ਸ਼੍ਰਾਈਨ ਬੋਰਡ ਵੈਸ਼ਨੋ ਦੇਵੀ ਮੰਦਰ ਦੇ ਮਾਰਗ ’ਤੇ ਸਥਾਪਿਤ ਕਰੇਗਾ ‘ਸਿਹਤ ATM’
Sunday, Apr 07, 2024 - 03:53 AM (IST)

ਜੰਮੂ - ਸ਼੍ਰੀ ਮਾਤਾ ਵੈਸ਼ਨੋ ਦੇਵੀ ਸ਼੍ਰਾਈਨ ਬੋਰਡ (ਐੱਸ. ਐੱਮ. ਵੀ. ਡੀ. ਐੱਸ. ਬੀ.) ਨੇ ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲੇ ’ਚ ਤੀਰਥ ਯਾਤਰਾ ਮਾਰਗ ’ਤੇ 9 ‘ਸਿਹਤ ਏ. ਟੀ. ਐੱਮ.’ ਸਥਾਪਿਤ ਕਰਨ ਲਈ ਇਕ ਸਮਝੌਤਾ ਪੱਤਰ (ਐੱਮ. ਓ. ਯੂ.) ’ਤੇ ਦਸਤਖਤ ਕੀਤੇ ਹਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਸਿਹਤ ਏ. ਟੀ. ਐੱਮ. 10 ਮਿੰਟਾਂ ਦੇ ਅੰਦਰ 50 ਤੋਂ ਵੱਧ ਮਾਪਦੰਡਾਂ ਦੀ ਤੁਰੰਤ ਜਾਂਚ ਕਰ ਸਕਦੇ ਹਨ, ਜਿਨ੍ਹਾਂ ’ਚ ਬਲੱਡ ਪ੍ਰੈਸ਼ਰ (ਬੀ. ਪੀ.), ਸ਼ੂਗਰ, ਸਰੀਰ ਦਾ ਤਾਪਮਾਨ, ਆਕਸੀਜਨ ਪੱਧਰ, ਬੀ.ਐੱਮ .ਆਈ (ਬਾਡੀ ਮਾਸ ਇੰਡੈਕਸ) ਬਾਡੀ ਫੈਟ ਇੰਡੈਕਸ, ਡੀਹਾਈਡਰੇਸ਼ਨ ਅਤੇ ਨਬਜ਼ ਦੀ ਧੜਕਣ ਸ਼ਾਮਲ ਹਨ। ਸ਼੍ਰਾਈਨ ਬੋਰਡ ਨੇ ਸਿਹਤ ਏ. ਟੀ. ਐੱਮ ਅਤੇ ਕਟੜਾ ’ਚ ਇਕ ਟੈਲੀਮੈਡੀਸਨ ਸਟੂਡੀਓ ਦੇ ਲਈ ਹੈਵਲੇਟ ਪੈਕਾਰਡ ਇੰਟਰਪ੍ਰਾਈਜ਼ ਨਾਲ ਸਮਝੌਤਾ ਕੀਤਾ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e