ਕਾਲਜ ਦੇ ਬਾਅਦ ਸੜਕਾਂ ''ਤੇ ਮੱਛੀ ਵੇਚਦੀ ਹੈ ਇਹ ਲੜਕੀ, ਸੋਸ਼ਲ ਮੀਡੀਆ ''ਤੇ ਹੋਈ ਟਰੋਲ

07/27/2018 4:12:05 PM

ਕੇਰਲ— ਕੇਰਲ ਦੇ ਕਾਲਜ 'ਚ ਪੜ੍ਹਨ ਵਾਲੀ 21 ਸਾਲਾ ਵਿਦਿਆਰਥਣ ਹਨਾਨ ਹਮੀਦ ਦੀ ਮੱਛੀ ਵੇਚਣ ਵਾਲੀ ਕਹਾਣੀ ਮੀਡੀਆ 'ਤੇ ਵਾਇਰਲ ਹੋ ਗਈ, ਜਿਸ ਦੇ ਬਾਅਦ ਕਈ ਲੋਕਾਂ ਨੇ ਉਸ ਦੇ ਸੰਘਰਸ਼ ਨੂੰ ਸਲਾਮ ਕੀਤਾ ਤਾਂ ਕਈਆਂ ਨੇ ਉਸ ਨੂੰ ਟਰੋਲ ਕਰਨਾ ਸ਼ੁਰੂ ਕਰ ਦਿੱਤਾ। ਇਸ ਪੂਰੇ ਵਿਵਾਦ ਦੇ ਬਾਅਦ ਖੁਦ ਹਨਾਨ ਨੇ ਸਫਾਈ ਦਿੱਤੀ ਹੈ।


ਉਸ ਨੇ ਕਿਹਾ ਕਿ ਲੋਕਾਂ ਨੇ ਮੇਰੇ 'ਤੇ ਗਲਤ ਦੋਸ਼ ਲਗਾਏ ਹਨ। ਮੈਂ ਕਿਸੇ ਫਿਲਮ ਦੀ ਪ੍ਰਮੋਸ਼ਨ ਲਈ ਇਹ ਸਭ ਨਹੀਂ ਕਰ ਰਹੀ ਹਾਂ। ਹਨਾਨ ਨੇ ਕਿਹਾ ਕਿ ਮੇਰੇ ਕੋਲ ਆਦਮਨ ਦਾ ਕੋਈ ਸਾਧਨ ਨਹੀਂ ਹੈ, ਇਸ ਲਈ ਮੈਂ ਮੱਛੀ ਵੇਚ ਕੇ ਆਪਣੇ ਅੱਗੇ ਦੀ ਪੜ੍ਹਾਈ ਜਾਰੀ ਰੱਖਣਾ ਚਾਹੁੰਦੀ ਹਾਂ ਅਤੇ ਪਰਿਵਾਰ ਦੀ ਮਦਦ ਕਰਨਾ ਚਾਹੁੰਦੀ ਹਾਂ।


ਕੇਂਦਰੀ ਮੰਤਰੀ ਕੇ.ਜੇ. ਅਲਫੋਂਸ ਨੇ ਵਿਦਿਆਰਥਣ ਦਾ ਬਚਾਅ ਕੀਤਾ ਹੈ। ਇਸ ਦੇ ਇਲਾਵਾ ਕੇਰਲ ਦੇ ਸੀ.ਐੱਮ ਦਫਤਰ ਵੱਲੋਂ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦਿੱਤੇ ਗਏ ਹਨ। ਸੀ.ਐੱਮ ਦਫਤਰ ਨੇ ਹਨਾਨ ਖਿਲਾਫ ਸੋਸ਼ਲ ਮੀਡੀਆ 'ਤੇ ਗਲਤ ਟਿੱਪਣੀ ਕਰਨ ਵਾਲਿਆਂ ਖਿਲਾਫ ਪੁਲਸ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਜ਼ਿਲੇ ਦੇ ਡੀ.ਐੱਮ ਨੂੰ ਵਿਦਿਆਰਥਣ ਨੂੰ ਸੁਰੱਖਿਆ ਦੇਣ ਦੇ ਆਦੇਸ਼ ਦਿੱਤੇ ਹਨ। ਹਨਾਨ ਹਾਮਿਦ ਇਕ ਪ੍ਰਾਈਵੇਟ ਕਾਲਜ 'ਚ ਬੀ.ਐੱਸ.ਸੀ ਦੀ ਵਿਦਿਆਰਥਣ ਹੈ ਅਤੇ ਕਾਲਜ ਦੇ ਬਾਅਦ ਉਹ ਮੱਛੀ ਵੇਚ ਕੇ ਪੈਸਾ ਕਮਾਉਂਦੀ ਹੈ। ਕਈ ਫਿਲਮ ਸਟਾਰ ਸਮੇਤ ਕਈ ਨੇਤਾਵਾਂ ਨੇ ਹਨਾਨ ਦੀ ਕਹਾਣੀ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਅਤੇ ਉਨ੍ਹਾਂ ਦੀ ਮਿਹਨਤ ਦੀ ਤਾਰੀਫ ਕੀਤੀ।


Related News