ਵੱਡੀ ਵਾਰਦਾਤ! ਕਬਜ਼ਾ ਕਰਨ ਲਈ ਘਰ ''ਚ ਦਾਖਲ ਹੋਏ ਅਣਪਛਾਤੇ, ਚੱਲੀਆਂ ਕਿਰਪਾਨਾਂ (ਵੀਡੀਓ)
Friday, Apr 18, 2025 - 09:46 PM (IST)

ਲੁਧਿਆਣਾ (ਬਿਪਿਨ) : ਬੀਤੇ ਦਿਨ ਪਿੰਡ ਮੁਸ਼ਕਾਬਾਦ ਦੇ ਵਿੱਚ ਪਿੰਡ ਦੇ ਘਰ ਉਪਰ ਕਬਜ਼ਾ ਕਰਨ ਨੂੰ ਲੈ ਕੇ ਲੜਾਈ ਝਗੜਾ ਹੋਇਆ। ਇਸ ਲੜਾਈ ਝਗੜੇ 'ਚ ਕਿਰਪਾਨਾਂ ਤੇ ਤੇਜ਼ਧਾਰ ਹਥਿਆਰ ਚੱਲੇ। ਇਸ ਲੜਾਈ 'ਚ ਕਰੀਬ ਪਿੰਡ ਦੇ ਦੋ ਵਿਅਕਤੀ ਜ਼ਖਮੀ ਹੋਏ, ਜਿਨ੍ਹਾਂ ਨੂੰ ਸਮਰਾਲਾ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਲੜਾਈ ਝਗੜੇ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈ, ਜਿਸ 'ਚ ਸਾਫ ਦਿਖਾਈ ਦੇ ਰਿਹਾ ਹੈ ਕਿ ਕਿਵੇਂ ਕਬਜ਼ੇ ਦੀ ਨੀਅਤ ਨਾਲ ਕਿਰਪਾਨਾਂ ਚਲਾਈਆਂ ਜਾ ਰਹੀਆਂ ਹਨ ਤੇ ਅਨਪਛਾਤੇ ਵਿਅਕਤੀ ਕੰਧਾ ਟੱਪ ਕੇ ਘਰ ਅੰਦਰ ਵੜ ਰਹੇ ਹਨ। ਇਸ ਗੁੰਡਾਗਰਦੀ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ।
ਅੰਮ੍ਰਿਤਸਰ 'ਚ ਐਨਕਾਊਂਟਰ! ਮੁਕਾਬਲੇ 'ਚ ਦੋ ਗੈਂਗਸਟਰ ਜ਼ਖਮੀ
ਜ਼ਖਮੀ ਮਨਦੀਪ ਸਿੰਘ ਨੇ ਕਿਹਾ ਕਿ ਪਿੰਡ ਮੁਸ਼ਕਾਬਾਦ ਪਿੰਡ ਦੇ ਮਨਪ੍ਰੀਤ ਸਿੰਘ ਦੇ ਘਰ ਉਪਰ ਪਲਵਿੰਦਰ ਸਿੰਘ, ਉਸਦੇ ਦਾਦਾ ਅਤੇ ਅਣਪਛਾਤੇ ਵਿਅਕਤੀਆਂ ਨੇ ਹਮਲਾ ਕੀਤਾ ਤੇ ਉਸ ਵੇਲੇ ਉਹ ਲੜਾਈ ਝਗੜੇ ਦੀ ਵੀਡੀਓ ਬਣਾ ਰਿਹਾ ਸੀ ਤੇ ਪਿੰਡ ਦੇ ਪਲਵਿੰਦਰ ਸਿੰਘ, ਉਸਦੇ ਦਾਦਾ ਹਰਦੇਵ ਸਿੰਘ ਵੱਲੋਂ ਬਾਹਰੋਂ ਸੱਦੇ ਹੋਏ 7-8 ਅਣਪਛਾਤੇ ਵਿਅਕਤੀਆਂ ਨੇ ਉਸ 'ਤੇ ਕਿਰਪਾਨਾਂ ਨਾਲ ਹਮਲਾ ਕਰ ਦਿੱਤਾ। ਮਨਦੀਪ ਸਿੰਘ ਨੇ ਕਿਹਾ ਕਿ ਪਿੰਡ ਵਿੱਚ ਗੁੰਡਾਗਰਦੀ ਦੇਖ ਸਾਰਾ ਪਿੰਡ ਦਹਿਸ਼ਤ ਦੇ ਵਿੱਚ ਰਹਿ ਰਿਹਾ ਹੈ।
ਪੈਟਰੋਲ ਪੰਪ ਨੇੜੇ ਦੋ ਗੱਡੀਆਂ ਨੂੰ ਲੱਗੀ ਭਿਆਨਕ ਅੱਗ, ਵੱਡਾ ਹਾਦਸਾ ਟਲਿਆ (ਵੀਡੀਓ)
ਦੂਸਰੀ ਧਿਰ ਦੇ ਜ਼ਖਮੀ ਪਲਵਿੰਦਰ ਸਿੰਘ ਨੇ ਕਿਹਾ ਕਿ ਉਹ ਮੁਸ਼ਕਾਬਾਦ ਪਿੰਡ ਦਾ ਨਿਵਾਸੀ ਹੈ ਤੇ 8 ਵਿਸਵੇ ਜਗ੍ਹਾ ਪਿੰਡ ਵਿੱਚ ਖਰੀਦੀ ਸੀ ਅਤੇ ਉਸਦੀ ਜ਼ਮੀਨ ਦੀ ਚਾਰ ਦਿਵਾਰੀ ਕਰਵਾਉਣ ਲੱਗਿਆ ਸੀ। ਜਦੋਂ ਉਹ ਚਾਰਦੀਵਾਰੀ ਕਰਵਾਉਣ ਲੱਗਿਆ ਸੀ ਤਾਂ ਪਿੰਡ ਦੇ ਪਿੰਡ ਦੇ ਮਨਪ੍ਰੀਤ ਸਿੰਘ ਅਤੇ ਇਸਦੇ ਮਿੱਤਰ ਮਨਦੀਪ ਸਿੰਘ ਨੇ ਉਸ ਨੂੰ ਚਾਰ ਦਿਵਾਰੀ ਕਰਵਾਉਣ ਤੋਂ ਰੋਕਿਆ ਅਤੇ ਬਾਹਰੋਂ ਅਣਪਛਾਤੇ ਵਿਅਕਤੀ ਸੱਦ ਕੇ ਕਿਰਪਾਨਾਂ ਨਾਲ ਹਮਲਾ ਕੀਤਾ, ਜਿਸ ਵਿੱਚ ਉਹ ਜ਼ਖਮੀ ਹੋ ਗਿਆ। ਜਿਸ ਦੀ ਵੀਡੀਓ ਵੀ ਬਣੀ ਹੈ ਅਤੇ ਸਾਫ ਦਿਖਾਈ ਦੇ ਰਿਹਾ ਹੈ ਕਿ ਮੇਰੇ ਉੱਪਰ ਹਮਲਾ ਕੀਤਾ ਜਾ ਰਿਹਾ ਹੈ।
ਭਵਾਨੀਗੜ੍ਹ ਵਿਖੇ ਤੂਫਾਨ ਨੇ ਮਚਾਈ ਤਬਾਹੀ! ਪੁੱਟੇ ਗਏ ਮੋਬਾਇਲ ਟਾਵਰ ਤੇ ਦਰੱਖਤ
ਡੀਐੱਸਪੀ ਸਮਰਾਲਾ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਗੁੰਡਾਗਰਦੀ ਸਮਰਾਲਾ ਪੁਲਸ ਬਰਦਾਸ਼ਤ ਨਹੀਂ ਕਰੇਗੀ। ਇਸ ਮਾਮਲੇ ਵਿੱਚ ਚਾਰ ਦਿਨ ਪਹਿਲਾਂ ਪੁਲਸ ਨੇ ਐਕਸ਼ਨ ਲਿਆ ਸੀ ਅਤੇ ਮਨਪ੍ਰੀਤ ਸਿੰਘ ਦੇ ਬਿਆਨਾਂ ਦੇ ਮੁਕਦਮਾ ਵੀ ਦਰਜ ਕਰ ਲਿਆ ਹੈ। ਦੂਸਰੇ ਧਿਰ ਦੇ ਬਿਆਨਾਂ ਤੇ ਜਾਂਚ ਕਰਨ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8