਤੀ ਤੇ ਢਾਈਆ, ਸ਼ਨੀਦੇਵ ਲੈਣਗੇ ਅਗਨੀ ਪ੍ਰੀਖਿਆ
Thursday, Dec 04, 2025 - 02:38 PM (IST)
ਵੈੱਬ ਡੈਸਕ : ਸਾਲ 2025 ਖ਼ਤਮ ਹੋਣ ਵਾਲਾ ਹੈ ਅਤੇ ਸਾਲ 2026 (New Year 2026) ਦੀ ਸ਼ੁਰੂਆਤ ਹੋਣ ਵਾਲੀ ਹੈ। ਨਵਾਂ ਸਾਲ ਇਸ ਵਾਰ ਕਈ ਰਾਸ਼ੀਆਂ ਲਈ ਚੁਣੌਤੀਆਂ ਵਾਲਾ ਹੋਣ ਵਾਲਾ ਹੈ, ਜਿਸ ਦਾ ਮੁੱਖ ਕਾਰਨ ਸ਼ਨੀ ਦੀ ਸਾੜ ਸਤੀ ਤੇ ਢਾਈਆ ਹੈ। ਜੋਤਿਸ਼ ਸ਼ਾਸਤਰ ਵਿੱਚ ਸ਼ਨੀ ਨੂੰ ਨਿਆਂ ਦਾ ਦੇਵਤਾ ਮੰਨਿਆ ਜਾਂਦਾ ਹੈ, ਜੋ ਕਰਮਾਂ ਦੇ ਹਿਸਾਬ ਨਾਲ ਲੋਕਾਂ ਨੂੰ ਫਲ ਦਿੰਦਾ ਹੈ। ਇਸ ਦਾ ਕਾਰਨ ਇਹ ਹੈ ਕਿ ਸ਼ਨੀ ਜਾਤਕਾਂ ਨੂੰ ਉਨ੍ਹਾਂ ਦੇ ਕਰਮਾਂ ਦੇ ਹਿਸਾਬ ਨਾਲ ਫਲ ਦਿੰਦੇ ਹਨ। ਸ਼ਨੀ ਨੂੰ ਅਨੁਸ਼ਾਸਨ, ਕਰਮ, ਨਿਆਂ, ਉਮਰ, ਰੋਗ, ਦੁੱਖ ਅਤੇ ਠਹਿਰਾਅ (ਸਥਿਰਤਾ) ਦਾ ਕਾਰਕ ਮੰਨਿਆ ਜਾਂਦਾ ਹੈ। ਸ਼ਨੀ ਦੀ ਢਾਈ ਤੋਂ ਸਾਢੇ ਸੱਤ ਸਾਲ ਦੇ ਸਮੇਂ ਨੂੰ ਜ਼ਿੰਦਗੀ ਵਿੱਚ ਸਬਰ, ਪ੍ਰੀਖਿਆ ਅਤੇ ਸਿੱਖਣ ਦਾ ਸਮਾਂ ਮੰਨਿਆ ਜਾਂਦਾ ਹੈ। ਨਵੇਂ ਸਾਲ 2026 ਵਿੱਚ ਕਿਹੜੀਆਂ ਰਾਸ਼ੀਆਂ ਨੂੰ ਸ਼ਨੀ ਦੀ ਪ੍ਰੀਖਿਆ ਵਿੱਚੋਂ ਲੰਘਣਾ ਪਵੇਗਾ, ਦੇ ਬਾਰੇ ਆਓ ਜਾਣਦੇ ਹਾਂ...
ਪੜ੍ਹੋ ਇਹ ਵੀ - ਹੋ ਗਿਆ ਐਲਾਨ : ਸਾਲ 2026 'ਚ 75 ਦਿਨ ਬੰਦ ਰਹਿਣਗੇ ਇਸ ਸੂਬੇ ਦੇ ਸਕੂਲ, ਆ ਗਈ ਪੂਰੀ LIST
ਕੁੰਭ ਰਾਸ਼ੀ ਵਾਲੇ ਲੋਕ
ਕੁੰਭ ਰਾਸ਼ੀ ਵਾਲੇ ਲੋਕ ਆਪਣੀ ਸਾੜ ਸਤੀ ਤੇ ਢਾਈਆ ਦੇ ਅੰਤਮ ਪੜਾਅ 'ਤੇ ਪਹੁੰਚ ਗਏ ਹਨ। ਇਹ ਸਮਾਂ ਸਮਾਪਤੀ ਅਤੇ ਸੰਕਲਪ ਦਾ ਹੁੰਦਾ ਹੈ। ਇਸ ਦੌਰਾਨ ਜੇਕਰ ਕੋਸ਼ਿਸ਼ਾਂ ਕੀਤੀਆਂ ਜਾਣ ਤਾਂ ਸਫਲਤਾ ਮਿਲੇਗੀ ਪਰ ਮਾਨਸਿਕ ਤਣਾਅ ਵਧ ਸਕਦਾ ਹੈ। ਛੋਟੇ ਕੰਮਾਂ ਲਈ ਵੀ ਸਬਰ ਕਰਨ ਦੀ ਜ਼ਿਆਦਾ ਲੋੜ ਹੈ। ਸ਼ਨੀ ਜਾਣ ਵੇਲੇ ਬਹੁਤ ਕੁਝ ਪਿੱਛੇ ਛੱਡ ਸਕਦਾ ਹੈ ਅਤੇ ਬਹੁਤ ਕੁਝ ਖੋਹ ਵੀ ਸਕਦਾ ਹੈ।
ਮੀਨ ਰਾਸ਼ੀ ਵਾਲੇ ਲੋਕ
ਸਾਲ 2026 ਮੀਨ ਰਾਸ਼ੀ ਵਾਲੇ ਲੋਕਾਂ ਲਈ ਬਹੁਤ ਮੁਸ਼ਕਲ ਵਾਲਾ ਹੋਣ ਹੋ ਸਕਦਾ ਹੈ। ਇਸ ਰਾਸ਼ੀ ਵਾਲੇ ਲੋਕ ਸਾੜ ਸਤੀ ਤੇ ਢਾਈਆ ਦੇ ਵਿਚਕਾਰਲੇ ਪੜਾਅ ਵਿਚੋਂ ਲੰਘਣ ਵਾਲੇ ਹਨ। ਇਸ ਦੌਰਾਨ ਉਨ੍ਹਾਂ ਨੂੰ ਵਿੱਤੀ ਨੁਕਸਾਨ, ਪੈਸੇ ਦੀ ਸਮੱਸਿਆ, ਕਰੀਅਰ ਦੀਆਂ ਰੁਕਾਵਟਾਂ ਅਤੇ ਰਿਸ਼ਤੇ ਵਿਚ ਕੜਵਾਹਟ ਵਰਗੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਾਲ 2026 ਵਿਚ ਗਲਤ ਫੈਸਲੇ ਲੈਣ ਨਾਲ ਭਵਿੱਖ ਵਿਚ ਮੁਸ਼ਕਲਾਂ ਵੱਧ ਸਕਦੀਆਂ ਹਨ। ਜੇਕਰ ਤੁਹਾਨੂੰ ਇਸ ਸਮੇਂ ਕੋਈ ਵੱਡਾ ਫੈਸਲਾ ਲੈਣਾ ਪਵੇ, ਤਾਂ ਕੋਈ ਵੀ ਕਦਮ ਚੁੱਕਣ ਤੋਂ ਪਹਿਲਾਂ ਆਪਣੇ ਸ਼ੁਭਚਿੰਤਕਾਂ ਨਾਲ ਸਲਾਹ ਕਰੋ।
ਪੜ੍ਹੋ ਇਹ ਵੀ - ਵਿਆਹ 'ਚ ਨਹੀਂ ਮਿਲੇ 'ਰੱਸਗੁੱਲੇ', ਕੁੜੀ ਵਾਲਿਆਂ ਨੇ ਪਾ ਲਿਆ 'ਕਲੇਸ਼', ਥਾਣੇ ਪਹੁੰਚਿਆ ਮਾਮਲਾ (ਵੀਡੀਓ)
ਮੇਖ ਰਾਸ਼ੀ ਵਾਲੇ ਲੋਕ
ਮੇਖ ਰਾਸ਼ੀ ਵਾਲੇ ਲੋਕਾਂ ਲਈ ਸਾੜ ਸਤੀ ਦਾ ਪਹਿਲਾ ਪੜਾਅ ਚੱਲ ਰਿਹਾ ਹੈ। ਸਾਲ 2026 ਵਿਚ ਇਨ੍ਹਾਂ ਲੋਕਾਂ ਦੇ ਘਰ-ਪਰਿਵਾਰ ਦੀ ਸੁੱਖ-ਸ਼ਾਂਤੀ ਭੰਗ ਹੋ ਸਕਦੀ ਹੈ। ਮਾਨਸਿਕ ਤਣਾਅ ਵੱਧ ਸਕਦਾ ਹੈ। ਅਜਿਹੇ ਹਾਲਾਤ ਵਿਚ ਸਬਰ ਕਰਨਾ ਬਹੁਤ ਜ਼ਰੂਰੀ ਹੈ। ਇਸ ਰਾਸ਼ੀ ਦੇ ਲੋਕਾਂ ਨੂੰ ਆਪਣੀ ਨੌਕਰੀ ਵਿੱਚ ਬਦਲਾਅ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸਿਹਤ ਵਿੱਚ ਉਤਰਾਅ-ਚੜ੍ਹਾਅ ਆ ਸਕਦਾ ਹੈ। ਅਜਿਹੇ ਲੋਕਾਂ ਨੂੰ ਕਿਸੇ ਵੀ ਕੰਮ ਵਿੱਚ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ।
ਸਿੰਘ ਰਾਸ਼ੀ ਵਾਲੇ ਲੋਕ
ਸਿੰਘ ਰਾਸ਼ੀ ਵਾਲੇ ਲੋਕਾਂ 'ਤੇ ਸ਼ਨੀ ਦੇ ਢਾਈਆ ਦਾ ਪ੍ਰਭਾਵ ਥੋੜ੍ਹਾ ਘੱਟ ਗਿਆ ਸੀ ਪਰ ਹੁਣ ਉਹ ਪ੍ਰਭਾਵ ਅਚਾਨਕ ਵਧ ਜਾਵੇਗਾ। ਇਨ੍ਹਾਂ ਲੋਕਾਂ ਨੂੰ ਆਪਣੀ ਸਿਹਤ ਅਤੇ ਕਰੀਅਰ ਪ੍ਰਤੀ ਸਾਵਧਾਨ ਰਹਿਣ ਦੀ ਲੋੜ ਹੈ, ਕਿਉਂਕਿ ਬੀਮਾਰੀਆਂ ਤੁਹਾਨੂੰ ਘੇਰ ਸਕਦੀਆਂ ਹਨ। ਤੁਸੀਂ ਬਿਨਾਂ ਕਿਸੇ ਕਾਰਨ ਤੋਂ ਕੀਤੇ ਖ਼ਰਚ ਤੋਂ ਪਰੇਸ਼ਾਨ ਹੋ ਸਕਦੇ ਹੋ। ਇਸ ਰਾਸ਼ੀ ਵਾਲੇ ਲੋਕਾਂ ਨੂੰ ਨੌਕਰੀ ਅਤੇ ਕਾਰੋਬਾਰ ਕਰਨ ਲਈ ਅੱਗੇ ਵਧਣ ਦੀਆਂ ਕੋਸ਼ਿਸ਼ਾਂ ਕਰਨੀਆਂ ਚਾਹੀਦੀਆਂ ਹਨ। ਤੁਹਾਨੂੰ ਨਾ ਪਸੰਦ ਕਰਨ ਵਾਲੇ ਲੋਕ ਤੁਹਾਡੀ ਤਰੱਕੀ ਵਿੱਚ ਰੁਕਾਵਟ ਦਾ ਕਾਰਨ ਬਣ ਸਕਦੇ ਹਨ। ਯਾਤਰਾ ਕਰਨ ਵੇਲੇ ਸਾਵਧਾਨ ਰਹਿਣ ਦੀ ਲੋਕ ਹੈ।
ਪੜ੍ਹੋ ਇਹ ਵੀ - Breaking : ਉਡਾਣ ਭਰਨ ਵੇਲੇ ਕ੍ਰੈਸ਼ ਹੋ ਗਿਆ ਅਮਰੀਕੀ ਜਹਾਜ਼, ਲੱਗ ਗਈ ਅੱਗ
ਧਨ ਰਾਸ਼ੀ ਵਾਲੇ ਲੋਕ
ਸਾਲ 2026 ਵਿਚ ਸ਼ਨੀ ਧਨ ਰਾਸ਼ੀ ਵਾਲੇ ਲੋਕਾਂ ਨੂੰ ਆਪਣੇ ਲਪੇਟ ਵਿਚ ਲੈ ਸਕਦਾ ਹੈ। ਧਨ ਰਾਸ਼ੀ ਦੇ ਲੋਕ ਜੂਨ 2027 ਤੱਕ ਸ਼ਨੀ ਢਾਈਆ ਦੇ ਪ੍ਰਭਾਵ ਹੇਠ ਰਹਿਣਗੇ। ਇਸ ਦੌਰਾਨ ਕੀਤੇ ਨਿਵੇਸ਼ ਨਾਲ ਤੁਹਾਨੂੰ ਭਾਰੀ ਨੁਕਸਾਨ ਹੋ ਸਕਦਾ ਹੈ। ਇਨ੍ਹਾਂ ਲੋਕਾਂ ਨੂੰ ਬੇਲੋੜੇ ਮਾਮਲਿਆਂ ਤੋਂ ਦੂਰ ਰਹਿਣ ਦੀ ਜ਼ਰੂਰਤ ਹੈ। ਇਸ ਰਾਸ਼ੀ ਵਾਲੇ ਲੋਕਾਂ ਦੀ ਜ਼ਿੰਦਗੀ ਵਿਚ ਜਾਇਦਾਦ ਨੂੰ ਲੈ ਕੇ ਵਿਵਾਦ ਹੋ ਸਕਦਾ ਹੈ। ਪਰਿਵਾਰ ਵਿੱਚ ਟਕਰਾਅ, ਲੜਾਈ-ਝਗੜੇ ਹੋਣਗੇ। ਇਸ ਤੋਂ ਇਲਾਵਾ ਇਨ੍ਹਾਂ ਨੂੰ ਮਾਨਸਿਕ ਸਮੱਸਿਆਵਾਂ ਦਾ ਸਾਹਮਣਾ ਵੀ ਕਰਨਾ ਪੈ ਸਕਦਾ ਹੈ। ਇਸ ਦੌਰਾਨ ਜ਼ਿੰਦਗੀ ਵਿੱਚ ਕਈ ਤਰ੍ਹਾਂ ਦੇ ਉਤਰਾਅ-ਚੜ੍ਹਾਅ ਆਉਣਗੇ। ਨਾਲ ਹੀ ਚੰਗਾ-ਮਾੜਾ ਸਮਾਂ ਵੀ ਆਉਂਦਾ-ਜਾਂਦਾ ਰਹੇਗਾ।
ਪੜ੍ਹੋ ਇਹ ਵੀ - 13 ਮਹੀਨੇ ਦਾ ਹੋਵੇਗਾ ਸਾਲ 2026! ਭੁੱਲ ਕੇ ਨਾ ਕਰੋ ਇਹ ਗਲਤੀਆਂ
