ਵਿਆਹ ਦੇ ਡੇਢ ਮਹੀਨੇ ਬਾਅਦ ਦੇਸ਼ ਸੇਵਾ ਲਈ ਹੋਏ ਸਨ ਸ਼ਹੀਦ, 6 ਮਹੀਨੇ ਦੀ ਬੇਟੀ ਲੈਣ ਆਈ ਐਵਾਰਡ (ਤਸਵੀਰਾਂ)

02/20/2017 5:00:43 PM

ਅੰਬਾਲਾ— ਪੰਜਾਬ ਦੇ ਪਠਾਨਕੋਟ ''ਚ ਏਅਰਬੇਸ ਕੈਂਪ ''ਤੇ ਹੋਏ ਅੱਤਵਾਦੀ ਹਮਲੇ ''ਚ ਅੰਬਾਲਾ ਦੇ ਸ਼ਹੀਦ ਹੋਏ ਗਰੂੜ ਕਮਾਂਡੋ ਗੁਰਸੇਵਕ ਸਿੰਘ ਨੂੰ ਐਤਵਾਰ ਨੂੰ ਮਰਨ ਤੋਂ ਬਾਅਦ ਵਿਕਰਮ ਸੰਵਤ-2073 ਐਕਸੀਲੈਂਸ ਐਵਾਰਡ (ਸ਼੍ਰੇਸ਼ਠਤਾ) ਨਾਲ ਨਵਾਜਿਆ ਗਿਆ। ਸ਼ਹੀਦ ਗੁਰਸੇਵਕ ਦੀ ਪਤਨੀ ਜਸਪ੍ਰੀਤ ਕੌਰ ਆਪਣੀ 6 ਮਹੀਨੇ ਦੀ ਬੇਟੀ ਨਾਲ ਚੰਡੀਗੜ੍ਹ ਦੇ ਸੈਕਟਰ-23 ''ਚ ਆਯੋਜਿਤ ਪ੍ਰੋਗਰਾਮ ''ਚ ਐਵਾਰਡ ਲੈਣ ਪੁੱਜੀ। ਇਨ੍ਹਾਂ ਤੋਂ ਇਲਾਵਾ ਚਾਰ ਹੋਰ ਲੋਕਾਂ ਨੂੰ ਇਸ ਐਵਾਰਡ ਤੋਂ ਨਵਾਜਿਆ ਗਿਆ। ਜ਼ਿਕਰਯੋਗ ਹੈ ਕਿ ਵਿਆਹ ਦੇ ਸਿਰਫ ਡੇਢ ਮਹੀਨੇ ਬਾਅਦ ਹੀ ਕਮਾਂਡੋ ਗੁਰਸੇਵਕ ਏਅਰਬੇਸ ''ਤੇ ਹੋਏ ਅੱਤਵਾਦੀ ਹਮਲੇ ''ਚ ਸ਼ਹੀਦ ਹੋ ਗਏ ਸਨ। ਗੱਲ 2-3 ਜਨਵਰੀ 2016 ਦੀ ਰਾਤ ਦੀ ਹੈ, ਜਦੋਂ ਪਠਾਨਕੋਟ ਏਅਰਬੇਸ ''ਤੇ ਅੱਤਵਾਦੀਆਂ ਨੇ ਕਬਜ਼ਾ ਕਰ ਲਿਆ ਸੀ। ਕਰੀਬ 80 ਘੰਟੇ ਚੱਲੇ ਮੁਕਾਬਲੇ ਅਤੇ ਸਰਚ ਆਪਰੇਸ਼ਨ ''ਚ ਅੰਬਾਲਾ ਦੇ ਗੁਰਸੇਵਕ ਸਿੰਘ ਸਮੇਤ 7 ਜਵਾਨ ਸ਼ਹੀਦ ਹੋ ਗਏ ਸਨ। ਉਨ੍ਹਾਂ ਤੋਂ ਡੇਢ ਮਹੀਨੇ ਪਹਿਲਾਂ ਹੀ ਵਿਆਹ ਕੇ ਆਈ ਜਸਪ੍ਰੀਤ ਦੇ ਹੱਥਾਂ ਦੀ ਮਹਿੰਦੀ ਵੀ ਨਹੀਂ ਉਤਰੀ ਸੀ ਕਿ ਅੱਤਵਾਦੀ ਹਮਲੇ ''ਚ ਕਮਾਂਡੋ ਪਤੀ ਸ਼ਹੀਦ ਹੋ ਗਿਆ। ਸ਼ਹੀਦ ਗੁਰਸੇਵਕ ਦਾ ਮ੍ਰਿਤਕ ਦੇਹ ਐੱਮ.ਐੱਚ. ਤੋਂ ਉਨ੍ਹਾਂ ਦੇ ਜੱਦੀ ਪਿੰਡ ਗਰਨਾਲਾ ਲਿਆਂਦਾ ਗਿਆ। ਗੁਰਸੇਵਕ ਦੇ ਮ੍ਰਿਤਕ ਦੇਹ ਨੂੰ ਦੇਖ ਕੇ ਘਰ ਵਾਲਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ ਤਾਂ ਉੱਥੇ ਹੀ ਉਸ ਦੀ ਨਵੀਂ-ਨਵੇਲੀ ਲਾੜੀ ਸਮਝ ਹੀ ਨਹੀਂ ਆ ਰਹੀ ਸੀ ਕਿ ਉਸ ਨਾਲ ਆਖਰ ਹੋ ਕੀ ਗਿਆ। ਉਹ ਵਾਰ-ਵਾਰ ਬੇਹੋਸ਼ ਹੋ ਰਹੀ ਸੀ।
ਜਦੋਂ ਪਤਨੀ ਜਸਪ੍ਰੀਤ ਨੇ ਗੁਰਸੇਵਕ ਦੇ ਮ੍ਰਿਤਕ ਦੇਹ ''ਤੇ ਚੂੜਾ ਚੜ੍ਹਾ ਕੇ ਉਸ ਨੂੰ ਅੰਤਿਮ ਵਿਦਾਈ ਦਿੱਤੀ ਤਾਂ ਇਹ ਦੇਖ ਪੂਰੇ ਪਿੰਡ ਦਾ ਦਿਲ ਬੈਠ ਗਿਆ। ਪਠਾਨਕੋਟ ਏਅਰਬੇਸ ''ਚ ਹੋਏ ਅੱਤਵਾਦੀ ਹਮਲੇ ''ਚ ਪਹਿਲੀ ਵਾਰ ਗਰੂੜ ਫੋਰਸ ਦਾ ਕੋਈ ਕਮਾਂਡੋ ਸ਼ਹੀਦ ਹੋਇਆ ਸੀ। 5 ਗੋਲੀਆਂ ਲੱਗਣ ਦੇ ਬਾਵਜੂਦ ਗੁਰਸੇਵਕ ਡਟਿਆ ਰਿਹਾ ਅਤੇ ਕਰੀਬ ਇਕ ਘੰਟੇ ਤੱਕ ਦੁਸ਼ਮਣਾਂ ਨਾਲ ਲੜਦਾ ਰਿਹਾ। ਇਕ ਜਨਵਰੀ ਨੂੰ ਅੰਬਾਲਾ ਜ਼ਿਲੇ ਦੇ ਗਰਨਾਲਾ ਪਿੰਡ ਦੇ ਰਹਿਣ ਵਾਲੇ ਗਰੂੜ ਕਮਾਂਡੋ ਗੁਰਸੇਵਕ ਸਿੰਘ ਨੂੰ ਹਰਿਆਣਾ ਦੇ ਆਦਮਪੁਰ ਤੋਂ ਪਠਾਨਕੋਟ ਭੇਜ ਦਿੱਤਾ। ਰਾਤ ਨੂੰ ਡੇਢ ਮਹੀਨੇ ਪਹਿਲਾਂ ਵਿਆਹੀ ਪਤਨੀ ਜਸਪ੍ਰੀਤ ਕੌਰ ਨਾਲ ਗੱਲ ਕਰ ਰਹੇ ਗੁਰਸੇਵਕ ਸਿੰਘ ਨੇ ਇਹ ਕਹਿ ਕੇ ਫੋਨ ਕੱਟ ਦਿੱਤਾ, ਬਾਅਦ ''ਚ ਫੋਨ ਕਰਾਂਗਾ ਅਤੇ ਜੇਕਰ ਫੋਨ ਨਹੀਂ ਆਇਆ ਤਾਂ ਸੌਂ ਜਾਣਾ। ਇਸ ਤੋਂ ਬਾਅਦ ਫੋਨ ਨਹੀਂ ਆਇਆ, ਕਿਉਂਕਿ ਉਸੇ ਰਾਤ ਹੀ ਗੁਰਸੇਵਕ ਸਿੰਘ ਦੇਸ਼ਸੇਵਾ ਲਈ ਜਾਨ ਦੇ ਚੁਕੇ ਸਨ। ਪਤਾ ਵੀ ਉਦੋਂ ਲੱਗਾ, ਜਦੋਂ ਜਸਪ੍ਰੀਤ ਕੌਰ ਨੇ ਆਪਣਾ ਫੇਸਬੁੱਕ ਅਕਾਊਂਟ ਖੋਲ੍ਹਿਆ ਅਤੇ ਗੁਰਸੇਵਕ ਦੇ ਇਕ ਦੋਸਤ ਦੀ ਪੋਸਟ ਮਿਲੀ। ਕਮਾਂਡੋ ਗੁਰਸੇਵਕ ਨੂੰ ਸ਼ਹੀਦ ਹੋਏ ਇਕ ਸਾਲ ਤੋਂ ਉੱਪਰ ਹੋ ਗਿਆ ਹੈ। ਐਤਵਾਰ ਨੂੰ ਜਦੋਂ ਉਨ੍ਹਾਂ ਦੀ ਪਤਨੀ ਚੰਡੀਗੜ੍ਹ ''ਚ ਆਪਣੀ 6 ਮਹੀਨੇ ਦੀ ਬੇਟੀ ਨਾਲ ਐਵਾਰਡ ਲੈਣ ਪੁੱਜੀ ਤਾਂ ਉਹ ਆਪਣੇ ਅੱਥਰੂਆਂ ਰੋਕ ਨਹੀਂ ਸਕੀ। ਗੁਰਸੇਵਕ ਭਾਵੇਂ ਹੀ ਸ਼ਹੀਦ ਹੋ ਗਏ ਪਰ ਉਨ੍ਹਾਂ ਦੀ ਸ਼ਹਾਦਤ ਦੇਸ਼ ਨੂੰ ਕਦੇ ਭੁੱਲ ਨਹੀਂ ਸਕੇਗੀ।


Disha

News Editor

Related News