ਜਦੋਂ ਸਾਲਾਂ ਦਾ ਸੰਜੋਇਆ ਸੁਫ਼ਨਾ ਸੱਚ ਕਰਨ ਲਈ ਸਿੱਕਿਆਂ ਦੀ ਭਰੀ ਬੋਰੀ ਲੈ ਕੇ ਸ਼ੋਅਰੂਮ ਪਹੁੰਚਿਆ ਸਖ਼ਸ਼

Wednesday, Mar 22, 2023 - 12:34 PM (IST)

ਗੁਹਾਟੀ (ਏਜੰਸੀ)- ਗੁਹਾਟੀ ਦੇ ਇਕ ਛੋਟੇ ਜਿਹੇ ਦੁਕਾਨਦਾਰ, ਮੁਹੰਮਦ ਸੈਦੁਲ ਹੱਕ ਨੇ ਸਕੂਟੀ ਖਰੀਦਣ ਲਈ ਕੈਸ਼ 'ਚ ਸਿੱਕੇ ਲੈ ਕੇ ਪਹੁੰਚਿਆ। ਜਿਸ ਨੂੰ ਦੇਖ ਕੇ ਉੱਥੇ ਦਾ ਸਟਾਫ਼ ਹੈਰਾਨ ਰਹਿ ਗਿਆ। ਸੈਦੁਲ ਪਿਛਲੇ 5-6 ਸਾਲਾਂ ਤੋਂ ਇਕ, 2, 5 ਅਤੇ 10 ਰੁਪਏ ਦੇ ਸਿੱਕੇ ਇਕੱਠੇ ਕਰ ਰਿਹਾ ਸੀ। ਗੁਹਾਟੀ ਸ਼ਹਿਰ ਦੇ ਬੋਰਾਗਾਂਵ ਇਲਾਕੇ ਦੇ ਰਹਿਣ ਵਾਲੇ ਹੱਕ ਨੇ ਮੰਗਲਵਾਰ ਨੂੰ ਸਿੱਕਿਆਂ ਨਾਲ ਭਰੀ ਇਕ ਬੋਰੀ ਸ਼ੋਅਰੂਮ ਲੈ ਗਿਆ, ਜਿਸ ਤੋਂ ਉਸ ਨੇ ਇਕ ਸਕੂਟੀ ਖਰੀਦੀ।

PunjabKesari

ਸੈਦੁਲ ਨੇ ਕਿਹਾ,''ਮੈਂ ਬੋਰਾਗਾਂਵ ਇਲਾਕੇ 'ਚ ਇਕ ਛੋਟੀ ਜਿਹੀ ਦੁਕਾਨ ਚਲਾਉਂਦਾ ਹੈ ਅਤੇ ਸਕੂਟੀ ਖਰੀਦਣਾ ਮੇਰਾ ਸੁਫ਼ਨਾ ਸੀ। ਮੈਂ 5-6 ਸਾਲ ਪਹਿਲਾਂ ਸਿੱਕੇ ਇਕੱਠੇ ਕਰਨੇ ਸ਼ੁਰੂ ਕੀਤੇ ਸਨ।'' ਸੈਦੁਲ ਹੱਕ ਨੇ ਕਿਹਾ,''ਮੈਂ ਆਪਣਾ ਸੁਫ਼ਨਾ ਪੂਰਾ ਕੀਤਾ, ਮੈਂ ਹੁਣ ਬਹੁਤ ਖੁਸ਼ ਹਾਂ।'' ਦੋਪਹੀਆ ਸ਼ੋਅਰੂਮ ਦੇ ਮਾਲਕ ਮਨੀਸ਼ ਪੋਦਾਰ ਨੇ ਕਿਹਾ,''ਜਦੋਂ ਗਾਹਕ ਸਾਡੇ ਡੀਲਰ ਕੋਲ ਆਪਣੇ ਇਕੱਠੇ ਕੀਤੇ ਸਿੱਕਿਆਂ ਨਾਲ ਸਕੂਟੀ ਖਰੀਦਣ ਆਇਆ ਤਾਂ ਮੈਨੂੰ ਬਹੁਤ ਖੁਸ਼ੀ ਹੋਈ। ਕਿਉਂਕਿ ਮੈਂ ਅਜਿਹੀਆਂ ਖ਼ਬਰਾਂ ਟੀਵੀ 'ਚ ਦੇਖੀਆਂ ਸਨ ਅਤੇ ਪੇਪਰ 'ਚ ਪੜ੍ਹੀਆਂ ਸਨ। ਮੈਂ ਉਮੀਦ ਕਰਦਾ ਹਾਂ ਕਿ ਭਵਿੱਖ 'ਚ ਉਹ ਚਾਰ ਪਹੀਆ ਵਾਹਨ ਖਰੀਦੇ।'' ਮਨੀਸ਼ ਨੇ ਕਿਹਾ,''ਉਹ ਲਗਭਗ 90 ਹਜ਼ਾਰ ਰੁਪਏ ਦੇ ਸਿੱਕਿਆਂ ਦੀ ਬੋਰੀ ਲੈ ਕੇ ਸਾਡੇ ਸ਼ੋਅਰੂਮ ਆਇਆ।''


DIsha

Content Editor

Related News