ਪਹਿਲਾਂ ਨੌਕਰੀ ਦਾ ਝਾਂਸਾ ਦੇ ਕੇ ਬੁਲਾਇਆ, ਫਿਰ ਨਸ਼ੇ ’ਚ ਕੀਤਾ ਸਮੂਹਿਕ ਜਬਰ-ਜ਼ਿਨਾਹ, ਵਿਰੋਧ ਕਰਨ ’ਤੇ ਮਾਰੀ ਗੋਲੀ
Saturday, Oct 08, 2022 - 01:58 PM (IST)
ਰੋਹਤਕ- ਹਰਿਆਣਾ ਦੇ ਰੋਹਤਕ ’ਚ ਇਨਸਾਨੀਅਤ ਨੂੰ ਸ਼ਰਮਸਾਰ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਪ੍ਰਵਾਸੀ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ ਮਗਰੋਂ ਦੋਸ਼ੀ ਨੇ ਪੀੜਤਾ ਨੂੰ ਗੋਲੀ ਮਾਰ ਦਿੱਤੀ। ਗੋਲੀ ਔਰਤ ਦੇ ਪੈਰ ’ਚ ਲੱਗੀ। ਗੋਲੀ ਲੱਗਣ ਨਾਲ 23 ਸਾਲਾ ਔਰਤ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਔਰਤ ਦਾ ਪੀ. ਜੀ. ਆਈ. ’ਚ ਇਲਾਜ ਚੱਲ ਰਿਹਾ ਹੈ।
ਜਾਣਕਾਰੀ ਮੁਤਾਬਕ ਰਾਜਸਥਾਨ ਦੀ ਰਹਿਣ ਵਾਲੀ ਔਰਤ ਰੋਹਤਕ ’ਚ ਕਿਰਾਏ ਦੇ ਮਕਾਨ ’ਚ ਰਹਿੰਦੀ ਹੈ। ਉਹ ਰੋਹਤਕ ’ਚ ਘਰੇਲੂ ਨੌਕਰਾਣੀ ਦੇ ਤੌਰ ’ਤੇ ਕੰਮ ਕਰਦੀ ਹੈ। ਦੋਸ਼ੀ ਔਰਤ ਨੂੰ ਨੌਕਰੀ ਦੇ ਬਹਾਨੇ ਤੋਂ ਆਪਣੇ ਨਾਲ ਪਿੰਡ ਸਥਿਤ ਇਕ ਦਫ਼ਤਰ ’ਚ ਲੈ ਗਏ। ਓਧਰ ਸ਼ਹਿਰੀ ਸੂਬਾਈ ਪੁਲਸ ਸਟੇਸ਼ਨ ਦੇ ਐੱਸ. ਐੱਚ. ਓ. ਇੰਸਪੈਕਟਰ ਸੁਰੇਸ਼ ਕੁਮਾਰ ਨੇ ਕਿਹਾ ਕਿ ਦੋਸ਼ੀ ਵਿਅਕਤੀ ਔਰਤ ਨੂੰ ਆਪਣੇ ਦਫ਼ਤਰ ’ਚ ਨੌਕਰੀ ਦੇ ਬਹਾਨੇ ਲੈ ਗਿਆ। ਜਿੱਥੇ 4 ਤੋਂ 5 ਪੁਰਸ਼ ਸ਼ਰਾਬ ਪੀ ਰਹੇ ਸਨ। ਦੋਸ਼ੀ ਅਤੇ ਉਸ ਦੇ ਸਾਥੀਆਂ ਨੇ ਔਰਤ ਨਾਲ ਸਮੂਹਿਕ ਜਬਰ-ਜ਼ਿਨਾਹ ਕੀਤਾ। ਜਦੋਂ ਔਰਤ ਨੇ ਵਿਰੋਧ ਕਰਨ ’ਤੇ ਉਸ ਦੇ ਪੈਰ ’ਚ ਗੋਲੀ ਮਾਰ ਦਿੱਤੀ ਗਈ। ਇਸ ਤੋਂ ਬਾਅਦ ਦੋਸ਼ੀ ਉੱਥੋਂ ਫਰਾਰ ਹੋ ਗਏ।
ਔਰਤ ਨੂੰ ਪੀ. ਜੀ. ਆਈ. ’ਚ ਭਰਤੀ ਕਰਵਾਇਆ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਐੱਸ. ਐੱਚ. ਓ. ਨੇ ਔਰਤ ਦੇ ਬਿਆਨ ਦਰਜ ਕੀਤੇ ਹਨ। ਸ਼ਿਕਾਇਤ ਮੁਤਾਬਕ ਦੋਸ਼ੀ ਮੋਨੂੰ ਅਤੇ ਉਸ ਦੇ 4 ਤੋਂ 5 ਸਾਥੀ ’ਤੇ ਸਮੂਹਿਕ ਜਬਰ-ਜ਼ਿਨਾਹ, ਕਤਲ ਦੀ ਕੋਸ਼ਿਸ਼ ਅਤੇ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਇੰਸਪੈਕਟਰ ਮੁਤਾਬਕ ਦੋਸ਼ੀਆਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਗਈ ਹੈ।