ਗੁਜਰਾਤ : ਟਰੇਨ ਰੱਦ ਹੋਣ ਤੋਂ ਬਾਅਦ ਨਿਰਮਾ ਕਾਰਖਾਨੇ ਦੇ ਮਜ਼ਦੂਰਾਂ ਨੇ ਤੋੜੇ ਬੱਸ ਦੇ ਸ਼ੀਸ਼ੇ ਤੇ ਖਿੜਕੀਆਂ

05/11/2020 3:53:51 PM

ਭਾਵਨਗਰ- ਉੱਤਰ ਪ੍ਰਦੇਸ਼ ਜਾਣ ਵਾਲੀ ਇਕ ਮਜ਼ਦੂਰ ਸਪੈਸ਼ਲ ਟਰੇਨ ਰੱਦ ਹੋਣ ਤੋਂ ਬਾਅਦ ਗੁਜਰਾਤ ਦੇ ਭਾਵਨਗਰ ਜ਼ਿਲੇ 'ਚ 'ਨਿਰਮਾ ਲਿਮਟਿਡ' ਕੰਪਨੀ ਦੇ ਡਿਟਰਜੈਂਟ ਪਾਊਡਰ ਕਾਰਖਾਨੇ 'ਚ ਕੰਮ ਕਰਨ ਵਾਲੇ ਸੈਂਕੜੇ ਮਜ਼ਦੂਰ ਸੋਮਵਾਰ ਦੀ ਸਵੇਰ ਕਥਿਤ ਤੌਰ 'ਤੇ ਹਿੰਸਾ 'ਤੇ ਉਤਰ ਆਏ ਅਤੇ ਉਨਾਂ ਨੇ ਕਰਮਚਾਰੀਆਂ ਦੀ ਇਕ ਬੱਸ ਨੂੰ ਨੁਕਸਾਨ ਪਹੁੰਚਾਇਆ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਸੁਪਰਡੈਂਟ ਜੈਪਾਲ ਸਿੰਘ ਰਾਠੌੜ ਨੇ ਦੱਸਿਆ ਕਿ ਘਟਨਾ ਕਾਲਾ ਤਾਲਾਵ ਖੇਤਰ 'ਚ ਸਥਿਤ ਨਿਰਮਾ ਦੇ ਕਾਰਖਾਨੇ ਨੇੜੇ ਮਜ਼ਦੂਰਾਂ ਦੀ ਕਾਲੋਨੀ 'ਚ ਹੋਈ। ਰਾਠੌੜ ਨੇ ਕਿਹਾ ਕਿ ਮਜ਼ਦੂਰਾਂ ਨੇ ਇਹ ਸੋਚ ਕੇ ਗੁੱਸਾ ਹੋ ਗਏ ਕਿ ਕੰਪਨੀ ਉਨਾਂ ਨੂੰ ਲਾਕਡਾਊਨ ਦੌਰਾਨ ਆਪਣੇ ਗ੍ਰਹਿ ਰਾਜ ਨਹੀਂ ਜਾਣ ਦੇਵੇਗੀ,''ਜੋ ਸੱਚ ਨਹੀਂ ਸੀ।''

ਉਨਾਂ ਨੇ ਕਿਹਾ,''ਸੋਮਵਾਰ ਦੀ ਸਵੇਰ ਕੁਝ ਮਜ਼ਦੂਰ ਭਾਵਨਗਰ ਰੇਲਵੇ ਸਟੇਸ਼ਨ ਤੋਂ ਉੱਤਰ ਪ੍ਰਦੇਸ਼ ਲਈ ਵਿਸ਼ੇਸ਼ ਟਰੇਨ ਫੜਨ ਵਾਲੇ ਸਨ। ਜਦੋਂ ਉਨਾਂ ਕਰਮਚਾਰੀਆਂ ਨੂੰ ਬੱਸ 'ਤੇ ਸਟੇਸ਼ਨ ਲਿਜਾਇਆ ਜਾ ਰਿਹਾ ਸੀ, ਉਦੋਂ ਕੰਪਨੀ ਪ੍ਰਬੰਧਨ ਨੂੰ ਪਤਾ ਲੱਗਾ ਕਿ ਟਰੇਨ ਕਿਸੇ ਕਾਰਨ ਰੱਦ ਕਰ ਦਿੱਤੀ ਗਈ ਹੈ। ਇਸ ਲਈ ਬੱਸ ਅੱਧੇ ਰਸਤੇ ਤੋਂ ਹੀ ਮਜ਼ਦੂਰਾਂ ਦੀ ਕਾਲੋਨੀ 'ਚ ਵਾਪਸ ਆ ਗਈ।'' ਰਾਠੌੜ ਨੇ ਕਿਹਾ ਕਿ ਮਜ਼ੂਦਰਾਂ ਨੇ ਸੋਚਿਆ ਕਿ ਕੰਪਨੀ ਉਨਾਂ ਨੂੰ ਜਾਣ ਨਹੀਂ ਦੇਣਾ ਚਾਹੁੰਦੀ। ਉਨਾਂ ਨੇ ਕਿਹਾ,''ਵਾਪਸ ਆਉਣ ਤੋਂ ਬਾਅਦ ਮਜ਼ਦੂਰਾਂ ਨੇ ਭੰਨ-ਤੋੜ ਕੀਤੀ। ਉਨਾਂ ਨੇ ਬੱਸ ਖਿੜਕੀਆਂ ਅਤੇ ਸ਼ੀਸ਼ੇ ਤੋੜ ਦਿੱਤੇ।'' ਉਨਾਂ ਨੇ ਕਿਹਾ ਕਿ ਪੁਲਸ ਨੇ ਦੰਗਾ ਕਰਨ ਦੇ ਦੋਸ਼ 'ਚ ਸ਼ਿਕਾਇਤ ਦਰਜ ਕੀਤੀ ਹੈ ਅਤੇ 10 ਮਜ਼ਦੂਰਾਂ ਨੂੰ ਗ੍ਰਿਫਤਾਰ ਕਰਨ ਦੀ ਪ੍ਰਕਿਰਿਆ ਜਾਰੀ ਹੈ।


DIsha

Content Editor

Related News