ਘਰੇਲੂ ਕਲੇਸ਼ ਕਾਰਨ ਪਤੀ ਨੇ ਬੱਚਿਆਂ ਸਾਹਮਣੇ ਪਤਨੀ ਦਾ ਕੀਤਾ ਕਤਲ

Tuesday, Aug 11, 2020 - 05:55 PM (IST)

ਘਰੇਲੂ ਕਲੇਸ਼ ਕਾਰਨ ਪਤੀ ਨੇ ਬੱਚਿਆਂ ਸਾਹਮਣੇ ਪਤਨੀ ਦਾ ਕੀਤਾ ਕਤਲ

ਜੀਂਦ- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੇ ਪਿੰਡ ਧਨੌਰੀ 'ਚ ਇਕ ਵਿਅਕਤੀ ਨੇ ਸੋਮਵਾਰ ਦੇਰ ਰਾਤ ਆਪਣੀ ਪਤਨੀ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਅਤੇ ਫਰਾਰ ਹੋ ਗਿਆ। ਕਤਲ ਦੀ ਸੂਚਨਾ ਮਿਲਦੇ ਹੀ ਥਾਣਾ ਪੁਲਸ ਅਤੇ ਐੱਸ.ਐੱਫ.ਐੱਲ ਦੀ ਟੀਮ ਨੇ ਮੌਕੇ 'ਤੇ ਪਹੁੰਚ ਕੇ ਸਬੂਤ ਜੁਟਾਏ। ਜਾਂਚ 'ਚ ਕਤਲ ਦਾ ਕਾਰਨ ਘਰੇਲੂ ਕਲੇਸ਼ ਦੱਸਿਆ ਜਾ ਰਿਹਾ ਹੈ। ਪੁਲਸ ਅਨੁਸਾਰ ਧਨੌਰੀ ਦੇ ਹਵਾ ਸਿੰਘ ਅਤੇ ਉਸ ਦੀ ਪਤਨੀ ਗੀਤਾ ਦਰਮਿਆਨ ਕਈ ਸਾਲਾਂ ਤੋਂ ਝਗੜਾ ਚੱਲ ਰਿਹਾ ਸੀ। ਹਵਾ ਸਿੰਘ ਨੇ ਪਹਿਲਾਂ ਵੀ ਗੀਤਾ ਨਾਲ ਕੁੱਟਮਾਰ ਕੀਤੀ ਸੀ ਪਰ ਉਸ ਸਮੇਂ ਪੰਚਾਇਤ ਪੱਧਰ 'ਤੇ ਮਾਮਲੇ ਨੂੰ ਸੁਲਝਾ ਲਿਆ ਗਿਆ ਸੀ।

ਪੁਲਸ ਨੇ ਦੱਸਿਆ ਕਿ ਸੋਮਵਾਰ ਰਾਤ ਦੋਹਾਂ 'ਚ ਫਿਰ ਝਗੜਾ ਹੋਇਆ ਅਤੇ ਹਵਾ ਸਿੰਘ ਨੇ ਤੇਜ਼ਧਾਰ ਹਥਿਆਰ ਨਾਲ ਉਸ ਦੀ ਗਰਦਨ 'ਤੇ ਵਾਰ ਕਰ ਕੇ ਕਤਲ ਕਰ ਦਿੱਤਾ। ਬੱਚਿਆਂ ਵਲੋਂ ਰੋਲਾ ਪਾਉਣ 'ਤੇ ਗੁਆਂਢੀ ਮੌਕੇ 'ਤੇ ਪਹੁੰਚੇ। ਪਿੰਡ ਵਾਸੀਆਂ ਨੇ ਤੁਰੰਤ ਹੀ ਇਸ ਬਾਰੇ ਗੜ੍ਹੀ ਥਾਣਾ ਪੁਲਸ ਨੂੰ ਸੂਚਿਤ ਕੀਤਾ। ਪੁਲਸ ਨੇ ਲਾਸ਼ ਕਬਜ਼ੇ 'ਚ ਲੈ ਲਈ ਹੈ। ਹਵਾ ਸਿੰਘ ਅਤੇ ਉਸ ਦੀ ਪਤਨੀ ਮਜ਼ਦੂਰੀ ਕਰਦੇ ਸਨ ਅਤੇ ਉਨ੍ਹਾਂ ਦੇ ਤਿੰਨ ਬੱਚੇ ਹਨ। ਡੀ.ਐੱਸ.ਪੀ. ਤਾਹਿਰ ਹੁਸੈਨ ਨੇ ਦੱਸਿਆ ਕਿ ਜਨਾਨੀ ਦੇ ਪੇਕੇ ਵਾਲਿਆਂ ਨੂੰ ਬੁਲਾਇਆ ਗਿਆ ਹੈ। ਕਤਲ ਤੋਂ ਬਾਅਦ ਤੋਂ ਹਵਾ ਸਿੰਘ ਫਰਾਰ ਹੋ ਗਿਆ ਹੈ। ਉਸ ਨੂੰ ਗ੍ਰਿਫਤਾਰ ਕਰਨ ਲਈ ਟੀਮਾਂ ਲਗਾਈਆਂ ਹਨ।


author

DIsha

Content Editor

Related News