ਰਾਮ ਨੌਮੀ ਮੌਕੇ 'ਜੈ ਸ਼੍ਰੀ ਰਾਮ' ਦੇ ਜੈਕਾਰਿਆਂ ਨਾਲ ਗੂੰਜਿਆ ਜਲੰਧਰ, ਕੱਢੀ ਗਈ ਵਿਸ਼ਾਲ ਸ਼ੋਭਾ ਯਾਤਰਾ
Sunday, Apr 06, 2025 - 06:25 PM (IST)

ਜਲੰਧਰ (ਵੈੱਬ ਡੈਸਕ,ਸੋਨੂੰ, ਪਾਂਡੇ)- ਦੇਸ਼ਭਰ ਵਿਚ ਅੱਜ ਭਗਵਾਨ ਸ਼੍ਰੀ ਰਾਮ ਜੀ ਦਾ ਜਨਮ ਉਤਸਵ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਮਰਿਆਦਾ ਪੁਰਸ਼ੋਤਮ ਪ੍ਰਭੂ ਸ਼੍ਰੀ ਰਾਮ ਜੀ ਦੇ ਪ੍ਰਗਟ ਦਿਵਸ ਦੇ ਸਬੰਧ ਵਿਚ ਜਲੰਧਰ ਵਿਚ ਵੀ ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਜੀ ਦੀ ਪ੍ਰਧਾਨਗੀ ਵਿਚ ਸ਼੍ਰੀ ਰਾਮ ਚੌਂਕ ਤੋਂ ਅੱਜ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਕੱਢੀ ਗਈ।
ਉਥੇ ਹੀ ਜਲੰਧਰ ਪ੍ਰਸ਼ਾਸਨ ਵੱਲੋਂ ਸ਼੍ਰੀ ਰਾਮ ਨੌਮੀ ਮੌਕੇ ਕੱਢੀ ਗਈ ਸ਼ੋਭਾ ਯਾਤਰਾ ਦੇ ਸਬੰਧ ਵਿਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਥਾਂ-ਥਾਂ 'ਤੇ ਪੁਲਸ ਦੀ ਤਾਇਨਾਤੀ ਕੀਤੀ ਗਈ ਹੈ। ਸ਼੍ਰੀ ਰਾਮ ਨੌਮੀ ਉਤਸਵ ਕਮੇਟੀ ਵੱਲੋਂ ਕੱਢੀ ਜਾ ਰਹੀ ਵਿਸ਼ਾਲ ਸ਼ੋਭਾ ਯਾਤਰਾ ਮੌਕੇ ਪੰਜਾਬ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ, ਭਾਜਪਾ ਆਗੂ ਮਨੋਰੰਜਨ ਕਾਲੀਆ, ਸੁਸ਼ੀਲ ਰਿੰਕੂ, ਮੰਤਰੀ ਗੁਰਮੀਤ ਸਿੰਘ ਖੁੱਡੀਆਂ, ਮੰਤਰੀ ਮੋਹਿੰਦਰ ਭਗਤ, ਮੰਤਰੀ ਤਰੁਣਪ੍ਰੀਤ ਸਿੰਘ ਸੌਂਦ, ਮੰਤਰੀ ਅਮਨ ਅਰੋੜਾ, ਮੰਤਰੀ ਲਾਲ ਚੰਦ ਕਟਾਰੂਚੱਕ, ਅੰਮ੍ਰਿਤਾ ਰਾਜਾ ਵੜਿੰਗ, ਪਵਨ ਟੀਨੂ, ਮੇਅਰ ਵਿਨੀਤ ਧੀਰ, ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ ਸਮੇਤ ਆਦਿ ਸ਼ਖ਼ਸੀਅਤਾਂ ਨੇ ਸ਼ਿਰਕਤ ਕੀਤੀ।
ਇਸ ਮੌਕੇ ਪੁੱਜੀਆਂ ਸਾਰੀਆਂ ਸ਼ਖ਼ਸੀਅਤਾਂ ਨੇ ਜਿੱਥੇ ਸਮੂਹ ਦੇਸ਼ਵਾਸੀਆਂ ਨੂੰ ਸ਼੍ਰੀ ਰਾਮ ਜੀ ਦੇ ਜਨਮ ਦਿਵਸ ਦੀਆਂ ਸ਼ੁੱਭਕਾਮਨਾਵਾਂ ਦਿੱਤੀਆਂ, ਉਥੇ ਹੀ ਉਨ੍ਹਾਂ ਦੇਸ਼ ਵਾਸੀਆਂ ਨੂੰ ਰਾਮ ਜੀ ਦੇ ਦਿੱਤੇ ਗਏ ਪੂਰਨਿਆਂ 'ਤੇ ਚੱਲਣ ਦੀ ਅਪੀਲ ਵੀ ਕੀਤੀ। ਜ਼ਿਕਰਯੋਗ ਹੈ ਕਿ ਰਾਮਨੌਮੀ ਦੀ ਸ਼ੋਭਾ ਯਾਤਰਾ ਤੋਂ ਪਹਿਲਾਂ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚਰਿਤ ਮਾਨਸ ਦੇ ਪਾਠ ਦੇ ਭੋਗ ਪਾਏ ਗਏ ਹਨ। ਇਸ ਦੇ ਬਾਅਦ ਦੁਪਹਿਰ ਨੂੰ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਰਾਮ ਚੌਂਕ ਤੋਂ ਸ਼ੋਭਾ ਯਾਤਰਾ ਕੱਢੀ ਗਈ। ਸ਼੍ਰੀ ਰਾਮ ਚੌਂਕ ਤੋਂ ਕੱਢੀ ਜਾ ਰਹੀ ਪ੍ਰਭੂ ਸ਼੍ਰੀ ਰਾਮ ਜੀ ਦੀ ਵਿਸ਼ਾਲ ਸ਼ੋਭਾ ਯਾਤਰਾ ਵਿਚ ਜਨ-ਜਾਗ੍ਰਿਤੀ ਮੰਚ ਦੇ ਸੈਂਕੜੇ ਵਰਕਰ ਸ਼ਾਮਲ ਹੋਏ।
ਆਰਤੀ ਦੇ ਬਾਅਦ ਸ਼ੋਭਾ ਯਾਤਰਾ ਹੋਈ ਸਮਾਮਤ
ਮਰਿਆਦਾ ਪੁਰਸ਼ੋਤਮ ਭਗਵਾਨ ਸ਼੍ਰੀ ਰਾਮ ਜੀ ਦੇ ਜਨਮ ਦਿਵਸ ਮੌਕੇ ’ਤੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਵੱਲੋਂ ਸ਼੍ਰੀ ਵਿਜੇ ਚੋਪੜਾ ਦੀ ਪ੍ਰਧਾਨਗੀ ਹੇਠ ਆਯੋਜਿਤ ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਹਿੰਦ ਸਮਾਚਾਰ ਗਰਾਉਂਡ ’ਚ ‘ਪੰਜਾਬ ਕੇਸਰੀ ਗਰੁੱਪ’ ਦੇ ਸੰਯੁਕਤ ਸੰਪਾਦਕ ਸ਼੍ਰੀ ਅਵਿਨਾਸ਼ ਚੋਪੜਾ, ਬਿਜਲੀ ਮੰਤਰੀ ਹਰਭਜਨ ਸਿੰਘ ਈ. ਟੀ. ਓ., ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਆਦਿ ਵੱਲੋਂ ਕੀਤੀ ਗਈਭਗਵਾਨ ਸ਼੍ਰੀ ਰਾਮ ਜੀ ਦੀ ਆਰਤੀ ਤੋਂ ਬਾਅਦ ਸਮਾਪਤ ਹੋਈ। ਇਸ ਮੌਕੇ ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਜਨਰਲ ਸਕੱਤਰ ਅਵਨੀਸ਼ ਅਰੋੜਾ ਨੇ ਸ਼ੋਭਾ ਯਾਤਰਾ ਸਮਾਪਤ ਵਾਲੀ ਥਾਂ ’ਤੇ ਭਾਰੀ ਸੰਖਿਆ ਵਿਚ ਪਹੁੰਚੇ ਸ਼ਹਿਰ ਵਾਸੀਆਂ ਨੂੰ ਸ਼ੋਭਾਯਾਤਰਾ ਦੀ ਸਫ਼ਲਤਾ ਅਤੇ ਸਹਿਯੋਗ ਦੇਣ ਲਈ ਵਧਾਈ ਦਿੱਤੀ। ਇਸ ਦੌਰਾਨ ਵੱਖ-ਵੱਖ ਕਲਾਕਾਰਾਂ ਨੇ ਸ਼੍ਰੀ ਰਾਧਾ ਕ੍ਰਿਸ਼ਨ ਸਵਰੂਪ, ਬਜਰੰਗਬਲੀ, ਰਾਮ ਦਰਬਾਰ, ਸਾਈਂ ਬਾਬਾ, ਭੋਲੇ ਸ਼ੰਕਰ ਦੀ ਬਾਰਾਤ ਵਿਚ ਵੱਖ-ਵੱਖ ਝਾਕੀਆਂ ਦੀ ਡਾਂਸ ਪੇਸ਼ਕਾਰੀਆਂ ਦੇਖਣਯੋਗ ਸਨ।
ਇਹ ਵੀ ਪੜ੍ਹੋ: ਪੰਜਾਬ ਪੁਲਸ 'ਚ ਫਿਰ ਵੱਡਾ ਫੇਰਬਦਲ, 65 DSPs ਦੇ ਤਬਾਦਲੇ, ਵੇਖੋ ਪੂਰੀ ਲਿਸਟ
ਉਥੇ ਹੀ ਸ਼੍ਰੀ ਮੇਹੰਦੀਪੁਰ ਬਾਲਾ ਜੀ ਸੇਵਾ ਸੰਘ ਦੇ ਪ੍ਰਧਾਨ ਵਿਨੋਦ ਸ਼ਰਮਾ ਬਿੱਟੂ ਵੱਲੋਂ ਸ਼ੋਭਾ ਯਾਤਰਾ ਵਿਚ ਸ਼ਾਮਲ ਚਾਂਦੀ ਦੇ ਬਾਲਾ ਜੀ ਰੱਥ ’ਤੇ ਸਵਾਰ ਹੋ ਕੇ ਪੂਰੇ ਸ਼ਹਿਰ ਦੀ ਪਰਿਕਰਮਾ ਤੋਂ ਬਾਅਦ ਹਿੰਦ ਸਮਾਚਾਰ ਗਰਾਉਂਡ ਵਿਚ ਪਹੁੰਚੇ, ਜਿਨ੍ਹਾਂ ਦੀ ਬਹੁਤ ਹੀ ਸ਼ਰਧਾ ਅਤੇ ਆਸਥਾ ਨਾਲ ਰਾਮ ਭਗਤਾਂ ਨੇ ਆਰਤੀ ਕੀਤੀ। ਇਸ ਮੌਕੇ ਸਜਾਈਆਂ ਗਈਆਂ ਹਨੂੰਮਾਨ ਜੀ ਦੇ ਸਰੂਪਾਂ ਨੇ ਪ੍ਰਭੂ ਸ਼੍ਰੀ ਰਾਮ ਦੇ ਭਜਨਾਂ ’ਤੇ ਡਾਂਸ ਪੇਸ਼ ਕੀਤਾ ਗਿਆ। ਸਮਾਪਤੀ ਵਾਲੀ ਥਾਂ ਹਿੰਦੀ ਸਮਾਚਾਰ ਗਰਾਊਂਡ ਵਿਖੇ ਅਮਿਤ ਤਨੇਜਾ ਪਰਿਵਾਰ ਵੱਲੋਂ ਚਾਟ-ਟਿੱਕੀਆਂ ਦਾ ਲੰਗਰ ਲਾਇਆ ਗਿਆ।
ਸ਼੍ਰੀ ਰਾਮਨੌਮੀ ਸ਼ੋਭਾ ਯਾਤਰਾ ਸਮਾਪਤੀ ਸਮਾਰੋਹ ਦੀ ਪ੍ਰਧਾਨਗੀ ਕਰਨਲ ਆਰ. ਬੀ. ਸਿੰਘ, ਐਕਸੀਅਨ ਦਵਿੰਦਰ ਸਿੰਘ, ਰਮੇਸ਼ ਪਾਠਕ ਮੈਂਬਰ ਪੰਜਾਬ ਸੇਵਾ ਬੋਰਡ, ਰਾਜੀਵ ਪਰਾਸ਼ਰ ਚੀਫ ਇੰਜੀਨੀਅਰ, ਗੁਲਸ਼ਨ ਚੁਟਾਨੀ ਉਪ ਮੁੱਖ ਇੰਜੀਨੀਅਰ ਸ਼ਕਤੀ ਭਵਨ, ਸ਼੍ਰੀ ਰਾਮਨੌਮੀ ਉਤਸਵ ਕਮੇਟੀ ਦੇ ਮੀਤ ਪ੍ਰਧਾਨ ਵਰਿੰਦਰ ਸ਼ਰਮਾ, ਖਜ਼ਾਨਚੀ ਵਿਵੇਕ ਖੰਨਾ, ਡਾ. ਮੁਕੇਸ਼ ਵਾਲੀਆ, ਗੁਲਸ਼ਨ ਸੱਭਰਵਾਲ, ਮਨਮੋਹਨ ਕਪੂਰ, ਪ੍ਰਿੰਸ ਅਸ਼ੋਕ ਗਰੋਵਰ, ਸੰਜੀਵ ਦੇਵ ਸ਼ਰਮਾ, ਯਸ਼ਪਾਲ ਸਫਰੀ, ਸੁਦੇਸ਼ ਵਿਜ, ਰਾਜਨ ਸ਼ਾਰਦਾ, ਸੰਦੀਪ ਖੋਸਲਾ, ਲਖਪਤ ਰਾਏ ਪ੍ਰਭਾਕਰ, ਮਨੂ ਪਠਾਨੀਆ, ਵੰਦਨਾ ਮਹਿਤਾ, ਰਾਧਿਕਾ ਪਾਠਕ, ਨੇਹਾ ਪਾਠਕ, ਡਿੰਪਲ ਸੂਰੀ, ਰਮਨ ਦੱਤ, ਰਵਿੰਦਰ ਧੀਰ, ਅਮਿਤ ਤਨੇਜਾ, ਅਮਿਤ ਤਲਵਾੜ, ਸੁਮੇਸ਼ ਆਨੰਦ, ਗੌਰਵ ਮਹਾਜਨ, ਸੁਨੀਲ ਕਪੂਰ, ਰੋਜ਼ੀ ਅਰੋੜਾ, ਪਿੰਕੀ ਜੁਲਕਾ, ਭਾਜਪਾ ਆਗੂ ਸੁਭਾਸ਼ ਸੂਦ, ਭਾਜਪਾ ਯੂਥ ਆਗੂ ਸੰਨੀ ਸ਼ਰਮਾ, ਪ੍ਰਦੀਪ ਖੁੱਲਰ, ਸੁਰਿੰਦਰ ਚੌਧਰੀ, ਕੌਂਸਲਰ ਜਸਲੀਨ ਸੇਠੀ, ਕੀਮਤੀ ਭਗਤ, ਭਾਜਪਾ ਦੇ ਸਾਬਕਾ ਜ਼ਿਲਾ ਪ੍ਰਧਾਨ ਰਮਨ ਪੱਬੀ, ਰੌਬਿਨ ਸਾਂਪਲਾ, ਸਤਨਾਮ ਬਿੱਟਾ, ਸਾਬਕਾ ਕੌਂਸਲਰ ਸ਼ੈਲੀ ਖੰਨਾ, ਰਾਜੇਸ਼ ਭੱਟੀ, ਰਾਜ ਕੁਮਾਰ ਰਾਜੂ, ਰਾਜੇਸ਼ ਪਦਮ, ਮਹਿਲਾ ਮੋਰਚਾ ‘ਆਪ’ ਦੀ ਜ਼ਿਲ੍ਹਾ ਪ੍ਰਧਾਨ ਗੁਰਪ੍ਰੀਤ ਕੌਰ, ਸੁਸ਼ੀਲ ਖੰਨਾ, ਦਿਨੇਸ਼ ਖੰਨਾ, ਅਜੇ ਚੱਢਾ, ਅਮਰਜੀਤ ਸਿੰਘ ਅਮਰੀ, ਅਯੂਬ ਖਾਨ, ਰਿਸ਼ੀ ਅਰੋੜਾ, ਰੋਹਿਤ ਅਰੋੜਾ, ਜਤਿਨ ਗੁਲਾਟੀ ਸਮੇਤ ਵੱਡੀ ਗਿਣਤੀ ਵਿਚ ਰਾਮ ਭਗਤਾਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਪਾਠਕ ਪਰਿਵਾਰ ਪੱਕਾ ਬਾਗ ਨੇ ਭਗਵਾਨ ਸ਼੍ਰੀ ਰਾਮ ਜੀ ਦੇ ਭਗਤਾਂ ਲਈ ਲੰਗਰ ਦਾ ਪ੍ਰਬੰਧ ਕੀਤਾ।
ਇਹ ਵੀ ਪੜ੍ਹੋ: ਗੋਲ਼ੀਆਂ ਦੀ ਠਾਹ-ਠਾਹ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ, ਬਣਿਆ ਦਹਿਸ਼ਤ ਦਾ ਮਾਹੌਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e