ਅਣਪਛਾਤੇ ਬਦਮਾਸ਼ਾਂ ਨੇ ਡਾਕਟਰ ਤੋਂ ਖੋਹੀ ਕਾਰ, ਮੋਬਾਇਲ ਅਤੇ ਨਕਦੀ

07/31/2020 5:58:03 PM

ਜੀਂਦ- ਹਰਿਆਣਾ ਦੇ ਜੀਂਦ 'ਚ ਸਫੀਦੋਂ ਦੇ ਅਸੰਧ ਰੋਡ 'ਤੇ ਡੇਰਾ ਸੱਚਾ ਸੌਦਾ ਨੇੜੇ ਵੀਰਵਾਰ ਦੀ ਰਾਤ ਬਦਮਾਸ਼ਾਂ ਨੇ ਇਕ ਡਾਕਟਰ ਤੋਂ ਗੱਡੀ, 2 ਮੋਬਾਇਲ ਫੋਨ, 55 ਹਜ਼ਾਰ ਰੁਪਏ ਦੀ ਨਕਦੀ, ਸੋਨੇ ਦਾ ਕੜਾ ਲੁੱਟ ਲਿਆ। ਪੁਲਸ ਅਨੁਸਾਰ ਪਿੰਡ ਮੁਆਇਨਾ ਜਾ ਰਹੇ ਨਰਵਾਨਾ ਵਾਸੀ ਡਾ. ਰਾਜੇਸ਼ ਗਰਗ ਦੀ ਫੋਡਰ, ਜਿਸ ਨੂੰ ਚਾਲਕ ਕ੍ਰਿਸ਼ਨ ਚੱਲਾ ਰਿਹਾ ਸੀ, ਦਾ ਇਕ ਇਕ ਸਵਿਫਟ ਗੱਡੀ ਨੇ ਰਸਤਾ ਰੋਕ ਲਿਆ। ਇਸ ਤੋਂ ਪਹਿਲਾਂ ਕਿ ਦੋਵੇਂ ਕੁਝ ਸਮਝਦੇ ਸਵਿਫਟ ਤੋਂ ਉਤਰੇ ਅੱਧਾ ਦਰਜਨ ਲੋਕਾਂ ਨੇ ਅਸਲਹੇ ਦੇ ਜ਼ੋਰ 'ਤੇ ਦੋਹਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ ਗੱਡੀ ਦੀ ਚਾਬੀ ਖੋਹ ਲਈ।

ਇਸ ਤੋਂ ਬਾਅਦ ਡਾ. ਰਾਜੇਸ਼ ਗਰਗ ਤੋਂ ਮੋਬਾਇਲ ਫੋਨ, ਸੋਨੇ ਦਾ ਕੜਾ, 55 ਹਜ਼ਾਰ ਰੁਪਏ ਦੀ ਨਕਦੀ, ਚਾਲਕ ਕ੍ਰਿਸ਼ਨ ਤੋਂ ਉਸ ਦਾ ਮੋਬਾਇਲ ਵੀ ਖੋਹ ਲਿਆ ਅਤੇ ਫਰਾਰ ਹੋ ਗਏ। ਰਾਹਗੀਰਾਂ ਦੇ ਸਹਿਯੋਗ ਨਾਲ ਡਾ. ਰਾਜੇਸ਼ ਨੇ ਘਟਨਾ ਦੀ ਜਾਣਕਾਰੀ ਪਰਿਵਾਰ ਵਾਲਿਆਂ ਅਤੇ ਪੁਲਸ ਨੂੰ ਦਿੱਤੀ। ਸਦਰ ਥਾਣਾ ਸਫੀਦੋਂ ਦੇ ਕਾਰਜਵਾਹਕ ਇੰਚਾਰਜ ਛਤਰਪਾਲ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚ ਗਈ ਸੀ ਅਤੇ ਇਲਾਕੇ ਦੀ ਨਾਕਾਬੰਦੀ ਕਰ ਕੇ ਲੁਟੇਰਿਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਚਲਾਈ ਗਈ ਸੀ ਪਰ ਕੁਝ ਹੱਥ ਨਹੀਂ ਲੱਗਾ।


DIsha

Content Editor

Related News