ਹੈਕਰਜ਼ ਨੇ ਲਗਾਈ ਨੌਕਰੀ ਡਾਟ ਕਾਮ ਦੇ ਸਰਵਰ ''ਚ ਸੰਨ੍ਹ, 1 ਲੱਖ ਰਜ਼ਿਊਮ ਕੀਤੇ ਚੋਰੀ

Friday, Mar 30, 2018 - 05:31 PM (IST)

ਨਵੀਂ ਦਿੱਲੀ— ਆਈ.ਟੀ. ਫਰਮ ਕਲਾਊਜ਼ (Klaus) ਨੇ ਸੀ.ਆਈ.ਡੀ. ਸਾਈਬਰ ਕਰਾਈਮ ਡਵੀਜ਼ਨ ਸੈੱਲ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ ਨੌਕਰੀ ਡਾਟ ਕਾਮ ਦਾ ਡਾਟਾ ਚੋਰੀ ਹੋ ਗਿਆ ਹੈ। ਸ਼ਿਕਾਇਤ 'ਚ ਕੰਪਨੀ ਨੇ ਦੱਸਿਆ ਹੈ ਕਿ ਹੈਕਰਜ਼ ਨੇ ਇਕ ਲੱਖ ਤੋਂ ਵੱਧ ਰਜ਼ਿਊਮ ਚੋਰੀ ਕਰ ਲਏ ਹਨ। ਇਹ ਡਾਟਾ ਨਾਈਜ਼ੀਰੀਅਨ ਨੇ ਚੋਰੀ ਕੀਤਾ ਹੈ। ਕਲਾਊਜ਼ ਆਈ.ਟੀ. ਫਰਮ ਨੌਕਰੀ ਡਾਟ ਕਾਮ ਦਾ ਡਾਟਾ 3 ਤੋਂ 5 ਰੁਪਏ 'ਚ ਪ੍ਰਤੀ ਡਾਟਾ ਦਾ ਰੱਖ ਰਖਾਓ ਕਰਦੀ ਹੈ। ਫਰਮ ਨੇ ਸ਼ਿਕਾਇਤ 'ਚ ਦੱਸਿਆ ਹੈ ਕਿ ਡਾਟਾ ਚੋਰੀ ਹੋਣ ਤੋਂ ਬਾਅਦ ਤੁਰੰਤ ਬਾਕੀ ਡਾਟਾ ਸੁਰੱਖਿਅਤ ਕਰ ਲਿਆ ਗਿਆ ਹੈ ਪਰ ਪਤਾ ਚੱਲਣ ਤੱਕ 1 ਲੱਖ ਤੋਂ ਵਧ ਰਜ਼ਿਊਮ ਚੋਰੀ ਹੋ ਚੁੱਕੇ ਸਨ। ਅਰੰਭਿਕ ਜਾਂਚ 'ਚ ਖੁਲਾਸਾ ਹੋਇਆ ਹੈ ਕਿ ਨਾਈਜ਼ੀਰੀਆ 'ਚ ਡਾਟਾ ਚੋਰੀ ਕਰਨ ਲਈ ਲੈਪਟਾਪ ਦਾ ਆਈ.ਪੀ. ਐਡਰੈੱਸ ਇਸਤੇਮਾਲ ਕੀਤਾ ਗਿਆ ਹੈ।
ਇਸ ਤਰ੍ਹਾਂ ਹੋਈ ਲੁੱਟ
ਚੋਰੀ ਕੀਤੇ ਗਏ ਡਾਟੇ ਤੋਂ ਪ੍ਰਾਪਤ ਜਾਣਕਾਰੀ ਦਾ ਇਸਤੇਮਾਲ ਕਰਦੇ ਹੋਏ ਹੈਕਰਜ਼ ਪ੍ਰਸਿੱਧ ਬਹੁਰਾਸ਼ਟਰੀ ਕੰਪਨੀਆਂ ਦੇ ਨਾਮ ਦਾ ਇਸਤੇਮਾਲ ਕਰਕੇ ਉਨ੍ਹਾਂ ਤੋਂ ਪੈਸੇ ਲੈ ਰਹੇ ਸਨ। ਇਨ੍ਹਾਂ ਕੰਪਨੀਆਂ 'ਚ ਵਿਪਰੋ, ਬਾਸ਼, ਏਅਰਟੈਲ, ਐਕਸਨੇਚਰ ਅਤੇ ਕਈ ਹੋਰ ਕੰਪਨੀਆਂ ਦੇ ਨਾਮਾਂ ਦਾ ਇਸਤੇਮਾਲ ਕੀਤਾ ਹੈ। ਹੈਕਰਜ਼ ਨੇ ਚੋਰੀ ਕੀਤੀ ਗਈ ਜਾਣਕਾਰੀ ਦੇ ਆਧਾਰ 'ਤੇ ਉਮੀਦਵਾਰਾਂ ਨਾਲ ਸੰਪਰਕ ਕਰ ਰਹੇ ਹਨ। ਜੇਕਰ ਕੋਈ ਉਨ੍ਹਾਂ ਦੇ ਮੇਲ ਦਾ ਜਵਾਬ ਦਿੰਦਾ ਹੈ ਤਾਂ ਉਨ੍ਹਾਂ ਨੂੰ ਰਜਿਸਟ੍ਰੇਸ਼ਨ, ਇੰਟਰਵਿਊ ਲਈ ਭੁਗਤਾਨ ਕਰਨ ਲਈ ਕਿਹਾ ਜਾਂਦਾ ਹੈ। ਲੱਗਭਗ 10,000 ਨੌਕਰੀ ਉਮੀਦਵਾਰਾਂ ਨਾਲ ਸੰਪਰਕ ਕੀਤਾ ਗਿਆ ਅਤੇ ਧੋਖਾ ਦੇਣ ਦੀ ਕੋਸ਼ਿਸ਼ ਕੀਤੀ ਗਈ। 'ਕਲਾਊਜ' ਵੱਲੋਂ ਇਸ ਬਾਰੇ 'ਚ ਨੌਕਰੀ ਡਾਟ ਕਾਮ ਦੇ ਮੁਖੀ ਨੂੰ ਪੱਤਰ ਲਿਖ ਕੇ ਰਸਮੀ ਪੁਲਸ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ ਗਿਆ ਹੈ।


Related News