ਹੰਸ ਰਾਜ ਹੰਸ ਨੇ ਸੰਸਦ ''ਚ ਭਜਨ ਗਾ ਕੇ ਬੰਨ੍ਹਿਆ ਰੰਗ, ਲੱਗੇ ''ਜੈ ਸ਼੍ਰੀ ਰਾਮ'' ਦੇ ਨਾਅਰੇ (ਵੀਡੀਓ)
Saturday, Feb 10, 2024 - 04:37 PM (IST)
ਨਵੀਂ ਦਿੱਲੀ- ਨਾਰਥ ਵੈਸਟ ਦਿੱਲੀ ਤੋਂ ਭਾਜਪਾ ਸੰਸਦ ਮੈਂਬਰ ਅਤੇ ਸੂਫੀ ਗਾਇਕ ਹੰਸ ਰਾਜ ਹੰਸ ਸੰਸਦ ਵਿਚ ਰਾਮ ਮੰਦਰ 'ਤੇ ਚਰਚਾ ਦੌਰਾਨ ਭਜਨ ਗਾ ਕੇ ਰੰਗ ਬੰਨ੍ਹ ਦਿੱਤੇ। ਉਨ੍ਹਾਂ ਦੇ ਆਪਣੇ ਭਾਸ਼ਣ ਦੀ ਸ਼ੁਰੂਆਤ 'ਜੈ ਸ਼੍ਰੀ ਰਾਮ' ਦੇ ਨਾਅਰੇ ਨਾਲ ਕੀਤੀ। ਉਨ੍ਹਾਂ ਕਿਹਾ ਕਿ ਅਸੀਂ ਬਹੁਤ ਕਿਮਤ ਵਾਲੇ ਹਾਂ ਕਿ ਅਸੀਂ ਭਾਰਤ 'ਚ ਪੈਦਾ ਹੋਏ ਹਾਂ ਅਤੇ ਅਸੀਂ ਖੁਸ਼ਕਿਮਤ ਹਾਂ ਕਿ ਅਯੁੱਧਿਆ ਭਾਰਤ ਵਿਚ ਹੈ। ਹੰਸ ਰਾਜ ਨੇ ਕਿਹਾ ਕਿ ਸਿਆਤ ਹੁੰਦੀ ਰਹੇਗੀ ਪਰ ਜੇਕਰ ਰਾਮ ਨੂੰ ਸਮਝਣਾ ਹੈ ਤਾਂ ਸਭ ਤੋਂ ਪਹਿਲਾਂ ਹਿਰਦੇ 'ਚ ਪ੍ਰੇਮ ਆਉਣਾ ਚਾਹੀਦਾ ਹੈ, ਇਸਦੇ ਬਿਨਾਂ ਰਾਮ ਸਮਝ ਨਹੀਂ ਆ ਸਕਦੈ।
ਉਨ੍ਹਾਂ ਕਿਹਾ ਕਿ ਇਹ ਦਿਨ ਉਤਸਵ ਦੀ ਤਰ੍ਹਾਂ ਹਨ। ਸਦੀਆਂ ਤੋਂ ਤਰਸ ਰਹੇ ਲੋਕਾਂ ਦੀਆਂ ਮਨੰਤਾ ਪੂਰੀਆਂ ਹੋਈਆਂ ਹਨ। ਪਤਾ ਨਹੀਂ ਕਿੰਨੀਆਂ ਅਣਮੁੱਲੀਆਂ ਜਾਨਾਂ ਗਈਆਂ, ਸੰਤਾਂ-ਮਹਾਂਪੁਰਸ਼ਾਂ ਨੇ ਰੋ-ਰੋ ਕੇ ਪ੍ਰਾਰਥਨਾ ਕੀਤੀ ਪਰ ਹੁਣ ਜਾ ਕੇ ਉਨ੍ਹਾਂ ਦੀ ਪ੍ਰਾਰਥਨਾ ਰੰਗ ਲਿਆਈ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿੰਨੇ ਖੁਸ਼ਨਸੀਬ ਹਾਂ ਕਿ ਅਸੀਂ ਉਸ ਸਮੇਂ ਸਾਹ ਲੈ ਰਹੇ ਹਾਂ, ਜਿਸ ਦਿਨ 22 ਜਨਵਰੀ ਆਈ ਇਕ ਨਹੀਂ ਕਰੋੜਾਂ ਦੀਵਾਲੀਆਂ ਮਨਾਈਆਂ ਗਈਆਂ।
ਇਹ ਵੀ ਪੜ੍ਹੋ- ਚੌਧਰੀ ਚਰਨ ਸਿੰਘ, ਨਰਸਿਮਹਾ ਰਾਓ ਤੇ ਡਾ. ਸਵਾਮੀਨਾਥਨ ਨੂੰ ਮਿਲੇਗਾ 'ਭਾਰਤ ਰਤਨ', PM ਮੋਦੀ ਨੇ ਕੀਤਾ ਐਲਾਨ
ਇਹ ਵੀ ਪੜ੍ਹੋ- ਪਤਨੀ ਦੀ ਮੌਤ ਦਾ ਸਦਮਾ ਨਾ ਸਹਾਰ ਸਕਿਆ ਪਤੀ, ਇੱਕਠਿਆਂ ਬਲੀਆਂ ਦੋਵਾਂ ਦੀਆਂ ਚਿਖ਼ਾਵਾਂ
ਪੀ.ਐੱਮ. ਮੋਦੀ ਦਾ ਜ਼ਿਕਰ ਕਰਦਿਆਂ ਹੰਸ ਰਾਜ ਹੰਸ ਨੇ ਕਿਹਾ ਕਿ ਉਨ੍ਹਾਂ ਨੇ ਹਮੇਸ਼ਾ ਭਗਵਾਨ ਰਾਮ ਨੂੰ ਆਦਰਸ਼ਨ ਮੰਨਿਆ ਹੈ। ਉਨ੍ਹਾਂ ਦੀ ਸੱਚੀ ਲਗਨ ਸਦਕਾ ਹੀ ਰਾਮ ਮੰਦਰ ਦਾ ਸੁਫਨਾ ਸੱਚ ਹੋ ਸਕਿਆ ਹੈ। ਉਨ੍ਹਾਂ ਦੀ ਨੀਅਤ ਚੰਗੀ ਸੀ, ਉਨ੍ਹਾਂ ਨੂੰ ਭਗਵਾਨ ਰਾਮ ਪ੍ਰਤੀ ਸ਼ਰਦਾ ਸੀ। ਇਸ ਲਈ ਹੀ ਭਗਵਾਨ ਸ਼੍ਰੀ ਰਾਮ ਦੀ ਪ੍ਰਾਣ ਪ੍ਰਤਿਸ਼ਠਾ ਦੀ ਅਹਿਮ ਜ਼ਿੰਮੇਵਾਰੀ ਪ੍ਰਧਾਨ ਮੰਤਰੀ ਮੋਦੀ ਦੇ ਹਿੱਸੇ ਆਈ ਹੈ। ਉਨ੍ਹਾਂ ਨੇ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ 11 ਦਿਨਾਂ ਦਾ ਵਰਤ ਰੱਖਿਆ, ਕੜਾਕੇ ਦੀ ਠੰਡ 'ਚ ਵੀ ਠੰਡੇ ਪਾਣੀ 'ਚ ਇਸਨਾਨ ਕਰਦੇ ਸਨ।
ਹੰਸ ਰਾਜ ਹੰਸ ਨੇ ਕਿਹਾ ਕਿ ਮੇਰਾ ਸੰਗੀਤ ਨਾਲ ਵੀ ਨਾਤਾ ਹੈ ਇਸ ਲਈ ਦੋ-ਚਾਰ ਲਾਈਨਾਂ ਸੁਣਾ ਕੇ ਭਗਵਾਨ ਰਾਮ ਦਾ ਗੁਣਗਾਨ ਕਰਨਾ ਚਾਹੁੰਦਾ ਹਾਂ। ਉਨ੍ਹਾਂ ਨੇ ਸੰਸਦ 'ਚ ਭਜਨ ਗਾ ਕੇ ਸੁਣਾਇਆ ਅਤੇ 'ਜੈ ਸ਼੍ਰੀ ਰਾਮ' ਦੇ ਨਾਅਰੇ ਲਗਾਏ।
ਇਹ ਵੀ ਪੜ੍ਹੋ- Hyundai ਨੇ ਲਾਂਚ ਕੀਤਾ i20 ਦਾ ਨਵਾਂ ਮਾਡਲ, ਜਾਣੋ ਕੀਮਤ ਤੇ ਖੂਬੀਆਂ