ਸ਼ਰਮਨਾਕ : ਦਾਦੇ ਨੇ 5 ਸਾਲਾ ਪੋਤੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਇਸ ਤਰ੍ਹਾਂ ਮਾਮਲਾ ਆਇਆ ਸਾਹਮਣੇ

Sunday, Aug 21, 2022 - 12:42 PM (IST)

ਸ਼ਰਮਨਾਕ : ਦਾਦੇ ਨੇ 5 ਸਾਲਾ ਪੋਤੀ ਨੂੰ ਬਣਾਇਆ ਹਵਸ ਦਾ ਸ਼ਿਕਾਰ, ਇਸ ਤਰ੍ਹਾਂ ਮਾਮਲਾ ਆਇਆ ਸਾਹਮਣੇ

ਬੁਲੰਦਸ਼ਹਿਰ (ਵਾਰਤਾ)- ਉੱਤਰ ਪ੍ਰਦੇਸ਼ ਦੇ ਬੁਲੰਦਸ਼ਹਿਰ 'ਚ ਰਿਸ਼ਤਿਆਂ ਦੀ ਮਰਿਆਦਾ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਦਾਦੇ ਖ਼ਿਲਾਫ਼ ਆਪਣੀ ਹੀ 5 ਸਾਲਾ ਪੋਤੀ ਨਾਲ ਜਬਰ ਜ਼ਿਨਾਹ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਪੁਲਸ ਨੇ ਐਤਵਾਰ ਨੂੰ ਪੀੜਤਾ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਦੱਸਿਆ ਕਿ ਜਾਂਗੀਰਾਬਾਦ ਥਾਣਾ ਖੇਤਰ ਦੇ ਅਧੀਨ ਆਉਂਦੇ ਇਕ ਪਿੰਡ 'ਚ ਇਕ 58 ਸਾਲਾ ਵਿਅਕਤੀ ਨੇ ਆਪਣੀ 5 ਸਾਲਾ ਮਾਸੂਮ ਪੋਤੀ ਨਾਲ ਜਬਰ ਜ਼ਿਨਾਹ ਕੀਤਾ। ਕਰੀਬ ਡੇਢ ਮਹੀਨੇ ਪੁਰਾਣੀ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਬਜ਼ੁਰਗ ਦੇ ਬੇਟੇ ਨੇ ਆਪਣੇ ਪਿਤਾ 'ਤੇ ਸਨਸਨੀਖੇਜ਼ ਮਾਮਲਾ ਦਰਜ ਕਰਵਾਇਆ ਹੈ। ਹੈਰਾਨ ਕਰਨ ਵਾਲੀ ਗੱਲ ਇਹ ਵੀ ਸਾਹਮਣੇ ਆਈ ਹੈ ਕਿ ਦੋਸ਼ੀ ਬਜ਼ੁਰਗ ਨੂੰ 2 ਦਿਨ ਪਹਿਲਾਂ 12 ਸਾਲਾ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਮਾਮਲੇ 'ਚ ਪੁਲਸ ਵਲੋਂ ਜੇਲ੍ਹ ਭੇਜ ਗਿਆ ਸੀ।

ਬੁਲੰਦਸ਼ਹਿਰ ਦੇ ਸੀਨੀਅਰ ਪੁਲਸ ਸੁਪਰਡੈਂਟ ਸ਼ਲੋਕ ਕੁਮਾਰ ਸਿੰਘ ਨੇ ਦੱਸਿਆ ਕਿ ਦੋਸ਼ੀ ਬਜ਼ੁਰਗ ਦੇ ਜੇਲ੍ਹ ਜਾਣ ਦੇ ਬਾਅਦ ਹੀ ਉਸ ਦੀ ਡੇਢ ਮਹੀਨੇ ਪੁਰਾਣੀ ਇਸ ਘਿਨੌਣੀ ਹਰਕਤ ਦਾ ਵੀਡੀਓ ਸਾਹਣੇ ਆਉਣ 'ਤੇ ਇਹ ਮਾਮਲਾ ਨੋਟਿਸ 'ਚ ਆਇਆ। ਦੋਸ਼ ਹੈ ਕਿ ਬਜ਼ੁਰਗ ਨੇ ਕਰੀਬ ਡੇਢ ਮਹੀਨੇ ਪਹਿਲਾਂ ਆਪਣੀ ਪੋਤੀ ਨਾਲ ਜਬਰ ਜ਼ਿਨਾਹ ਕੀਤਾ। ਦੋਸ਼ੀ ਮਾਸੂਮ ਨੂੰ ਖੁਆਉਣ ਦੇ ਬਹਾਨੇ ਇਕੱਲੇ ਲਿਜਾ ਕੇ ਉਸ ਨਾਲ ਲਗਾਤਾਰ ਹੈਵਾਨੀਅਤ ਕਰਦਾ ਆ ਰਿਹਾ ਸੀ। ਜਬਰ ਜ਼ਿਨਾਹ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਮਾਸੂਮ ਦੇ ਪਿਤਾ ਨੂੰ ਘਟਨਾ ਦੀ ਜਾਣਕਾਰੀ ਹੋਈ। ਜਹਾਂਗੀਰਾਬਾਦ ਦੇ ਥਾਣਾ ਇੰਚਾਰਜ ਨੀਰਜ ਕੁਮਾਰ ਨੇ ਦੱਸਿਆ ਕਿ ਦੋਸ਼ੀ ਨੂੰ ਛੇੜਛਾੜ ਦੇ ਮਾਮਲੇ 'ਚ ਜੇਲ੍ਹ ਭੇਜਿਆ ਜਾ ਚੁਕਿਆ ਸੀ। ਇਸ ਮਾਮਲੇ ਦੀ ਜਾਂਚ ਕਰ ਕੇ ਦੋਸ਼ੀ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ।


author

DIsha

Content Editor

Related News