ਹਰਿਆਣਾ ''ਚ ਕੋਰੋਨਾ ਦੇ 74 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 10709 ਪਹੁੰਚੀ

Monday, Jun 22, 2020 - 04:46 PM (IST)

ਹਰਿਆਣਾ ''ਚ ਕੋਰੋਨਾ ਦੇ 74 ਨਵੇਂ ਮਾਮਲੇ ਸਾਹਮਣੇ ਆਉਣ ਨਾਲ ਮਰੀਜ਼ਾਂ ਦੀ ਗਿਣਤੀ 10709 ਪਹੁੰਚੀ

ਹਰਿਆਣਾ- ਹਰਿਆਣਾ 'ਚ ਕੋਰੋਨਾ ਇਨਫੈਕਸ਼ਨ ਦੇ ਅੱਜ ਯਾਨੀ ਸੋਮਵਾਰ ਨੂੰ 74 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੂਬੇ 'ਚ ਕੋਰੋਨਾ ਮਰੀਜ਼ਾਂ ਦੀ ਕੁੱਲ ਗਿਣਤੀ 10709 ਪਹੁੰਚ ਗਈ ਹੈ। ਉੱਥੇ ਹੀ ਇਨ੍ਹਾਂ 'ਚੋਂ 161 ਲੋਕਾਂ ਦੀ ਮੌਤ ਹੋ ਚੁਕੀ ਹੈ ਅਤੇ 5557 ਮਰੀਜ਼ ਸਿਹਤਮੰਦ ਹੋ ਚੁਕੇ ਹਨ। ਸੂਬੇ 'ਚ ਕੋਰੋਨਾ ਦੇ ਸਰਗਰਮ ਮਾਮਲੇ ਹੁਣ 4991 ਹਨ। ਸੂਬੇ ਦੇ ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਕੋਰੋਨਾ ਦੀ ਸਥਿਤੀ ਨੂੰ ਲੈ ਕੇ ਜਾਰੀ ਸਵੇਰ ਦੇ ਬੁਲੇਟਿਨ 'ਚ ਇਹ ਜਾਣਕਾਰੀ ਦਿੱਤੀ ਗਈ। ਸੂਬੇ 'ਚ ਕੋਰੋਨਾ ਪਾਜ਼ੇਟਿਵ ਦਰ 4.99 ਫੀਸਦੀ, ਰਿਕਵਰੀ ਦਰ 51.89 ਫੀਸਦੀ, ਜਦੋਂ ਕਿ ਮੌਤ ਦਰ 1.50 ਫੀਸਦੀ ਹੈ। ਸੂਬੇ ਦੇ ਸਾਰੇ 22 ਜ਼ਿਲ੍ਹੇ ਇਸ ਸਮੇਂ ਕੋਰੋਨਾ ਦੀ ਲਪੇਟ 'ਚ ਹਨ। ਸੂਬੇ ਦੇ ਗੁਰੂਗ੍ਰਾਮ ਜ਼ਿਲ੍ਹੇ 'ਚ ਗੰਭੀਰ ਹੁੰਦੀ ਜਾ ਰਹੀ ਹੈ, ਜਿੱਥੇ ਕੋਰੋਨਾ ਪੀੜਤਾਂ ਦੀ ਗਿਣਤੀ 'ਚ ਵਾਧਾ ਹੋ ਰਿਹਾ ਹੈ। ਇਸ ਤੋਂ ਇਲਾਵਾ ਫਰੀਦਾਬਾਦ, ਸੋਨੀਪਤ, ਰੋਹਤਕ, ਅੰਬਾਲਾ, ਪਲਵਲ ਅਤੇ ਕਰਨਾਲ 'ਚ ਜ਼ਿਲ੍ਹਿਆਂ 'ਚ ਵੀ ਕੋਰੋਨਾ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।

ਗੁਰੂਗ੍ਰਾਮ 'ਚ ਅੱਜ ਕੋਰੋਨਾ ਦੇ 74 ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਇਲਾਵਾ ਝੱਜਰ 'ਚ 5 ਅਤੇ ਭਿਵਾਨੀ 'ਚ ਚਾਰ ਮਾਮਲੇ ਆਏ। ਸੂਬੇ 'ਚ 19 ਹੋਰ ਜ਼ਿਲ੍ਹਿਆਂ 'ਚ ਕੋਰੋਨਾ ਦਾ ਸੋਮਵਾਰ ਸਵੇਰੇ ਕੋਈ ਮਾਮਲਾ ਨਹੀਂ ਆਇਆ। ਸੂਬੇ 'ਚ ਹੁਣ ਤੱਕ 96345 ਕੋਰੋਨਾ ਸ਼ੱਕੀਆਂ ਨੂੰ ਨਿਗਰਾਨੀ 'ਚ ਰੱਖਿਆ ਗਿਆ ਹੈ, ਜਿਨ੍ਹਾਂ 'ਚੋਂ 55366 ਲੋਕਾਂ ਨੇ ਕੁਆਰੰਟੀਨ ਮਿਆਦ ਪੂਰੀ ਕਰ ਲਈ ਹੈ ਅਤੇ ਬਾਕੀ 40979 ਨਿਗਰਾਨੀ 'ਚ ਹਨ। ਸੂਬੇ 'ਚ ਹੁਣ ਤੱਕ 220370 ਕੋਰੋਨਾ ਸ਼ੱਕੀਆਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ, ਜਿਨ੍ਹਾਂ 'ਚੋਂ 203919 ਨੈਗੇਟਿਵ ਅਤੇ 14 ਇਤਾਲਵੀ ਨਾਗਰਿਕਾਂ ਸਮੇਤ 10709 ਪਾਜ਼ੇਟਿਵ ਪਾਏ ਗਏ ਹਨ, ਜਿਨ੍ਹਾਂ 'ਚੋਂ 7321 ਪੁਰਸ਼, 3387 ਔਰਤਾਂ ਅਤੇ ਇਕ ਟਰਾਂਸਜੈਂਡਰ ਹੈ। 5742 ਸੈਂਪਲ ਦੀ ਰਿਪੋਰਟ ਆਉਣੀ ਬਾਕੀ ਹੈ। ਕੁੱਲ 10709 ਪਾਜ਼ੇਟਿਵ ਮਰੀਜ਼ ਪਾਏ ਗਏ ਹਨ, ਜਿਨ੍ਹਾਂ 'ਚੋਂ 7321 ਪੁਰਸ਼ 3387 ਔਰਤਾਂ ਅਤੇ ਇਕ ਟਰਾਂਸਜੈਂਡਰ ਹੈ। 5742 ਸੈਂਪਲ ਦੀ ਰਿਪੋਰਟ ਆਉਣੀ ਹਾਲੇ ਬਾਕੀ ਹੈ। ਕੁੱਲ 10709 ਪਾਜ਼ੇਟਿਵ ਮਰੀਜ਼ਾਂ 'ਚੋਂ 5557 ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲਾਂ ਤੋਂ ਛੁੱਟੀ ਦੇ ਦਿੱਤੀ ਗਈ ਹੈ। ਇਸ ਤਰ੍ਹਾਂ ਸੂਬੇ 'ਚ ਹੁਣ ਕੋਰੋਨਾ ਸਰਗਰਮ ਮਾਮਲੇ 4991 ਹਨ।


author

DIsha

Content Editor

Related News