ਓ. ਪੀ. ਚੌਟਾਲਾ ਨੇ ਨਾ-ਮਨਜ਼ੂਰ ਕੀਤਾ ਅਸ਼ੋਕ ਅਰੋੜਾ ਦਾ ਅਸਤੀਫਾ, ਦਿੱਤਾ ਇਹ ਬਿਆਨ

Sunday, May 26, 2019 - 12:09 PM (IST)

ਓ. ਪੀ. ਚੌਟਾਲਾ ਨੇ ਨਾ-ਮਨਜ਼ੂਰ ਕੀਤਾ ਅਸ਼ੋਕ ਅਰੋੜਾ ਦਾ ਅਸਤੀਫਾ, ਦਿੱਤਾ ਇਹ ਬਿਆਨ

ਚੰਡੀਗੜ੍ਹ—ਇੰਡੀਅਨ ਨੈਸ਼ਨਲ ਲੋਕ ਦਲ ਦੀ 2019 ਲੋਕ ਸਭਾ ਚੋਣਾਂ 'ਚ ਮਿਲੀ ਕਰਾਰੀ ਹਾਰ ਤੋਂ ਬਾਅਦ ਪਾਰਟੀ ਦੇ ਸੂਬਾ ਪ੍ਰਧਾਨ ਅਸ਼ੋਕ ਅਰੋੜਾ ਦੁਆਰਾ ਚੌਧਰੀ ਓਮ ਪ੍ਰਕਾਸ਼ ਚੌਟਾਲਾ ਨੂੰ ਭੇਜਿਆ ਗਿਆ ਅਸਤੀਫਾ ਨਾ-ਮਨਜ਼ੂਰ ਹੋ ਗਿਆ। ਚੌਟਾਲਾ ਨੇ ਅਸ਼ੋਕ ਅਰੋੜਾ ਨੂੰ ਕਿਹਾ ਹੈ ਕਿ ਸੂਬੇ 'ਚ ਆਉਣ ਵਾਲੇ ਦਿਨਾਂ 'ਚ ਵਿਧਾਨ ਸਭਾ ਚੋਣਾਂ ਹਨ। ਇਸ ਲਈ ਪਾਰਟੀ ਇੱਕ ਜੁੱਟ ਹੋ ਕੇ ਚੋਣਾਂ ਲੜੇ।

ਜ਼ਿਕਰਯੋਗ ਹੈ ਕਿ ਇਨੈਲੋ ਹਰਿਆਣਾ ਦੀਆਂ ਸਾਰੀਆਂ 10 ਸੀਟਾਂ 'ਤੇ ਚੋਣ ਲੜੀ ਸੀ ਪਰ ਉਸ ਦੇ ਉਮੀਦਵਾਰ ਇੱਕ ਵੀ ਸੀਟ 'ਤੇ ਜ਼ਮਾਨਤ ਬਚਾਉਣ 'ਚ ਸਫਲ ਨਹੀਂ ਹੋ ਸਕੇ ਬਲਕਿ 2014 'ਚ ਇਨੈਲੋ ਦੇ ਦੋ ਸੰਸਦ ਮੈਂਬਰ ਬਣੇ ਸੀ। ਇੱਕ ਸੰਸਦ ਮੈਂਬਰ ਸਿਰਸਾ ਸੀਟ ਤੋਂ ਚਰਨਜੀਤ ਸਿੰਘ ਰੋੜੀ ਸੀ, ਜੋ ਇਸ ਵਾਰ ਵੀ ਆਪਣੀ ਜ਼ਮਾਨਤ ਨਹੀਂ ਬਚਾ ਸਕੇ। ਦੂਜੇ ਸੰਸਦ ਮੈਂਬਰ ਦੁਸ਼ਯੰਤ ਚੌਟਾਲਾ ਬਣੇ ਸੀ, ਜਿਨ੍ਹਾਂ ਨੂੰ ਪਾਰਟੀ ਨੇ ਬਰਖਾਸ਼ਤ ਕਰ ਦਿੱਤਾ ਸੀ। ਉਨ੍ਹਾਂ ਨੇ ਖੁਦ ਆਪਣੀ ਪਾਰਟੀ ਬਣਾਈ ਅਤੇ ਚੋਣ ਲੜੀ।


author

Iqbalkaur

Content Editor

Related News