ਗੁਜਰਾਤ ਦੰਗੇ: ਸਾਬਕਾ IPS ਅਧਿਕਾਰੀ ਸੰਜੀਵ ਭੱਟ ਗ੍ਰਿਫ਼ਤਾਰ, ਬੇਗੁਨਾਹ ਲੋਕਾਂ ਨੂੰ ਗਲਤ ਢੰਗ ਨਾਲ ਫਸਾਉਣ ਦਾ ਦੋਸ਼

Wednesday, Jul 13, 2022 - 10:12 AM (IST)

ਅਹਿਮਦਾਬਾਦ– ਗੁਜਰਾਤ ਪੁਲਸ ਦੇ ਵਿਸ਼ੇਸ਼ ਜਾਂਚ ਦਲ (ਐੱਸ. ਆਈ. ਟੀ.) ਨੇ 2002 ਦੇ ਫਿਰਕੂ ਦੰਗਿਆਂ ਨਾਲ ਜੁੜੇ ਇਕ ਮਾਮਲੇ ’ਚ ਸਾਬਕਾ ਆਈ. ਪੀ. ਐੱਸ. ਅਧਿਕਾਰੀ ਸੰਜੀਵ ਭੱਟ ਨੂੰ ਪਾਲਨਪੁਰ ਜੇਲ੍ਹ ’ਚੋਂ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਭੱਟ ਨੂੰ ਦੰਗਿਆਂ ਦੇ ਸਬੰਧ ’ਚ ਬੇਗੁਨਾਹ ਲੋਕਾਂ ਨੂੰ ਗਲਤ ਤਰੀਕੇ ਨਾਲ ਫਸਾਉਣ ਦੀ ਸਾਜਿਸ਼ ਦੇ ਇਕ ਮਾਮਲੇ ’ਚ ‘ਟਰਾਂਸਫਰ ਵਾਰੰਟ’ ਜ਼ਰੀਏ ਗ੍ਰਿਫ਼ਤਾਰ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਤੁਸੀਂ ਵੀ ਵੇਖੋ ‘ਕਾਨਟ੍ਰੈਕਟ ਵਾਲੀ ਮੈਰਿਜ’, ਲਾੜੀ ਦੀਆਂ ਮਜ਼ੇਦਾਰ ਸ਼ਰਤਾਂ ਜਾਣ ਹੋਵੋਗੇ ਹੈਰਾਨ

ਸਮਾਜਿਕ ਵਰਕਰ ਤੀਸਤਾ ਸੀਤਲਵਾੜ ਅਤੇ ਗੁਜਰਾਤ ਦੇ ਸਾਬਕਾ ਪੁਲਸ ਜਨਰਲ ਡਾਇਰੈਕਟਰ ਆਰ. ਬੀ. ਸ਼੍ਰੀਕੁਮਾਰ ਮਗਰੋਂ ਇਸ ਮਾਮਲੇ ’ਚ ਗ੍ਰਿਫ਼ਤਾਰ ਭੱਟ ਤੀਜਾ ਦੋਸ਼ੀ ਹੈ। ਸੰਜੀਵ ਭੱਟ 27 ਸਾਲ ਪੁਰਾਣੇ ਇਕ ਮਾਮਲੇ ’ਚ 2018 ਤੋਂ ਬਨਾਸਕਾਂਠਾ ਜ਼ਿਲ੍ਹੇ ਦੀ ਪਾਲਨਪੁਰ ਜੇਲ੍ਹ ’ਚ ਬੰਦ ਸੀ। ਇਹ ਮਾਮਲਾ ਰਾਜਸਥਾਨ ਦੇ ਇਕ ਵਕੀਲ ਨੂੰ ਗਲਤ ਤਰੀਕੇ ਨਾਲ ਫਸਾਉਣ ਨਾਲ ਜੁੜਿਆ ਹੈ। ਮੁਕੱਦਮੇ ਦੌਰਾਨ ਸਾਬਕਾ ਆਈ. ਪੀ. ਐੱਸ. ਅਧਿਕਾਰੀ ਨੂੰ ਜਾਮਨਗਰ ’ਚ ਹਿਰਾਸਤ ’ਚ ਮੌਤ ਦੇ ਇਕ ਮਾਮਲੇ ’ਚ ਉਮਰ ਕੈਦ ਦੀ ਸਜ਼ਾ ਵੀ ਸੁਣਾਈ ਗਈ। 

ਇਹ ਵੀ ਪੜ੍ਹੋ- ਛੋਟੇ ਭਰਾ ਦੀ ਲਾਸ਼ ਗੋਦੀ ’ਚ ਰੱਖ ਬੈਠਾ ਰਿਹਾ ਮਾਸੂਮ, ਤਸਵੀਰ ਵਾਇਰਲ ਹੋਣ ਮਗਰੋਂ ਐਕਸ਼ਨ ’ਚ ਆਈ ਸਰਕਾਰ

ਅਹਿਮਦਾਬਾਦ ਅਪਰਾਧ ਸ਼ਾਖਾ ਦੇ ਪੁਲਸ ਡਿਪਟੀ ਕਮਿਸ਼ਨਰ ਚੈਤਨਯ ਮਾਂਡਲਿਕ ਨੇ ਕਿਹਾ ਕਿ ਅਸੀਂ ਟਰਾਂਸਫਰ ਵਾਰੰਟ ’ਤੇ ਪਾਲਨਪੁਰ ਜੇਲ੍ਹ ਤੋਂ ਸੰਜੀਵ ਭੱਟ ਨੂੰ ਹਿਰਾਸਤ ’ਚ ਲਿਆ ਹੈ ਅਤੇ ਮੰਗਲਵਾਰ ਸ਼ਾਮ ਨੂੰ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਗੁਜਰਾਤ ਸਰਕਾਰ ਨੇ 2002 ’ਚ ਗੋਧਰਾ ਟਰੇਨ ਅਗਨੀਕਾਂਡ ਮਗਰੋਂ ਹੋਏ ਦੰਗਿਆਂ ਨਾਲ ਸਬੰਧਤ ਵੱਖ-ਵੱਖ ਮਾਮਲਿਆਂ ’ਚ ਝੂਠੇ ਸਬੂਤ ਦੇ ਮਾਮਲੇ ’ਚ ਭੱਟ, ਸ਼੍ਰੀਕੁਮਾਰ ਅਤੇ ਸੀਤਲਵਾੜ ਦੀ ਭੂਮਿਕਾਵਾਂ ਦੀ ਜਾਂਚ ਲਈ ਪਿਛਲੇ ਮਹੀਨੇ ਐੱਸ. ਆਈ. ਟੀ. ਦਾ ਗਠਨ ਕੀਤਾ ਸੀ ਅਤੇ ਇਸ ਦੇ ਮੈਂਬਰਾਂ ’ਚੋਂ ਇਕ ਮਾਂਡਿਲਕ ਵੀ ਹੈ। ਅਪਰਾਧ ਸ਼ਾਖਾ ਨੇ ਪਿਛਲੇ ਮਹੀਨੇ ਸੀਤਲਵਾੜ ਅਤੇ ਸ਼੍ਰੀਕੁਮਾਰ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ ਅਤੇ ਉਹ ਇਸ ਸਮੇਂ ਜੇਲ੍ਹ ’ਚ ਹਨ।

ਇਹ ਵੀ ਪੜ੍ਹੋ- ਸਿੱਧੂ ਮੂਸੇਵਾਲਾ ਕਤਲਕਾਂਡ ਦੀ ਨਹੀਂ ਹੋਵੇਗੀ CBI ਜਾਂਚ, SC ਦੀ ਟਿੱਪਣੀ- ਮਾਮਲੇ ਨੂੰ ਨਾ ਦਿਓ ਸਿਆਸੀ ਰੰਗ


Tanu

Content Editor

Related News