ਅਦਾਲਤਾਂ ''ਚ ਅਭਿਆਸ ਕਰਨ ਵਾਲੇ ਅੱਧੇ ਵਕੀਲਾਂ ਦੀ ਡਿਗਰੀ ਫਰਜ਼ੀ- ਬੀ.ਸੀ.ਆਈ.
Tuesday, Jan 24, 2017 - 11:41 AM (IST)
ਨਵੀਂ ਦਿੱਲੀ— ਦੇਸ਼ ਦੀਆਂ ਅਦਾਲਤਾਂ ''ਚ ਪ੍ਰੈਕਟਿਸ (ਅਭਿਆਸ) ਕਰਨ ਵਾਲੇ ਅੱਧੇ ਵਕੀਲਾਂ ਦੀਆਂ ਡਿਗਰੀਆਂ ਤਾਂ ਫਰਜ਼ੀ ਹਨ ਮਤਲਬ ਉਨ੍ਹਾਂ ਕੋਲ ਕੋਈ ਡਿਗਰੀ ਹੀ ਨਹੀਂ ਹੈ। ਇਹ ਖੁਲਾਸਾ ਬਾਰ ਕੌਂਸਲ ਆਫ ਇੰਡੀਆ ਵੱਲੋਂ ਵਕੀਲਾਂ ਦੀ ਡਿਗਰੀ ਅਤੇ ਮਾਨਤਾ ਦੇ ਵੈਰੀਫਿਕੇਸ਼ਨ ਮੁਹਿੰਮ ਦੌਰਾਨ ਹੋਇਆ ਹੈ।
ਬਾਰ ਕੌਂਸਲ ਆਫ ਇੰਡੀਆ (ਬੀ.ਸੀ.ਆਈ.) ਦੇ ਚੇਅਰਮੈਨ ਮਨਨ ਕੁਮਾਰ ਮਿਸ਼ਰ ਦੇ ਪ੍ਰੋਗਰਾਮ ''ਚ ਇਹ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਮਾਰੋਹ ''ਚ ਸੁਪਰੀਮ ਕੋਰਟ ਦੇ ਚੀਫ ਜਸਟਿਸ ਜੇ.ਐੱਸ. ਖੇਹਰ ਅਤੇ ਹੋਰ ਸੀਨੀਅਰ ਐਡਵੋਕੇਟ ਵੀ ਮੌਜੂਦ ਸਨ। ਬੀ.ਸੀ.ਆਈ. ਚੇਅਰਮੈਨ ਮਨਨ ਮਿਸ਼ਰ ਨੇ ਦੱਸਿਆ ਕਿ ਐਡਵੋਕੇਟਾਂ ਦੀਆਂ ਡਿਗਰੀਆਂ ਅਤੇ ਉਨ੍ਹਾਂ ਨੂੰ ਅਭਿਆਸ ਲਈ ਮਿਲੇ ਅਧਿਕਾਰ ਪੱਤਰ ਦੀ ਜਾਂਚ ਅਜੇ ਚੱਲ ਰਹੀ ਹੈ। ਇਸ ਮੁਹਿੰਮ ਦਾ ਅਸਰ ਦਿੱਸਣ ਲੱਗਾ ਹੈ। ਕਈ ਥਾਂਵਾਂ ''ਤੇ ਅਦਾਲਤਾਂ ਦੇ ਕਾਰੀਡੋਰ ''ਚ ਘੁੰਮਣ ਵਾਲੇ ਐਡਵੋਕੇਟਾਂ ਦੀ ਗਿਣਤੀ ''ਚ 40 ਤੋਂ 45 ਫੀਸਦੀ ਤੱਕ ਦੀ ਕਮੀ ਆ ਗਈ ਹੈ।
