ਨੇਤਾਜੀ ਜਿਊਂਦੇ ਹੁੰਦੇ ਤਾਂ ਭਾਰਤ ਦੀ ਕਦੇ ਵੰਡ ਨਾ ਹੁੰਦੀ : ਡੋਭਾਲ

Monday, Jun 19, 2023 - 11:49 AM (IST)

ਨਵੀਂ ਦਿੱਲੀ (ਅਨਸ)- ਰਾਸ਼ਟਰੀ ਸੁਰੱਖਿਆ ਸਲਾਹਕਾਰ (ਐੱਨ.ਐੱਸ.ਏ.) ਅਜੀਤ ਡੋਭਾਲ ਨੇ ਭਾਰਤੀ ਵਣਜ ਅਤੇ ਉਦਯੋਗ ਮੰਡਲ (ਐਸੋਚੈਮ) ਵੱਲੋਂ ਆਯੋਜਿਤ ‘ਨੇਤਾਜੀ ਸੁਭਾਸ਼ ਚੰਦਰ ਬੋਸ’ ਯਾਦਗਾਰੀ ਭਾਸ਼ਣ ਦਿੰਦੇ ਹੋਏ ਕਿਹਾ ਕਿ ਜੇਕਰ ਨੇਤਾਜੀ ਸੁਭਾਸ਼ ਚੰਦਰ ਬੋਸ ਜਿਊਂਦੇ ਹੁੰਦੇ ਤਾਂ ਭਾਰਤ ਦੀ ਵੰਡ ਨਾ ਹੁੰਦੀ। ਉਨ੍ਹਾਂ ਕਿਹਾ,‘‘ਨੇਤਾਜੀ ਨੇ ਆਪਣੇ ਜੀਵਨ ’ਚ ਕਈ ਵਾਰ ਸਾਹਸ ਵਿਖਾਇਆ ਅਤੇ ਉਨ੍ਹਾਂ ਦੇ ਅੰਦਰ ਮਹਾਤਮਾ ਗਾਂਧੀ ਨੂੰ ਚੁਣੌਤੀ ਦੇਣ ਦਾ ਸਾਹਸ ਵੀ ਸੀ ਪਰ ਉਦੋਂ ਮਹਾਤਮਾ ਗਾਂਧੀ ਆਪਣੇ ਸਿਆਸੀ ਜੀਵਨ ਦੇ ਸਿਖਰ ’ਤੇ ਸਨ। ਫਿਰ ਬੋਸ ਨੇ ਕਾਂਗਰਸ ਛੱਡ ਦਿੱਤੀ ਸੀ।’’ ਉਨ੍ਹਾਂ ਕਿਹਾ ਕਿ ਨਾਲ ਹੀ ਬੋਸ ਦੇ ਮਨ ’ਚ ਮਹਾਤਮਾ ਗਾਂਧੀ ਲਈ ਬਹੁਤ ਸਨਮਾਨ ਸੀ। 

ਡੋਭਾਲ ਨੇ ਕਿਹਾ,‘‘ਜਿੰਨਾ ਨੇ ਕਿਹਾ ਸੀ ਕਿ ਮੈਂ ਸਿਰਫ ਇਕ ਨੇਤਾ ਨੂੰ ਸਵੀਕਾਰ ਕਰ ਸਕਦਾ ਹਾਂ ਅਤੇ ਉਹ ਸੁਭਾਸ਼ ਚੰਦਰ ਬੋਸ ਹਨ।’’ ਇਸ ਦਰਮਿਆਨ ਅਜੀਤ ਡੋਭਾਲ ਨੇ ਕਿਹਾ,‘‘ਸਾਡੀ ਸਭ ਤੋਂ ਵੱਡੀ ਤਾਕਤ ਸਾਡਾ ਮਨੁੱਖੀ ਸਰੋਤ ਹੈ, ਜੋ ਬਹੁਤ ਜ਼ਿਆਦਾ ਪ੍ਰੇਰਿਤ ਅਤੇ ਵਚਨਬੱਧ ਕਿਰਤਬਲ ਹੈ। ਸਾਨੂੰ ਉਨ੍ਹਾਂ ਨੂੰ ਕੌਮਾਂਤਰੀ ਪੱਧਰ ’ਤੇ ਮੁਕਾਬਲੇਬਾਜ਼ ਬਣਾਉਣ ਲਈ ਉਨ੍ਹਾਂ ਦੇ ਹੁਨਰ ਨੂੰ ਵਿਕਸਿਤ ਕਰਨ ਦੀ ਲੋੜ ਹੈ।’’ ਉਨ੍ਹਾਂ ਨੇ ਜੀਵਨ ਦੇ ਸਾਰੇ ਪਹਿਲੂਆਂ ’ਚ ਲਗਾਤਾਰ ਸੁਧਾਰ ਦਾ ਵੀ ਸੱਦੇ ਦਿੰਦੇ ਹੋਏ ਕਿਹਾ,‘‘ਤੁਸੀਂ ਜਿੱਥੇ ਵੀ ਹੋ, ਜੋ ਵੀ ਕਰ ਰਹੇ ਹੋ, ਉਸ ਨੂੰ ਕੱਲ ਨਾਲੋਂ ਬਿਹਤਰ ਕਰੋ।’’


DIsha

Content Editor

Related News