ਮਨੋਹਰ ਲਾਲ ਖੱਟੜ ਨੇ ਪੁਲ-ਸੜਕ ਨਿਰਮਾਣ ਹੇਤੂ ਭੂਮੀ ਖਰੀਦ ਲਈ 51 ਲੱਖ ਰੁਪਏ ਮਨਜ਼ੂਰ

10/07/2020 4:40:08 PM

ਹਰਿਆਣਾ- ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕੁਰੂਕੁਸ਼ੇਤਰ ਜ਼ਿਲ੍ਹੇ ਮਾਰਕੰਡਾ ਨਦੀ 'ਤੇ ਪੁਲ ਸਮੇਤ ਬੋਧਾ ਤੋਂ ਤੰਗੋਲੀ ਵਾਇਆ ਸੈਨੀ ਫਾਰਮ ਸੜਕ ਦੇ ਨਿਰਮਾਣ ਲਈ 2.2689 ਏਕੜ ਜ਼ਮੀਨ ਦੀ ਖਰੀਦ ਲਈ 51,00,960 ਰੁਪਏ ਦੀ ਪ੍ਰਸ਼ਾਸਨਿਕ ਮਨਜ਼ੂਰੀ ਪ੍ਰਦਾਨ ਕੀਤੀ ਹੈ। ਇਕ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਖੱਟੜ ਨੇ 17 ਦਸੰਬਰ 2016 ਨੂੰ ਪਿਹੋਵਾ 'ਚ ਇਕ ਜਨ ਸਭਾ ਦੌਰਾਨ ਕੁਰੂਕੁਸ਼ੇਤਰ ਜ਼ਿਲ੍ਹੇ 'ਚ ਮਾਕੰਡਾ ਨਦੀ 'ਤੇ ਪੁਲ ਸਮੇਤ ਬੋਧਾ ਤੋਂ ਤੰਗੋਲੀ ਵਾਇਆ ਸੈਨੀ ਫਾਰਮ ਸੜਕ ਨਿਰਮਾਣ ਦਾ ਐਲਾਨ ਕੀਤਾ ਸੀ। 

ਸੰਪਰਕ ਸੜਕ ਨਿਰਮਾਣ ਲਈ ਬੋਧਾ ਪਿੰਡ ਤੋਂ 1.23 ਏਕੜ, ਤੰਗੋਲੀ ਪਿੰਡ ਤੋਂ 1.16 ਏਕੜ ਅਤੇ ਮਾਰਕੰਡਾ ਨਦੀ 'ਤੇ ਪੁਲ ਦੇ ਨਿਰਮਾਣ ਲਈ ਜਖਵਾਲਾ ਪਿੰਡ ਤੋਂ 0.76 ਏਕੜ ਜ਼ਮੀਨ ਦੀ ਜ਼ਰੂਰਤ ਸੀ। ਜਖਵਾਲਾ ਪਿੰਡ ਦੀ 0.76 ਏਕੜ ਭੂਮੀ ਪੰਚਾਇਤ ਲੋਕ ਨਿਰਮਾਣ (ਭਵਨ ਅਤੇ ਸੜਕਾਂ) ਵਿਭਾਗ ਨੂੰ ਇਹ ਜ਼ਮੀਨ ਮੁਫ਼ਤ ਤਬਦੀਲ ਕਰਨ ਲਈ ਪਹਿਲਾਂ ਹੀ ਪ੍ਰਸਤਾਵ ਪਾਸ ਕਰ ਚੁਕੀ ਹੈ। ਇਸ ਤੋਂ ਇਲਾਵਾ ਬੋਧਾ ਅਤੇ ਤੰਗੋਲੀ ਪਿੰਡ ਦੇ ਮਾਲਕਾਂ ਨੇ ਭੂਮੀ ਨੂੰ ਕਲੈਕਟਰ ਰੇਟ 'ਤੇ ਉਪਲੱਬਧ ਕਰਵਾਉਣ ਲਈ ਈ-ਭੂਮੀ ਪੋਰਟਲ 'ਤੇ ਆਪਣੀ ਸਹਿਮਤੀ ਅਪਲੋਡ ਕੀਤੀ ਹੋਈ ਹੈ।


DIsha

Content Editor

Related News