ਹਰਿਆਣਾ ਵਿਧਾਨ ਸਭਾ ਦਾ ਸੈਸ਼ਨ ਬੁੱਧਵਾਰ ਨੂੰ ਹੋਵੇਗਾ ਸ਼ੁਰੂ

02/19/2019 5:30:27 PM

ਹਰਿਆਣਾ— ਹਰਿਆਣਾ ਵਿਧਾਨ ਸਭਾ ਦਾ 2 ਹਫਤਿਆਂ ਦਾ ਚੱਲਣ ਵਾਲਾ ਬਜਟ ਸੈਸ਼ਨ ਬੁੱਧਵਾਰ ਨੂੰ ਸ਼ੁਰੂ ਹੋਵੇਗਾ। ਵਿਰੋਧੀਆਂ ਵਲੋਂ ਕਾਨੂੰਨ  ਵਿਵਸਥਾ ਅਤੇ ਕਿਸਾਨਾਂ ਦੀ ਹਾਲਤ ਸਮੇਤ ਕਈ ਮੁੱਦਿਆਂ 'ਤੇ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਨੂੰ ਘੇਰਨ ਕਾਰਨ ਸੈਸ਼ਨ ਦੇ ਹੰਗਾਮੇਦਾਰ ਰਹਿਣ ਦੀ ਸੰਭਾਵਨਾ ਹੈ। ਹਾਲਾਂਕਿ ਸੱਤਾਧਾਰੀ ਭਾਜਪਾ ਜੀਂਦ ਜ਼ਿਮਨੀ ਚੋਣਾਂ 'ਚ ਮਿਲੀ ਜਿੱਤ ਤੋਂ ਉਤਸ਼ਾਹਤ ਹੈ ਅਤੇ ਸੰਭਾਵਨਾ ਹੈ ਕਿ ਉਹ ਵਿਰੋਧੀ ਪਾਰਟੀਆਂ 'ਤੇ ਜਵਾਬੀ ਹਮਲਾ ਕਰੇਗੀ। ਰਾਜਪਾਲ ਦੇ ਸੰਬੋਧਨ ਨਾਲ ਸੈਸ਼ਨ ਦੀ ਸ਼ੁਰੂਆਤ ਹੋਵੇਗੀ।

ਬੁੱਧਵਾਰ ਨੂੰ ਵਿਧਾਨ ਸਭਾ 'ਚ ਗੈਰ-ਸਰਕਾਰੀ ਕੰਮਕਾਰ ਹੋਵੇਗਾ ਅਤੇ ਰਾਜਪਾਲ ਦੇ ਸੰਬੋਧਨ 'ਤੇ 22 ਫਰਵਰੀ ਨੂੰ ਧੰਨਵਾਦ ਪ੍ਰਸਤਾਵ ਪਾਸ ਕੀਤਾ ਜਾਵੇਗਾ। 26 ਫਰਵਰੀ ਨੂੰ ਬਜਟ ਪੇਸ਼ ਕੀਤਾ ਜਾਵੇਗਾ ਅਤੇ ਅਗਲੇ ਦਿਨ ਇਸ 'ਤੇ ਚਰਚਾ ਸ਼ੁਰੂ ਹੋਵੇਗੀ। ਵਿੱਤ ਮੰਤਰੀ ਦੇ ਜਵਾਬ ਤੋਂ ਬਾਅਦ ਇਕ ਮਾਰਚ ਨੂੰ ਅਨੁਮਾਨਤ ਬਜਟ 'ਤੇ ਵੋਟਿੰਗ ਹੋਵੇਗੀ। 5 ਮਾਰਚ ਨੂੰ ਸੈਸ਼ਨ ਖਤਮ ਹੋਵੇਗਾ। ਇਕ ਪਾਸੇ ਸੱਤਾਧਾਰੀ ਭਾਜਪਾ ਦਾਅਵਾ ਕਰ ਰਹੀ ਹੈ ਕਿ ਉਸ ਨੇ ਆਪਣੇ ਸਾਢੇ 4 ਸਾਲ ਦੇ ਸਾਸ਼ਨ ਦੌਰਾਨ ਰਾਜ 'ਚ ਵਿਕਾਸ ਯਕੀਨੀ ਕੀਤਾ ਹੈ, ਉੱਥੇ ਹੀ ਵਿਰੋਧੀ ਪਾਰਟੀਆਂ ਦਾ ਦਾਅਵਾ ਹੈ ਕਿ ਮਨੋਹਰ ਲਾਲ ਖੱਟੜ ਦਾ ਸ਼ਾਸਨ ਸਾਰੇ ਮੋਰਚਿਆਂ 'ਤੇ ਅਸਫ਼ਲ ਰਿਹਾ ਹੈ।


DIsha

Content Editor

Related News