ਨਕੋਦਰ ''ਚ ਪੋਸਟਰ ਲਾ ਕੇ ਦਹਿਸ਼ਤ ਫੈਲਾਉਣ ਵਾਲੇ 3 ਨੌਜਵਾਨ ਕਾਬੂ, ਕੈਨੇਡਾ ਤੋਂ ਪਵਾਏ ਖਾਤਿਆਂ ''ਚ ਪੈਸੇ
Monday, Apr 14, 2025 - 07:46 PM (IST)

ਜਲੰਧਰ (ਮਹਾਜਨ) : ਜਲੰਧਰ ਦੀ ਦਿਹਾਤੀ ਪੁਲਸ ਨੇ ਖਾਲਿਸਤਾਨੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਦੇ ਇਸ਼ਾਰੇ 'ਤੇ ਖਾਲਿਸਤਾਨੀ ਨਾਅਰੇ ਲਿਖਣ ਦੇ ਮਾਮਲੇ 'ਚ ਤਿੰਨ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਤਿੰਨੋਂ ਮੁਲਜ਼ਮਾਂ ਦੀ ਉਮਰ ਸਿਰਫ਼ 19 ਸਾਲ ਹੈ।
8 ਮੁੰਡਿਆਂ ਨੇ ਮੰਗੇਤਰ ਨੂੰ ਬੰਧਕ ਬਣਾ ਕੇ ਰੋਲੀ ਕੁੜੀ ਦੀ ਪੱਤ ਤੇ ਫਿਰ...
ਫੜੇ ਗਏ ਮੁਲਜ਼ਮਾਂ ਦੀ ਪਛਾਣ ਤੇਜਪਾਲ ਸਿੰਘ ਉਰਫ ਪਾਲੀ ਪੁੱਤਰ ਸਰਬਜੀਤ ਸਿੰਘ ਵਾਸੀ ਮੁਹੱਲਾ ਰਣਜੀਤ ਨਗਰ ਨਕੋਦਰ, ਕਾਰਤਿਕ ਪੁੱਤਰ ਸੁਰਿੰਦਰ ਪਾਲ ਵਾਸੀ ਮੁਹੱਲਾ ਗੁਰੂ ਤੇਗ ਬਹਾਦਰ ਨਗਰ ਨਕੋਦਰ ਤੇ ਵੀਰ ਸੁਖਪਾਲ ਸਿੰਘ ਪੁੱਤਰ ਗੁਰਮੇਲ ਸਿੰਘ ਵਾਸੀ ਖਾਨਪੁਰ ਢਾਹਾਂ ਥਾਣਾ ਸਦਰ ਅਧੀਨ ਪੈਂਦੇ ਥਾਣਾ ਨਕੋਦਰ ਵਜੋਂ ਹੋਈ ਹੈ। ਇਸ ਮਾਮਲੇ 'ਚ, ਪੁਲਸ ਨੇ ਅਮਰੀਕਾ ਸਥਿਤ ਅੱਤਵਾਦੀ ਗੁਰਪਤਵੰਤ ਪੰਨੂ, ਕੈਨੇਡਾ ਸਥਿਤ ਅੱਤਵਾਦੀ ਬਲਕਰਨ ਸਿੰਘ (ਵਾਸੀ ਜਲੰਧਰ, ਨਕੋਦਰ) ਅਤੇ ਯੂਕੇ ਸਥਿਤ ਅੱਤਵਾਦੀ ਜਸਕਰਨਪ੍ਰੀਤ ਸਿੰਘ ਉਰਫ਼ ਬਾਵਾ (ਵਾਸੀ ਜਲੰਧਰ ਦੇ ਖਾਨਪੁਰ ਪਿੰਡ) ਨੂੰ ਨਾਮਜ਼ਦ ਕੀਤਾ ਹੈ। ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਜਲੰਧਰ ਦਿਹਾਤੀ ਪੁਲਸ ਦੇ ਐੱਸਐੱਸਪੀ ਹਰਵਿੰਦਰ ਸਿੰਘ ਵਿਰਕ ਨੇ ਦੱਸਿਆ ਕਿ ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਥਾਣਾ ਸਦਰ ਨਕੋਦਰ ਦੀ ਪੁਲਸ ਨੇ ਅੱਜ ਯਾਨੀ ਸੋਮਵਾਰ ਸਵੇਰੇ ਤਿੰਨਾਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਮੁਲਜ਼ਮਾਂ ਤੋਂ ਪੁੱਛਗਿੱਛ ਦੌਰਾਨ ਇਹ ਖੁਲਾਸਾ ਹੋਇਆ ਕਿ ਅੱਤਵਾਦੀਆਂ ਦੇ ਚਚੇਰੇ ਭਰਾ ਵੀਰ ਸੁਖਪਾਲ ਸਿੰਘ, ਜੋ ਕਿ ਵਿਦੇਸ਼ ਵਿੱਚ ਬੈਠਾ ਹੈ, ਨੇ ਬਾਕੀ ਸਾਥੀਆਂ ਨੂੰ ਖਾਲਿਸਤਾਨੀ ਨਾਅਰੇ ਲਿਖਣ ਲਈ ਪ੍ਰੇਰਿਤ ਕੀਤਾ ਸੀ।
ਡਿਫਾਲਟਰਾਂ 'ਤੇ ਕਾਰਵਾਈ ਲਈ ਨਗਰ ਨਿਗਮ ਤਿਆਰ ਤੇ ਪੰਜਾਬ 'ਚ ਵੱਡੀ ਵਾਰਦਾਤ, ਜਾਣੋਂ ਟੌਪ-10 ਖਬਰਾਂ
ਕੈਨੇਡਾ ਤੋਂ ਬਲਕਰਨ ਸਿੰਘ ਨੇ ਬੀਰ ਸੁਖਪਾਲ ਸਿੰਘ ਦੇ ਖਾਤੇ ਵਿੱਚ ਪੈਸੇ ਜਮ੍ਹਾ ਕਰਵਾਏ ਅਤੇ ਅਪਰਾਧ ਦੀ ਯੋਜਨਾ ਬਣਾਈ। ਤਿੰਨਾਂ ਨੇ ਨਕੋਦਰ ਬਾਈਪਾਸ ਨੇੜੇ ਖਾਲਿਸਤਾਨੀ ਨਾਅਰੇ ਲਿਖੇ। ਮੁਲਜ਼ਮਾਂ ਨੇ ਇਸਦੀ ਵੀਡੀਓ ਬਣਾਈ ਅਤੇ ਵਿਦੇਸ਼ਾਂ ਵਿੱਚ ਬੈਠੇ ਅੱਤਵਾਦੀਆਂ ਨੂੰ ਭੇਜ ਦਿੱਤੀ। ਜਿਸ ਤੋਂ ਬਾਅਦ, ਉਨ੍ਹਾਂ ਨੂੰ ਪੋਸਟ ਕਰਕੇ, ਸੂਬੇ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਜਿਹੇ ਵਿੱਚ ਜਦੋਂ ਪੁਲਸ ਨੂੰ ਇਸ ਬਾਰੇ ਪਤਾ ਲੱਗਾ ਤਾਂ ਤਿੰਨੋਂ ਮੁਲਜ਼ਮਾਂ ਨੂੰ ਨਕੋਦਰ ਦੇ ਨੇੜੇ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8