ਦਿੱਲੀ ਸਰਕਾਰ ਨੇ ਸਕੂਲਾਂ ਨੂੰ ਕਿਹਾ, ਬੱਚਿਆਂ ਦੇ ਬੈਗ ਦਾ ਭਾਰ ਕਰੋ ਘੱਟ

10/15/2019 1:08:28 PM

ਨਵੀਂ ਦਿੱਲੀ— ਦਿੱਲੀ ਸਰਕਾਰ ਨੇ ਰਾਸ਼ਟਰੀ ਰਾਜਧਾਨੀ ਸਥਿਤ ਸਕੂਲਾਂ ਨੂੰ ਇਹ ਯਕੀਨੀ ਕਰਨ ਲਈ ਕਿਹਾ ਹੈ ਕਿ ਬੱਚਿਆਂ ਦੇ ਸਕੂਲ ਬੈਗ ਦਾ ਭਾਰ ਘੱਟ ਕਰਨ ਸੰਬੰਧੀ ਦਿਸ਼ਾ-ਨਿਰਦੇਸ਼ਾਂ ਨੂੰ ਅਮਲ 'ਚ ਲਿਆਂਦਾ ਜਾਵੇ। ਮਨੁੱਖੀ ਸਰੋਤ ਵਿਕਾਸ ਮੰਤਰਾਲੇ (ਐੱਚ.ਆਰ.ਡੀ.) ਨੇ ਬੱਚਿਆਂ ਨੂੰ ਭਾਰੀ ਬੈਗ ਦੇ ਬੋਝ ਤੋਂ ਬਚਾਉਣ ਲਈ 2016 ਤੋਂ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਸਿੱਖਿਆ ਡਾਇਰੈਕਟੋਰੇਟ (ਡੀ.ਓ.ਈ.) ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਦਿਸ਼ਾ-ਨਿਰਦੇਸ਼ਾਂ ਦੇ ਅਮਲ ਲਈ ਅਸੀਂ ਸਕੂਲਾਂ ਨੂੰ ਨਵੇਂ ਨਿਰਦੇਸ਼ ਜਾਰੀ ਕੀਤੇ ਹਨ। ਭਾਰੀ ਬੈਗ ਸਕੂਲੀ ਵਿਦਿਆਰਥੀਆਂ ਦੀ ਸਿਹਤ ਲਈ ਇਕ ਗੰਭੀਰ ਖਤਰਾ ਹੈ।''

ਅਧਿਕਾਰੀ ਨੇ ਕਿਹਾ,''ਭਾਰੀ ਸਕੂਲ ਬੈਗ ਦਾ ਵਧਦੇ ਬੱਚਿਆਂ 'ਤੇ ਗੰਭੀਰ ਸਰੀਰਕ ਪ੍ਰਭਾਵ ਹੁੰਦਾ ਹੈ, ਜੋ ਉਨ੍ਹਾਂ ਦੇ 'ਵਰਟੀਬ੍ਰਲ ਕਾਲਮ' ਅਤੇ ਗੋਢਿਆਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਤੋਂ ਇਲਾਵਾ 2 ਜਾਂ ਬਹੁ ਮੰਜ਼ਲਾਂ ਇਮਾਰਤਾਂ ਵਾਲੇ ਸਕੂਲਾਂ, ਜਿੱਥੇ ਬੱਚਿਆਂ ਨੂੰ ਪੌੜੀਆਂ ਚੜ੍ਹਨੀਆਂ ਪੈਂਦੀਆਂ ਹਨ, ਅਜਿਹੇ 'ਚ ਭਾਰੀ ਬੈਗ ਸਮੱਸਿਆ ਹੋਰ ਵਧਾ ਸਕਦੇ ਹਨ। ਇਹ ਘਬਰਾਹਟ ਦਾ ਵੀ ਇਕ ਕਾਰ ਹਨ।'' ਦਿਸ਼ਾ-ਨਿਰਦੇਸ਼ਾਂ ਨੂੰ ਇਸ ਗੱਲ 'ਤੇ ਧਿਆਨ ਦੇ ਕੇ ਤਿਆਰ ਕੀਤਾ ਗਿਆ ਸੀ ਕਿ ਪਾਠ ਪੁਸਤਕ, ਗਾਈਡ, ਹੋਮਵਰਕ ਅਤੇ ਕਲਾਸਵਰਕ ਨੋਟਬੁੱਕ, ਕਿਸੇ ਨਾ ਕਿਸੇ ਕੰਮ ਦੀ ਨੋਟਬੁੱਕ, ਪਾਣੀ ਦੀਆਂ ਬੋਤਲਾਂ, ਲੰਚ ਬਾਕਸ ਸਕੂਲ ਬੈਗ ਦਾ ਭਾਰ ਵਧਾ ਦਿੰਦੇ ਹਨ। ਕਦੇ-ਕਦੇ ਸਕੂਲ ਬੈਗ ਵੀ ਭਾਰੀ ਹੁੰਦੇ ਹਨ।


DIsha

Content Editor

Related News