ਅਖਿਲੇਸ਼ ਯਾਦਵ ਤੋਂ ਬਾਅਦ ਕੌਣ ਹੋਵੇਗਾ ਯੂ. ਪੀ. ਵਿਧਾਨ ਸਭਾ ’ਚ ਵਿਰੋਧੀ ਧਿਰ ਦਾ ਨੇਤਾ! ਚਰਚਾ ''ਚ ਇਹ ਨਾਂ
Friday, Jun 14, 2024 - 11:59 AM (IST)
ਲਖਨਊ- ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਦੇ ਉੱਤਰ ਪ੍ਰਦੇਸ਼ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਵੀ ਖਾਲੀ ਹੋ ਗਿਆ ਹੈ। ਹੁਣ ਸਿਆਸੀ ਗਲਿਆਰਿਆਂ ’ਚ ਸਾਰੇ ਸਿਆਸਤਦਾਨਾਂ ਦੀਆਂ ਨਜ਼ਰਾਂ ਇਸ ਗੱਲ ’ਤੇ ਟਿਕੀਆਂ ਹਨ ਕਿ ਸਦਨ ’ਚ ਹੁਣ ਵਿਰੋਧੀ ਧਿਰ ਦਾ ਨੇਤਾ ਕੌਣ ਹੋਵੇਗਾ। ਇਕ ਰਿਪੋਰਟ ’ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਖਿਲੇਸ਼ ਯਾਦਵ ਪਿਛੜੇ, ਅਨੁਸੂਚਿਤ ਜਾਤੀ ਅਤੇ ਘੱਟ-ਗਿਣਤੀ ਫਾਰਮੂਲੇ ਦੇ ਤਹਿਤ ਸ਼ਿਵਪਾਲ ਯਾਦਵ ਤੇ ਇੰਦਰਜੀਤ ਸਰੋਜ ’ਤੇ ਦਾਅ ਲਗਾ ਸਕਦੇ ਹਨ। ਸ਼ਿਵਪਾਲ ਯਾਦਵ ਓ. ਬੀ. ਸੀ. ਤਾਂ ਇੰਦਰਜੀਤ ਸਰੋਜ ਅਨੁਸੂਚਿਤ ਜਾਤੀ ਤੋਂ ਆਉਂਦੇ ਹਨ। ਜਾਣਕਾਰੀ ਅਨੁਸਾਰ ਅਖਿਲੇਸ਼ ਯਾਦਵ ਵਿਰੋਧੀ ਧਿਰ ਦਾ ਨੇਤਾ ਅਜਿਹੇ ਵਿਅਕਤੀ ਨੂੰ ਬਣਾਉਣਾ ਚਾਹੁੰਦੇ ਹਨ, ਜਿਸ ਨਾਲ ਪੀ. ਡੀ. ਏ. ਦਾ ਸਾਫ ਸੰਦੇਸ਼ ਜਨਤਾ ਤੱਕ ਪਹੁੰਚ ਸਕੇ।
ਇਹ ਵੀ ਪੜ੍ਹੋ- ਅਖਿਲੇਸ਼ ਯਾਦਵ ਨੇ ਕੰਨੌਜ ਤੋਂ ਸੰਸਦ ਮੈਂਬਰ ਬਣਨ ਤੋਂ ਬਾਅਦ ਛੱਡੀ ਕਰਹਲ ਵਿਧਾਨ ਸਭਾ ਸੀਟ
ਚਾਚਾ ਸ਼ਿਵਪਾਲ ਰੇਸ ’ਚ ਸਭ ਤੋਂ ਅੱਗੇ
ਜਸਵੰਤ ਨਗਰ ਸੀਟ ਤੋਂ 6 ਵਾਰ ਵਿਧਾਇਕ ਸ਼ਿਵਪਾਲ ਯਾਦਵ ਦਾ ਨਾਂ ਰੇਸ ’ਚ ਸਭ ਤੋਂ ਅੱਗੇ ਹੈ। ਅਸਲ ’ਚ ਸ਼ਿਵਪਾਲ 2009-2012 ਦੇ ਵਿਚਾਲੇ ਵਿਰੋਧੀ ਧਿਰ ਦੇ ਨੇਤਾ ਰਹਿ ਚੁੱਕੇ ਹਨ। ਉਨ੍ਹਾਂ ਕੋਲ ਸਰਕਾਰ ਅਤੇ ਸੰਗਠਨ ਦੋਵਾਂ ਦਾ ਲੰਬਾ ਤਜਰਬਾ ਹੈ। ਉਨ੍ਹਾਂ ਨੂੰ ਸੰਗਠਨ ਦਾ ਜ਼ਬਰਦਸਤ ਆਦਮੀ ਮੰਨਿਆ ਜਾਂਦਾ ਹੈ। ਇੰਨਾ ਹੀ ਨਹੀਂ ਉਨ੍ਹਾਂ ਲੰਬੇ ਸਮੇਂ ਤੱਕ ਸਪਾ ਸੰਸਥਾਪਕ ਮੁਲਾਇਮ ਸਿੰਘ ਯਾਦਵ ਅਤੇ ਸਮਾਜਵਾਦੀ ਨੇਤਾ ਜਨੇਸ਼ਵਰ ਮਿਸ਼ਰਾ ਨਾਲ ਵੀ ਕੰਮ ਕੀਤਾ ਹੈ। ਮੌਜੂਦਾ ਸਮੇਂ ’ਚ ਸਮਾਜਵਾਦੀ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਸ਼ਿਵਪਾਲ ਯਾਦਵ ਸੂਬੇ ’ਚ ਚੰਗੀ ਪਕੜ ਰੱਖਦੇ ਹਨ।
ਇਹ ਵੀ ਪੜ੍ਹੋ- ਸਿੱਕਮ ’ਚ ਜ਼ਮੀਨ ਖਿਸਕਣ ਅਤੇ ਮੀਂਹ ਕਾਰਨ 6 ਲੋਕਾਂ ਦੀ ਮੌਤ, 1500 ਸੈਲਾਨੀ ਫਸੇ
ਇੰਦਰਜੀਤ ਸਰੋਜ ਨੂੰ ਵੀ ਮਿਲ ਸਕਦਾ ਹੈ ਮੌਕਾ
ਇੰਦਰਜੀਤ ਸਰੋਜ ਨੇ 1985 ’ਚ ਇਲਾਹਾਬਦ ਯੂਨੀਵਰਸਿਟੀ ਤੋਂ ਬੀ. ਏ. ਕਰਨ ਤੋਂ ਬਾਅਦ ਸਿਆਸਤ ’ਚ ਕਦਮ ਰੱਖਿਆ ਹੈ। 1996 ਦੀਆਂ ਵਿਧਾਨ ਸਭਾ ਚੋਣਾਂ ’ਚ ਉਹ ਮੰਝਨਪੁਰ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ। ਕਈ ਵਾਰ ਯੂ. ਪੀ. ਸਰਕਾਰ ’ਚ ਕੈਬਨਿਟ ਮੰਤਰੀ ਰਹੇ ਸਰੋਜ ਮੰਝਨਪੁਰ ਵਿਧਾਨ ਸਭਾ ਤੋਂ ਹੁਣ ਤੱਕ 4 ਵਾਰ ਵਿਧਾਇਕ ਰਹੇ। 2018 ’ਚ ਬਹੁਜਨ ਸਮਾਜ ਪਾਰਟੀ ਛੱਡ ਕੇ ਸਮਾਜਵਾਦੀ ਪਾਰਟੀ ’ਚ ਸ਼ਾਮਲ ਹੋਏ ਇੰਦਰਜੀਤ ਸਰੋਜ ਦੀ ਦਲਿਤ ਸਮਾਜ ’ਚ ਚੰਗੀ ਪਕੜ ਮੰਨੀ ਜਾਂਦੀ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਬਣਨ ਦਾ ਮੌਕਾ ਮਿਲ ਸਕਦਾ ਹੈ। ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ’ਚ ਅਖਿਲੇਸ਼ ਯਾਦਵ ਨੇ ਕੰਨੋਜ ਤੋਂ ਜਿੱਤ ਹਾਸਲ ਕੀਤੀ ਹੈ। ਅਖਿਲੇਸ਼ ਯਾਦਵ ਨੇ ਕੰਨੋਜ ਤੋਂ ਭਾਜਪਾ ਦੇ ਸੁਬ੍ਰਤ ਪਾਠਕ ਨੂੰ 170922 ਵੋਟਾਂ ਦੇ ਫਰਕ ਨਾਲ ਹਰਾਇਆ ਹੈ।
ਇਹ ਵੀ ਪੜ੍ਹੋ- ਆਈਸਕ੍ਰੀਮ ਦੇ ਸ਼ੌਕੀਨ ਸਾਵਧਾਨ! ਕੋਨ ਅੰਦਰੋਂ ਨਿਕਲੀ ਵੱਢੀ ਹੋਈ ਉਂਗਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e