30 ਲੱਖ ਲਾ ਕੈਨੇਡਾ ਭੇਜੀ ਪਤਨੀ ਨੇ ਗਿਰਗਿਟ ਵਾਂਗ ਬਦਲੇ ਰੰਗ, ਕਾਰਾ ਦੇਖ ਸਹੁਰਾ ਪਰਿਵਾਰ ਦੇ ਉੱਡੇ ਹੋਸ਼
Tuesday, Apr 08, 2025 - 03:56 PM (IST)

ਮੋਗਾ (ਆਜ਼ਾਦ) : ਮੋਗਾ ਜ਼ਿਲ੍ਹੇ ਦੇ ਪਿੰਡ ਮਾਹਲਾ ਕਲਾਂ ਨਿਵਾਸੀ ਜਸਪਾਲ ਸਿੰਘ ਦੀ ਨੂੰਹ ਅਰਸ਼ਦੀਪ ਕੁਮਾਰੀ ਵੱਲੋਂ ਕੈਨੇਡਾ ਪਹੁੰਚਦਿਆਂ ਹੀ ਗਿਰਗਿਟ ਵਾਂਗ ਰੰਗ ਬਦਲਦਿਆਂ ਪਤੀ ਨੂੰ ਕੈਨੇਡਾ ਪੀ.ਆਰ. ਤੋਂ ਕੋਰੀ ਨਾਂਹ ਕਰ ਦਿੱਤੀ। ਮੋਗਾ ਪੁਲਸ ਵੱਲੋਂ ਜਾਂਚ ਤੋਂ ਬਾਅਦ ਜਸਪਾਲ ਸਿੰਘ ਦੀ ਸ਼ਿਕਾਇਤ ’ਤੇ ਉਸਦੀ ਨੂੰਹ ਅਰਸ਼ਦੀਪ ਕੁਮਾਰੀ, ਉਸਦੀ ਭੈਣ ਮਨਦੀਪ ਕੁਮਾਰੀ, ਭੈਣ ਰਵਨੀਤ ਕੁਮਾਰੀ ਅਤੇ ਪਿਤਾ ਤਰਸੇਮ ਚੰਦ ਨਿਵਾਸੀ ਪਿੰਡ ਧੰਨਾ ਸ਼ਹੀਦ ਫਿਰੋਜ਼ਪੁਰ ਖ਼ਿਲਾਫ਼ ਧੋਖਾਦੇਹੀ ਦਾ ਥਾਣਾ ਬਾਘਾ ਪੁਰਾਣਾ ਵਿਚ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਅਗਲੇਰੀ ਜਾਂਚ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਵੱਲੋਂ ਕੀਤੀ ਜਾ ਰਹੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੂੰ ਦਿੱਤੇ ਸ਼ਿਕਾਇਤ ਪੱਤਰ ਵਿਚ ਜਸਪਾਲ ਸਿੰਘ ਨੇ ਕਿਹਾ ਕਿ ਉਸ ਦੇ ਬੇਟੇ ਜਸਪ੍ਰੀਤ ਸਿੰਘ ਦਾ ਵਿਆਹ ਅਰਸ਼ਦੀਪ ਕੁਮਾਰੀ ਨਾਲ 16 ਜੂਨ 2019 ਨੂੰ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਅਜੀਜ ਹੋਟਲ ਐਂਡ ਰੈਸਟੋਰੈਂਟ ਤਲਵੰਡੀ ਭਾਈ ਵਿਚ ਧਾਰਮਿਕ ਰੀਤੀ ਰਿਵਾਜ਼ਾਂ ਅਨੁਸਾਰ ਹੋਇਆ ਸੀ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਰਾਸ਼ਨ ਕਾਰਡ ਧਾਰਕਾਂ ਲਈ ਬੁਰੀ ਖ਼ਬਰ, ਲੱਗਣ ਜਾ ਰਿਹਾ ਵੱਡਾ ਝਟਕਾ
ਉਸ ਨੇ ਕਿਹਾ ਕਿ ਮੇਰੀ ਨੂੰਹ ਨੇ ਆਈਲੈਟਸ ਕੀਤੀ ਸੀ ਅਤੇ ਉਹ ਵਿਦੇਸ਼ ਜਾਣਾ ਚਾਹੁੰਦੀ ਸੀ,ਜਿਸ ’ਤੇ ਦੋਵਾਂ ਪਰਿਵਾਰਾਂ ਨੇ ਆਪਸੀ ਸਹਿਮਤੀ ਕੀਤੀ ਅਤੇ ਗੱਲਬਾਤ ਤੈਅ ਹੋਈ ਕਿ ਅਸੀਂ ਉਸ ਨੂੰ ਸਟੱਡੀ ਬੇਸ ’ਤੇ ਕੈਨੇਡਾ ਭੇਜ ਦਿਆਂਗੇ, ਜਿੱਥੇ ਜਾ ਕੇ ਉਹ ਮੇਰੇ ਲੜਕੇ ਨੂੰ ਕੈਨੇਡਾ ਬੁਲਾ ਲਵੇਗਾ ਅਤੇ ਪੀ.ਆਰ. ਕਰਵਾਏਗੀ। ਮੇਰੀ ਨੂੰਹ ਅਰਸ਼ਦੀਪ ਕੁਮਾਰੀ 13 ਅਗਸਤ 2019 ਨੂੰ ਕੈਨੇਡਾ ਚਲੀ ਗਈ। ਇਸ ਉਪਰੰਤ ਉਸ ਨੇ ਮੇਰੇ ਬੇਟੇ ਜਸਪ੍ਰੀਤ ਸਿੰਘ ਬਰਾੜ ਨੂੰ ਵੀ 15 ਸਤੰਬਰ 2022 ਨੂੰ ਸਪਾਉਸ ਵੀਜ਼ੇ ਰਾਹੀਂ ਕੈਨੇਡਾ ਬੁਲਾ ਲਿਆ। ਸਾਡਾ ਨੂੰਹ ਅਰਸ਼ਦੀਪ ਕੁਮਾਰੀ ਨੂੰ ਸਟੱਡੀ ਬੈਸ ’ਤੇ ਕੈਨੇਡਾ ਭੇਜਣ ਲਈ 30 ਲੱਖ ਰੁਪਏ ਖਰਚ ਆਇਆ। ਮੇਰੀ ਨੂੰਹ ਨੇ ਮੇਰੇ ਬੇਟੇ ਦੇ ਪਹੁੰਚਣ ਉਪਰੰਤ ਉਸ ਨਾਲ ਕੋਈ ਗੱਲਬਾਤ ਨਹੀਂ ਕੀਤੀ ਅਤੇ ਮੇਰਾ ਬੇਟਾ ਵੱਖ ਰਹਿਣ ਲੱਗਾ, ਜਦੋਂ ਮੇਰੇ ਬੇਟੇ ਦਾ ਵੀਜ਼ਾ ਖ਼ਤਮ ਹੋ ਗਿਆ ਤਾਂ ਉਸ ਨੇ ਆਪਣੀ ਪਤਨੀ ਨੂੰ ਪੀ. ਆਰ. ਲਈ ਕਿਹਾ ਤਾਂ ਉਸ ਨੇ ਆਪਣੇ ਪਰਿਵਾਰਕ ਮੈਂਬਰਾਂ ਨਾਲ ਕਥਿਤ ਮਿਲੀਭੁਗਤ ਕਰ ਕੇ ਕੋਰੀ ਨਾਂਹ ਕਰ ਦਿੱਤੀ।
ਇਹ ਵੀ ਪੜ੍ਹੋ : ਅਪ੍ਰੈਲ ਦੇ ਪਹਿਲੇ ਹਫ਼ਤੇ ਗਰਮੀ ਨੇ ਕੱਢੇ ਵੱਟ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ, ਇਨ੍ਹਾਂ ਤਰੀਕਾਂ ਨੂੰ ਪਵੇਗਾ ਮੀਂਹ
ਇਸ ’ਤੇ ਅਸੀਂ ਨੂੰਹ ਦੇ ਪਰਿਵਾਰ ਨਾਲ ਗੱਲਬਾਤ ਕੀਤੀ ਅਤੇ ਪੰਚਾਇਤੀ ਤੌਰ ’ਤੇ ਵੀ ਉਨ੍ਹਾਂ ਨੂੰ ਕਿਹਾ, ਪਰ ਕਿਸੇ ਨੇ ਕੋਈ ਗੱਲ ਨਾ ਸੁਣੀ। ਉਨ੍ਹਾਂ ਕਿਹਾ ਕਿ ਅਸੀਂ ਅਪਣੀ ਨੂੰਹ ਨੂੰ ਕੈਨੇਡਾ ਭੇਜਣ ਲਈ ਸਟੱਡੀ ਵੀਜ਼ੇ ’ਤੇ ਖਰਚਾ ਹੋਣ ਵਾਲੇ ਪੈਸੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਖਾਤੇ ਵਿਚ ਵੀ ਪਾਏ। ਇਸ ਤਰ੍ਹਾਂ ਮੇਰੀ ਨੂੰਹ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਮਿਲੀਭੁਗਤ ਕਰ ਕੇ ਸਾਡੇ ਨਾਲ ਧੋਖਾਦੇਹੀ ਕੀਤੀ ਹੈ। ਜ਼ਿਲ੍ਹਾ ਪੁਲਸ ਮੁਖੀ ਮੋਗਾ ਨੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਦੀ ਜਾਂਚ ਦਾ ਹੁਕਮ ਦਿੱਤਾ ਅਤੇ ਜਾਂਚ ਅਧਿਕਾਰੀ ਨੇ ਜਾਂਚ ਸਮੇਂ ਦੋਵਾਂ ਧਿਰਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਬੁਲਾਇਆ।
ਇਹ ਵੀ ਪੜ੍ਹੋ : ਪੰਜਾਬ ਦੇ ਲੱਖਾਂ ਪੈਨਸ਼ਨ ਧਾਰਕਾਂ ਲਈ ਖ਼ੁਸ਼ਖ਼ਬਰੀ, ਸੂਬਾ ਸਰਕਾਰ ਨੇ ਕੀਤਾ ਵੱਡਾ ਐਲਾਨ
ਜਾਂਚ ਮਗਰੋਂ ਜਾਂਚ ਅਧਿਕਾਰੀ ਨੂੰ ਪਤਾ ਲੱਗਾ ਕਿ ਅਰਸ਼ਦੀਪ ਕੁਮਾਰੀ ਵੱਲੋਂ ਆਪਣੇ ਪਤੀ ਅਤੇ ਸਹੁਰੇ ਪਰਿਵਾਰ ਕੋਲੋਂ ਸਟੱਡੀ ਬੇਸ ’ਤੇ ਕੈਨੇਡਾ ਜਾਣ ਲਈ 30 ਲੱਖ ਰੁਪਏ ਦੇ ਕਰੀਬ ਖਰਚਾ ਕਰਵਾ ਕੇ ਉਸ ਨੂੰ ਕੈਨੇਡਾ ਵਿਚ ਪੀਆਰ ਹੋਣ ਸਬੰਧੀ ਲੋੜੀਂਦੇ ਦਸਤਾਵੇਜ਼ ਮੁਹੱਈਆ ਨਹੀਂ ਕਰਵਾਏ। ਜਾਂਚ ਦੇ ਬਾਅਦ ਸ਼ਿਕਾਇਤ ਕਰਤਾ ਦੇ ਦੋਸ਼ ਸਹੀ ਪਾਏ ਜਾਣ ’ਤੇ ਜਾਂਚ ਅਧਿਕਾਰੀ ਐੱਸ. ਪੀ. ਆਈ. ਵੱਲੋਂ ਆਪਣੀ ਰਿਪੋਰਟ ਜ਼ਿਲ੍ਹਾ ਪੁਲਸ ਮੁਖੀ ਨੂੰ ਭੇਜੀ, ਜਿਨ੍ਹਾਂ ਨੇ ਉਕਤ ਮਾਮਲੇ ਵਿਚ ਕਾਨੂੰਨੀ ਰਾਇ ਹਾਸਲ ਕਰਨ ਤੋਂ ਬਾਅਦ ਕਥਿਤ ਦੋਸ਼ੀਆਂ ਖ਼ਿਲਾਫ਼ ਥਾਣਾ ਬਾਘਾ ਪੁਰਾਣਾ ਵਿਚ ਉਕਤ ਮਾਮਲਾ ਦਰਜ ਕਰਨ ਦਾ ਆਦੇਸ਼ ਦਿੱਤਾ, ਗ੍ਰਿਫਤਾਰੀ ਬਾਕੀ ਹੈ। ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਕਥਿਤ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਅੰਮ੍ਰਿਤਸਰ ਏਅਰਪੋਰਟ 'ਤੇ ਪਿਆ ਭੜਥੂ, ਫਲਾਈਟ 'ਚੋਂ ਉਤਰੇ ਯਾਤਰੀ ਦੀ ਤਲਾਸ਼ੀ ਲੈਣ 'ਤੇ ਉੱਡੇ ਹੋਸ਼
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e