ਗੁਰਦੁਆਰੇ ਤੇ ਮੰਦਰ ਵਿਚਾਲੇ ਕੰਧ ਖੜ੍ਹੀ ਕਰਨ ਨੂੰ ਲੈ ਕੇ ਹੋਇਆ ਝਗੜਾ, ਇਕ ਦੀ ਮੌਤ

03/24/2019 3:55:30 PM

ਕੈਥਲ— ਹਰਿਆਣਾ ਦੇ ਕੈਥਲ ਦੇ ਬਦਸੂਹੀ ਇਲਾਕੇ 'ਚ ਗੁਰਦੁਆਰੇ ਅਤੇ ਮੰਦਰ ਵਿਚਾਲੇ ਕੰਧ ਖੜ੍ਹੀ ਕਰਨ ਨੂੰ ਲੈ ਕੇ ਝਗੜਾ ਹੋ ਗਿਆ। ਜਿਸ ਨੂੰ ਲੈ ਕੇ ਦੋਹਾਂ ਭਾਈਚਾਰਿਆਂ ਦੇ ਲੋਕਾਂ 'ਚ ਖੂਨੀ ਤਕਰਾਰ ਹੋ ਗਈ। ਝਗੜਾ ਇੰਨਾ ਵਧ ਗਿਆ ਗਿਆ, ਇਸ ਵਿਚ ਇਕ ਸਿੱਖ ਵਿਅਕਤੀ ਸ਼ਮਸ਼ੇਰ ਸਿੰਘ ਦੀ ਮੌਤ ਹੋ ਗਈ, ਜਦੋਂ ਕਿ 12 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ। ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਸ ਵਿਚ ਭੀੜ ਗੁਰਦੁਆਰਾ ਸਾਹਿਬ ਅਤੇ ਮੰਦਰ ਵੱਲ ਵਧਦੀ ਦਿਖਾਈ ਦੇ ਰਹੀ ਹੈ ਅਤੇ ਚੀਕ-ਚਿਹਾੜੇ ਦੀਆਂ ਆਵਾਜ਼ਾਂ ਆ ਰਹੀਆਂ ਹਨ।

ਪੁਲਸ ਨੇ ਜੇ.ਸੀ.ਬੀ. ਰਾਹੀਂ ਕੰਧ ਹਟਾਈ
ਘਟਨਾ ਤੋਂ ਬਾਅਦ ਪਿੰਡ ਵਿਚ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਹਾਲਾਂਕਿ ਪੁਲਸ ਨੇ ਜੇ.ਸੀ.ਬੀ. ਲਗਾ ਕੇ ਖੜ੍ਹੀ ਕੀਤੀ ਜਾ ਰਹੀ ਕੰਧ ਨੂੰ ਹਟਾ ਦਿੱਤਾ। ਪੁਲਸ ਨੇ ਇਸ ਮਾਮਲੇ 'ਚ 17 ਲੋਕਾਂ ਨੂੰ ਰਾਊਂਡ ਅੱਪ ਕੀਤਾ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਪੁਲਸ ਮੌਕੇ 'ਤੇ ਤਾਇਨਾਤ ਹੈ। ਮਾਮਲੇ ਦੀ ਜਾਂਚ ਲਈ ਐੱਸ.ਆਈ.ਟੀ. ਦਾ ਗਠਨ ਕੀਤਾ ਗਿਆ ਹੈ।


DIsha

Content Editor

Related News