ਸ਼ਰਮਨਾਕ ! ਰਿਸ਼ਤੇ ''ਚ ਲੱਗਦੇ ਮਾਮੇ ਨੇ ਭਾਣਜੀ ਨਾਲ ਟੱਪੀਆਂ ਹੱਦਾਂ

Saturday, Apr 11, 2026 - 01:40 PM (IST)

ਸ਼ਰਮਨਾਕ ! ਰਿਸ਼ਤੇ ''ਚ ਲੱਗਦੇ ਮਾਮੇ ਨੇ ਭਾਣਜੀ ਨਾਲ ਟੱਪੀਆਂ ਹੱਦਾਂ

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਪੁਲਸ ਵੱਲੋਂ ਰਿਸ਼ਤੇ ’ਚ ਲੱਗਦੇ ਮਾਮੇ ’ਤੇ ਆਪਣੀ ਨਾਬਾਲਗ ਭਾਣਜੀ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਦੋਸ਼ ਲੱਗਣ ’ਤੇ ਪਰਚਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਸਤਾਰ ਮੁਹੰਮਦ ਵਜੋਂ ਹੋਈ। ਪੀੜਤ ਨਾਬਾਲਗ ਲੜਕੀ ਦੀ ਮਾਤਾ ਨੇ ਪੁਲਸ ਕੋਲ ਬਿਆਨ ਦਰਜ ਕਰਵਾਏ ਕਿ ਉਹ ਘਰੇਲੂ ਕੰਮਕਾਰ ਕਰਦੀ ਹੈ। ਈਦ ਵਾਲੇ ਦਿਨ ਸਤਾਰ ਮੁਹੰਮਦ ਦੀ ਲੜਕੀ, 14 ਸਾਲਾ ਨਾਬਾਲਗ ਲੜਕੀ ਨੂੰ ਆਪਣੇ ਨਾਲ ਘਰ ਲੈ ਗਈ। ਕੁਝ ਸਮੇਂ ਬਾਅਦ ਜਦੋਂ ਉਸਦੀ ਨਾਬਾਲਗ ਲੜਕੀ ਸਤਾਰ ਮੁਹੰਮਦ ਦੇ ਕਮਰੇ ’ਚ ਗਈ ਤਾਂ ਉਹ ਉੱਥੇ ਇਕੱਲਾ ਬੈਠਾ ਸੀ, ਜਿਸ ਨੂੰ ਕਿ ਉਹ ਮਾਮਾ ਕਹਿੰਦੀ ਹੈ। ਸਤਾਰ ਮੁਹੰਮਦ ਨੇ ਨਾਬਾਲਗ ਲੜਕੀ ਨੂੰ ਬਾਂਹ ਤੋਂ ਫੜ ਲਿਆ ਤੇ ਉਸ ਨਾਲ ਅਸ਼ਲੀਲ ਹਰਕਤਾਂ ਕੀਤੀਆਂ, ਜਿਸ ਕਾਰਨ ਉਸਦੀ ਲੜਕੀ ਰੋਂਦੀ ਤੇ ਡਰਦੀ ਹੋਈ ਘਰ ਵਾਪਸ ਆਈ। 

ਬਿਆਨਕਰਤਾ ਅਨੁਸਾਰ ਇਹ ਸਾਰਾ ਮੁੱਦਾ ਪਤਵੰਤੇ ਸੱਜਣਾਂ ਕੋਲ ਪੁੱਜਾ ਜਿੱਥੇ ਧੱਕੇ ਨਾਲ ਸਾਡੇ ’ਤੇ ਫ਼ੈਸਲਾ ਕਰਨ ਦਾ ਦਬਾਅ ਵੀ ਬਣਾਇਆ ਗਿਆ। ਇਸ ਸਬੰਧੀ ਮਹਿਲਾ ਪੁਲਸ ਇੰਸਪੈਕਟਰ ਵੱਲੋਂ ਪੀੜਤ ਲੜਕੀ ਦੀ ਮਾਤਾ ਦੇ ਬਿਆਨ ਦਰਜ ਕਰ ਸਤਾਰ ਮੁਹੰਮਦ ਖ਼ਿਲਾਫ਼ ਪੋਸਕੋ ਤੇ ਹੋਰ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਸ ਵੱਲੋਂ ਲੜਕੀ ਨਾਲ ਛੇੜਛਾੜ ਕਰਨ ਵਾਲੇ ਮੁਲਜ਼ਮ ਸਤਾਰ ਮੁਹੰਮਦ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ।


author

Gurminder Singh

Content Editor

Related News