ਪੰਜਾਬ ਦੇ ਇਕ ਹੋਰ ਪਾਦਰੀ ''ਤੇ ਲੱਗੇ ਜਬਰ-ਜ਼ਿਨਾਹ ਦੇ ਦੋਸ਼! ਕਿਸੇ ਵੇਲੇ ਵੀ ਹੋ ਸਕਦੈ ਗ੍ਰਿਫ਼ਤਾਰ
Sunday, Apr 06, 2025 - 02:06 PM (IST)

ਗੁਰਦਾਸਪੁਰ (ਹਰਮਨ)- ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਅਬੁਲ ਖੈਰ ਵਿੱਚ ਇੱਕ ਚਰਚ ਨਾਲ ਸਬੰਧਤ ਇੱਕ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਵੈ-ਘੋਸ਼ਿਤ ਪਾਦਰੀ ਜਸ਼ਨ ਗਿੱਲ ‘ਤੇ 22 ਸਾਲਾ ਕੁੜੀ ਨਾਲ ਵਾਰ-ਵਾਰ ਜਬਰ-ਜ਼ਿਨਾਹ ਕਰਨ ਅਤੇ ਫਿਰ ਉਸ ਨੂੰ ਗਰਭਪਾਤ ਕਰਵਾਉਣ ਲਈ ਮਜ਼ਬੂਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਹੈ। ਪੀੜਤਾ ਦੇ ਪਿਤਾ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਰਭਪਾਤ ਤੋਂ ਬਾਅਦ ਕੁੜੀ ਦੀ ਮੌਤ ਹੋ ਗਈ ਸੀ। ਪੀੜਤਾ ਦੇ ਪਿਤਾ ਦੇ ਅਨੁਸਾਰ, ਉਸ ਦੀ ਧੀ ਉਸ ਸਮੇਂ BCA ਦੀ ਵਿਦਿਆਰਥਣ ਸੀ ਤੇ ਆਪਣੇ ਪਰਿਵਾਰ ਨਾਲ ਚਰਚ ਜਾਂਦੀ ਸੀ। ਜਸ਼ਨ ਗਿੱਲ ਨੇ ਉਸ ਨੂੰ ਵਰਗਲਾ ਕੇ ਉਸ ਦਾ ਸਰੀਰਕ ਸ਼ੋਸ਼ਣ ਕੀਤਾ ਤੇ ਫਿਰ ਜਦੋਂ ਉਹ ਗਰਭਵਤੀ ਹੋ ਗਈ, ਤਾਂ ਉਸ ਨੇ ਖੋਖਰ ਪਿੰਡ ਦੀ ਇੱਕ ਨਰਸ ਤੋਂ ਗੈਰ-ਕਾਨੂੰਨੀ ਤੇ ਲਾਪਰਵਾਹੀ ਨਾਲ ਉਸ ਦਾ ਗਰਭਪਾਤ ਕਰਵਾ ਦਿੱਤਾ।
ਇਹ ਵੀ ਪੜ੍ਹੋ- ਅੰਮ੍ਰਿਤਸਰ 'ਚ ਹੋਣ ਵਾਲੀ ਗੇਅ ਪਰੇਡ ਹੋਈ ਰੱਦ
ਇਹ ਗਰਭਪਾਤ ਇੱਕ ਗੈਰ-ਕਾਨੂੰਨੀ ਕੇਂਦਰ ‘ਚ ਕੀਤਾ ਗਿਆ ਸੀ। ਗਰਭਪਾਤ ਇੰਨੀ ਲਾਪਰਵਾਹੀ ਨਾਲ ਕੀਤਾ ਗਿਆ ਕਿ ਧੀ ਨੂੰ ਇਨਫੈਕਸ਼ਨ ਹੋ ਗਈ। ਉਸ ਦੇ ਪੇਟ ਵਿੱਚ ਬਹੁਤ ਦਰਦ ਸੀ ਤੇ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਜਦੋਂ ਅਲਟਰਾਸਾਊਂਡ ਕੀਤਾ ਗਿਆ ਤਾਂ ਗਰਭਪਾਤ ਦਾ ਪਤਾ ਲੱਗ ਸਕਿਆ। ਇਸ ਤੋਂ ਬਾਅਦ ਉਸ ਨੂੰ ਅੰਮ੍ਰਿਤਸਰ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- 3 ਭੈਣਾਂ ਦੇ ਇਕਲੌਤੇ ਭਰਾ ਦੀ ਨਹਿਰ 'ਚ ਮਿਲੀ ਲਾਸ਼, ਧਾਹਾਂ ਮਾਰਦੇ ਪਰਿਵਾਰ ਨੇ ਕਿਹਾ ਸਾਡੇ ਪੁੱਤ ਦਾ...
ਪੀੜਤ ਦੇ ਪਿਤਾ ਨੇ ਦਾਅਵਾ ਕੀਤਾ ਕਿ ਪਾਸਟਰ ਜਸ਼ਨ ਗਿੱਲ ਨੇ ਪੁਲਸ ਅਧਿਕਾਰੀਆਂ ਨੂੰ ਵੀ ਰਿਸ਼ਵਤ ਦਿੱਤੀ ਸੀ, ਜਿਸ ਕਾਰਨ ਉਸ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਘਟਨਾ 2023 ਦੀ ਹੈ, ਪਰ ਪੁਲਸ ਨੇ ਹੁਣ ਤੱਕ ਕੋਈ ਠੋਸ ਕਾਰਵਾਈ ਨਹੀਂ ਕੀਤੀ। ਉਹ ਖੁੱਲ੍ਹੇਆਮ ਘੁੰਮ ਰਿਹਾ ਹੈ ਅਤੇ ਪੁਲਸ ਉਸ ਤੋਂ ਪੈਸੇ ਲੈ ਰਹੀ ਹੈ। ਪੀੜਤ ਦੇ ਪਿਤਾ ਨੇ ਕਿਹਾ ਕਿ ਉਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਸਨ ਤੇ ਆਪਣੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ, ਉਸ ਨੇ ਪਿੰਡ ਵੀ ਛੱਡ ਦਿੱਤਾ ਹੈ। ਉਸ ਨੇ ਸੀਬੀਆਈ ਜਾਂਚ ਦੀ ਮੰਗ ਕਰਦੇ ਹੋਏ ਪੰਜਾਬ ਹਾਈ ਕੋਰਟ ਦਾ ਰੁਖ ਕੀਤਾ ਹੈ। ਉਸ ਨੇ ਕਿਹਾ ਕਿ ਹੁਣ ਆਪਣੀ ਧੀ ਲਈ ਇਨਸਾਫ਼ ਦੀ ਲੜਾਈ ਸ਼ੁਰੂ ਕਰ ਦਿੱਤੀ ਹੈ ਪਰ ਪੰਜਾਬ ਪੁਲਸ ਨੇ ਕੁਝ ਨਹੀਂ ਕੀਤਾ। ਉਹ ਚਾਹੁੰਦਾ ਹੈ ਕਿ ਇਸ ਮਾਮਲੇ ਦੀ ਸੀਬੀਆਈ ਵੱਲੋਂ ਨਿਰਪੱਖ ਜਾਂਚ ਕੀਤੀ ਜਾਵੇ।
ਇਹ ਵੀ ਪੜ੍ਹੋ- ਲਗਾਤਾਰ ਦੂਜੀ ਵਾਰ ਫੜੀ ਗਈ 'ਥਾਣੇਦਾਰਨੀ', ਕਾਰਨਾਮਾ ਜਾਣ ਤੁਸੀਂ ਵੀ ਰਹਿ ਜਾਓਗੇ ਦੰਗ
ਦੂਜੇ ਪਾਸੇ ਇਸ ਮਾਮਲੇ ਸਬੰਧੀ ਅੱਜ ਡੀਐੱਸਪੀ ਅਮੋਲਕ ਸਿੰਘ ਨੇ ਦੱਸਿਆ ਕਿ ਪੁਲਸ ਨੇ ਸਮੇਂ ਸਿਰ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ। ਦੋਸ਼ੀ ਨੂੰ ਫੜਨ ਲਈ ਛਾਪੇਮਾਰੀ ਕੀਤੀ ਗਈ ਪਰ ਉਹ ਪੁਲਸ ਦੀ ਗ੍ਰਿਫ਼ਤ ਤੋਂ ਬਾਹਰ ਹੈ, ਜਿਸ ਕਾਰਨ ਉਸਨੂੰ ਮਾਣਯੋਗ ਅਦਾਲਤ ਨੇ 21/09/2024 ਨੂੰ ਭਗੌੜਾ ਐਲਾਨ ਦਿੱਤਾ ਹੈ, ਉਸਨੂੰ ਫੜਨ ਲਈ ਅਜੇ ਵੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8