ਸਾਲ 2025 ਦਾ ਅੰਤ ਹੋ ਸਕਦੈ ਭਿਆਨਕ, ਇਸ ਖ਼ਤਰਨਾਕ ਭਵਿੱਖਬਾਣੀ ਨੇ ਲੋਕਾਂ ਦੀ ਵਧਾਈ ਚਿੰਤਾ
11/22/2025 10:27:18 AM
ਵੈੱਬ ਡੈਸਕ- ਦੁਨੀਆ ਦੇ ਸਭ ਤੋਂ ਮਸ਼ਹੂਰ ਭਵਿੱਖ ਦੱਸਣ ਵਾਲਿਆਂ 'ਚੋਂ ਇਕ ਨਾਸਤ੍ਰੇਦਮਸ ਦੀਆਂ ਭਵਿੱਖਵਾਣੀਆਂ ਸਦੀਆਂ ਤੋਂ ਚਰਚਾ ਦਾ ਵਿਸ਼ਾ ਰਹੀਆਂ ਹਨ। ਲਗਭਗ 460 ਸਾਲ ਪਹਿਲਾਂ ਲਿਖੀਆਂ ਗਈਆਂ ਇਨ੍ਹਾਂ ‘ਭਵਿੱਖਬਾਣੀਆਂ’ 'ਚੋਂ ਕਈ ਇਤਿਹਾਸਕ ਘਟਨਾਵਾਂ—ਜਿਵੇਂ 9/11 ਹਮਲਾ, ਪਰਮਾਣੂ ਹਮਲੇ, ਹਿਟਲਰ ਤੇ ਪ੍ਰਿੰਸੈਸ ਡਾਇਨਾ ਦੀਆਂ ਘਟਨਾਵਾਂ ਹੈਰਾਨੀਜਨਕ ਤੌਰ ‘ਤੇ ਸੱਚ ਸਾਬਤ ਹੋਈਆਂ। ਹੁਣ ਨਾਸਤ੍ਰੇਦਮਸ ਦੀਆਂ ਕੁਝ ਭਵਿੱਖਬਾਣੀਆਂ 2025 ਦੇ ਅੰਤ ਤੱਕ ਭਾਰਤ ਸਮੇਤ ਦੁਨੀਆ ‘ਤੇ ਮੰਡਰਾਉਣ ਵਾਲੇ ਵੱਡੇ ਖਤਰਿਆਂ ਦੀ ਚਿਤਾਵਨੀ ਦੇ ਰਹੀਆਂ ਹਨ।
ਇਹ ਵੀ ਪੜ੍ਹੋ : ਕੀ ਤੁਹਾਨੂੰ ਪਤਾ ਹੈ Jeans 'ਚ ਦਿਖਾਈ ਦੇਣ ਵਾਲੀ ਇਸ ਛੋਟੀ ਜੇਬ ਦਾ ਰਾਜ਼? ਇਹ ਰਹੀ ਅਸਲ ਵਜ੍ਹਾ
ਭਾਰਤ ਨੂੰ ਲੈ ਕੇ ਸਭ ਤੋਂ ਡਰਾਉਣੀ ਭਵਿੱਖਵਾਣੀ
- ਨਾਸਤ੍ਰੇਦਮਸ ਨੇ ਭਾਰਤ ਦੇ ਭਵਿੱਖ ਨੂੰ ਇਕ ਸ਼ਕਤੀਸ਼ਾਲੀ ਦੇਸ਼ ਵਜੋਂ ਦਰਸਾਇਆ ਹੈ, ਪਰ ਇਕ ਭਵਿੱਖਵਾਣੀ ਬਹੁਤ ਖਤਰਨਾਕ ਹੈ। ਉਸ ਨੇ ਇਸ਼ਾਰਾ ਕੀਤਾ ਕਿ ਭਾਰਤ 2 ਮੋਰਚਿਆਂ ‘ਤੇ ਜੰਗ ਦਾ ਸਾਹਮਣਾ ਕਰ ਸਕਦਾ ਹੈ।
- ਚੀਨ ਅਤੇ ਪਾਕਿਸਤਾਨ ਦਾ ਇਕੱਠਾ ਹਮਲਾ: ਭਵਿੱਖਵਾਣੀ ਅਨੁਸਾਰ ਚੀਨ ਅਤੇ ਪਾਕਿਸਤਾਨ ਭਾਰਤ ‘ਤੇ ਇੱਕਠੇ ਹਮਲਾ ਕਰ ਸਕਦੇ ਹਨ।
- ਜੰਗ ਦੀ ਸ਼ੁਰੂਆਤ ਚੀਨ ਕਰੇਗਾ: ਇਸ ਨੂੰ ਤੀਜੇ ਵਿਸ਼ਵ ਯੁੱਧ ਦੀ ਚਿੰਗਾੜੀ ਮੰਨਿਆ ਗਿਆ ਹੈ।
- ਗੰਗਾ ਦੇ ਕਿਨਾਰੇ ਵੱਡੀ ਜੰਗ: ਨਾਸਤ੍ਰੇਦਮਸ ਨੇ ਇਹ ਵੀ ਸੰਕੇਤ ਦਿੱਤਾ ਕਿ ਗੰਗਾ ਨਦੀ ਦੇ ਕਿਨਾਰੇ ਇਕ ਵੱਡੀ ਜੰਗ ਹੋ ਸਕਦੀ ਹੈ।
2025 ਤੋਂ ਪਹਿਲਾਂ ਦੁਨੀਆ ਲਈ ਵੱਡੀਆਂ ਚਿਤਾਵਨੀਆਂ
ਨਾਸਤ੍ਰੇਦਮਸ ਨੇ ਦੁਨੀਆ ਨੂੰ ਕਈ ਵੱਡੇ ਸੰਕਟਾਂ ਲਈ ਵੀ ਸਚੇਤ ਕੀਤਾ ਹੈ, ਜੋ 2025 ਦੇ ਆਸ-ਪਾਸ ਵਾਪਰ ਸਕਦੇ ਹਨ।
1. ਇਕ ਹੋਰ ਨਵੀਂ ਮਹਾਮਾਰੀ
ਉਸ ਨੇ ਲਿਖਿਆ ਕਿ ਇਕ ਲੰਬੇ ਯੁੱਧ ਨਾਲ ਜਦੋਂ ਸੈਨਿਕ ਥੱਕ ਜਾਣਗੇ ਅਤੇ ਖਰਚੇ ਘੱਟ ਪੈ ਜਾਣਗੇ, ਉਸ ਸਮੇਂ ਇਕ ਹੋਰ ਘਾਤਕ ਮਹਾਮਾਰੀ ਦੀ ਸ਼ੁਰੂਆਤ ਹੋਵੇਗੀ। ਉਨ੍ਹਾਂ ਨੇ ਅੱਗੇ ਲਿਖਿਆ ਹੈ,"ਅਜਿਹਾ ਲੱਗ ਰਿਹਾ ਹੈ ਕਿ ਇਕ ਜੰਗ ਦੇ ਅੰਤ ਨਾਲ ਹੀ ਦੂਜੀ ਜੰਗ ਅਤੇ ਇਕ ਨਵੀਂ ਬੀਮਾਰੀ ਦੁਨੀਆ ਨੂੰ ਘੇਰ ਲਵੇਗੀ।"
2. ਪੁਲਾੜ ਤੋਂ ਆਏਗਾ ਖਤਰਨਾਕ ਅੱਗ ਦਾ ਗੋਲਾ
ਇਕ ਹੋਰ ਡਰਾਉਣੀ ਭਵਿੱਖਬਾਣੀ ਅਨੁਸਾਰ: ਧਰਤੀ ਨਾਲ ਉਲਕਾ ਪਿੰਡ ਦੀ ਟੱਕਰ: ਨਾਸਤ੍ਰੇਦਮਸ ਨੇ ਸੰਕੇਤ ਦਿੱਤਾ ਕਿ ਇਕ ਵੱਡਾ ਐਸਟਰੋਇਡ ਧਰਤੀ ਨਾਲ ਟਕਰਾ ਸਕਦਾ ਹੈ, ਜੋ ਮਨੁੱਖਤਾ ਲਈ ਵੱਡਾ ਖਤਰਾ ਬਣੇਗਾ।
3. ਦੁਨੀਆ 'ਚ ਵੱਡੇ ਬਦਲਾਅ
- ਬ੍ਰਿਟਾਨਿਕਾ ਮੁਤਾਬਕ, ਉਸ ਨੇ 2025 ਦੇ ਆਸ-ਪਾਸ ਹੋਰ ਵੀ ਮਹੱਤਵਪੂਰਨ ਘਟਨਾਵਾਂ ਦੀ ਗੱਲ ਕੀਤੀ ਹੈ:
- ਇੰਗਲੈਂਡ 'ਚ ਵੱਡਾ ਸੰਘਰਸ਼ ਸ਼ੁਰੂ ਹੋਵੇਗਾ।
- ਇਕ ‘ਜਲੀਯ ਨੇਤਾ’ (Aquatic Leader) ਦੇ ਸੱਤਾ 'ਚ ਆਉਣ ਦਾ ਸੰਕੇਤ ਦਿੱਤਾ ਗਿਆ ਹੈ।
- ਉਨ੍ਹਾਂ ਨੇ ਇਕ ਲੰਬੇ ਯੁੱਧ ਦੇ ਅੰਤ ਦੀ ਭਵਿੱਖਬਾਣੀ ਕੀਤੀ ਹੈ, ਜਿਸ ਦੇ ਤੁਰੰਤ ਬਾਅਦ ਇਕ ਹੋਰ ਸੰਕਟ ਦਸਤਕ ਦੇਵੇਗਾ।
ਇਹ ਵੀ ਪੜ੍ਹੋ : ਵਾਰ–ਵਾਰ ਹੱਥ ਧੋਣਾ ਸਿਰਫ਼ ਆਦਤ ਨਹੀਂ, ਹੋ ਸਕਦੈ ਇਸ ਬੀਮਾਰੀ ਦਾ ਸੰਕੇਤ!
