ਗੁਰੂਗ੍ਰਾਮ 'ਚ ਡੇਢ ਸਾਲ ਪਹਿਲਾਂ ਬਣੇ ਫਲਾਈਓਵਰ 'ਤੇ ਬਣਿਆ ਟੋਇਆ
Wednesday, May 08, 2019 - 05:42 PM (IST)
ਗੁਰੂਗ੍ਰਾਮ—ਹਰਿਆਣਾ ਦੇ ਗੁਰੂਗ੍ਰਾਮ 'ਚ ਹੀਰੋ ਹੋਂਡਾ ਚੌਕ ਫਲਾਈਓਵਰ 'ਤੇ ਇੱਕ ਵੱਡਾ ਟੋਇਆ ਬਣ ਗਿਆ। ਇਸ ਟੋਏ ਦਾ ਕਾਰਨ ਫਲਾਈਓਵਰ ਤੋਂ ਜਾਣ ਵਾਲੇ ਲੋਕਾਂ ਦੀ ਜਾਨ ਨੂੰ ਖਤਰਾ ਹੈ। ਇਸ ਟੋਏ ਕਾਰਨ ਕੋਈ ਵੀ ਸਖਸ਼ ਹਾਦਸੇ ਦਾ ਸ਼ਿਕਾਰ ਬਣ ਸਕਦਾ ਹੈ। ਫਲਾਈਓਵਰ 'ਤੇ ਬਣਿਆ ਟੋਇਆ ਖਰਾਬ ਮਟੀਰੀਅਲ ਦੀ ਵਰਤੋਂ ਕਾਰਨ ਹੋਇਆ ਹੈ। ਇਹ ਪਹਿਲਾਂ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਜੂਨ 2018 'ਚ ਵੀ ਫਲਾਈਓਵਰ 'ਚ ਟੋਇਆ ਬਣ ਗਿਆ ਸੀ, ਜੋ ਕਿ ਜੈਪੁਰ ਤੋਂ ਦਿੱਲੀ ਵੱਲ ਜਾਣ ਵਾਲੇ ਰਸਤੇ 'ਤੇ ਹੈ।
ਇਹ ਮਾਮਲਾ ਸਾਹਮਣੇ ਆਉਣ ਕਾਰਨ ਫਲਾਈਓਵਰ 'ਤੇ ਆਵਾਜਾਈ ਬੰਦ ਕੀਤੀ ਗਈ, ਜਿਸ ਕਾਰਨ ਦਿੱਲੀ-ਗੁਰੂਗ੍ਰਾਮ ਐਕਸਪ੍ਰੈਸ 'ਤੇ ਲੰਬਾ ਜਾਮ ਲੱਗ ਗਿਆ ਹੈ। ਮੌਕੇ 'ਤੇ ਪਹੁੰਚੀ ਗੁਰੂਗ੍ਰਾਮ ਪੁਲਸ ਟ੍ਰੈਫਿਕ ਮੁਰੰਮਤ ਕਰਨ 'ਚ ਲੱਗੀ ਹੈ. ਇਹ ਫਲਾਈਓਵਰ ਡੇਢ ਸਾਲ ਪਹਿਲਾਂ ਹੀ ਬਣ ਕੇ ਤਿਆਰ ਹੋਇਆ।