ਦੇਸ਼ ਦੇ ਇਨ੍ਹਾਂ ਸੂਬਿਆਂ ''ਚ ਆਈ ਨਕਦੀ ਦੀ ਕਮੀ, ATM ''ਚੋਂ ਨਹੀਂ ਮਿਲ ਰਿਹਾ ਕੈਸ਼

04/16/2018 10:00:33 PM

ਨਵੀਂ ਦਿੱਲੀ— ਦੇਸ਼ ਦੇ ਚਾਰ ਸੂਬਿਆਂ 'ਚ ਅੱਜ ਨਕਦੀ ਦਾ ਸਕੰਟ ਪੈਦਾ ਹੋ ਗਿਆ ਹੈ। ਗੁਜਰਾਤ, ਮੱਧ ਪ੍ਰਦੇਸ਼, ਯੂ. ਪੀ. ਅਤੇ ਬਿਹਾਰ 'ਚ ਨਕਦੀ ਦਾ ਸਕੰਟ ਬਣਿਆ ਹੋਇਆ ਹੈ। ਬਿਹਾਰ ਨਕਦੀ ਦੇ ਸਕੰਟ ਤੋਂ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਗੁਜਰਾਤ ਦੇ ਚਾਰ ਤੋਂ ਜ਼ਿਆਦਾ ਜ਼ਿਲੇ ਅਤੇ ਮੱਧ ਪ੍ਰਦੇਸ਼ ਦੇ ਕੁੱਝ ਜ਼ਿਲ੍ਹਿਆਂ 'ਚ ਨਕਦੀ ਦੀ ਕਮੀ ਦੀ ਸ਼ਿਕਾਇਤ ਸਾਹਮਣੇ ਆ ਰਹੀ ਹੈ। 2 ਸਾਲ ਪਹਿਲਾਂ ਨਵੰਬਰ 'ਚ ਨੋਟਬੰਦੀ ਹੋਈ ਸੀ ਅਤੇ ਅੱਜ ਡੇਢ ਸਾਲ ਬਾਅਦ ਦੇਸ਼ ਦੇ 3 ਸੂਬਿਆਂ 'ਚ ਫਿਰ ਤੋਂ ਉਹ ਹੀ ਹਾਲਾਤ ਬਣਦੇ ਨਜ਼ਰ ਆ ਰਹੇ ਹਨ।
ਨਕਦੀ ਦੀ ਸਮੱਸਿਆ ਨੂੰ ਲੈ ਕੇ ਮੱਧ ਪ੍ਰਦੇਸ਼ ਦੇ ਸ਼ਾਜਾਪੁਰ 'ਚ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਇਕ ਵੱਡਾ ਬਿਆਨ ਦਿੱਤਾ ਹੈ। ਮੁੱਖ ਮੰਤਰੀ ਨੇ ਕਿਸਾਨਾਂ ਦੀ ਇਕ ਬੈਠਕ 'ਚ ਕਿਹਾ ਹੈ ਕਿ ਸਾਜਿਸ਼ ਦੇ ਬਹਾਨੇ 2 ਹਜ਼ਾਰ ਦੇ ਨੋਟ ਗਾਇਬ ਕੀਤੇ ਜਾ ਰਹੇ ਹਨ। 
ਇਨ੍ਹਾਂ ਸੂਬਿਆਂ ਤੋਂ ਇਲਾਵਾ ਨਕਦੀ ਦਾ ਸਕੰਟ ਉੱਤਰ ਪ੍ਰਦੇਸ਼ 'ਚ ਵੀ ਦੇਖਣ ਨੂੰ ਮਿਲਿਆ ਹੈ, ਜਿਸ ਨੂੰ ਲੈ ਕੇ ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਮੰਗਲਵਾਰ ਨੂੰ ਬੈਠਕ ਬੁਲਾਈ ਹੈ। ਯੂ. ਪੀ. ਦੇ ਕਈ ਜ਼ਿਲ੍ਹਿਆਂ 'ਚ ਨਕਦੀ ਨਹੀਂ ਮਿਲ ਰਹੀ ਹੈ, ਜਿਸ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਯੋਗੀ ਨਕਦੀ ਸਕੰਟ ਨੂੰ ਲੈ ਕੇ ਮੰਗਲਵਾਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਨੂੰ ਚਿੱਠੀ ਲਿਖ ਸਕਦੇ ਹਨ।
ਕਿਉਂ ਹੋ ਰਹੀ ਹੈ ਨਕਦੀ ਦੀ ਦਿੱਕਤ
ਐੱਸ. ਬੀ. ਆਈ. (ਸਟੇਟ ਬੈਂਕ ਆਫ ਇੰਡੀਆ) ਮੁਤਾਬਕ ਗ੍ਰਾਹਕ ਬੈਂਕ 'ਚ ਨਕਦੀ ਘੱਟ ਜਮ੍ਹਾ ਕਰਵਾ ਰਹੇ ਹਨ ਅਤੇ ਆਰ. ਬੀ. ਆਈ. ਬੈਂਕਾਂ ਦੀ ਮੰਗ 'ਤੇ ਨਕਦੀ ਜਾਰੀ ਨਹੀਂ ਕਰ ਰਿਹਾ ਹੈ। ਸੂਤਰਾਂ ਮੁਤਾਬਕ ਐੱਸ. ਬੀ. ਆਈ. ਦੇ ਬਿਹਾਰ 'ਚ 1100 ਏ. ਟੀ. ਐੱਮ. ਹਨ। ਇਨ੍ਹਾਂ ਏ. ਟੀ. ਐਮ. 'ਚ 250 ਕਰੋੜ ਰੁਪਏ  ਦੀ ਲੋੜ ਹੁੰਦੀ ਹੈ ਪਰ ਅਜੇ ਤਕ 125 ਕਰੋੜ ਰੁਪਏ ਹੀ ਇਨ੍ਹਾਂ ਏ. ਟੀ. ਐਮ. 'ਚ ਮਿਲਦੇ ਹਨ। ਪਟਨਾ 'ਚ ਸਿਰਫ ਸਰਕਾਰੀ ਬੈਂਕਾਂ 'ਚ ਹੀ ਨਹੀਂ ਪ੍ਰਾਈਵੇਟ ਬੈਂਕਾਂ ਦੇ ਏ. ਟੀ. ਐੱਮ. 'ਚ ਵੀ ਨਕਦੀ ਦੀ ਦਿੱਕਤ ਆ ਰਹੀ ਹੈ। 
 


Related News