ਬੱਚਿਆਂ ਦਾ ਭਵਿੱਖ ਖ਼ਤਰੇ 'ਚ ! ਸਖ਼ਤ ਹਦਾਇਤਾਂ ਦੇ ਬਾਵਜੂਦ 800 ਸਕੂਲਾਂ ਨੇ ਆਨਲਾਈਨ ਅੰਕ ਨਹੀਂ ਕੀਤੇ ਅਪਲੋਡ
Thursday, Apr 11, 2024 - 05:15 AM (IST)
ਲੁਧਿਆਣਾ (ਵਿੱਕੀ)- ਹੁਣ ਇਸ ਨੂੰ ਚਾਹੇ ਸਕੂਲਾਂ ਦੀ ਢਿੱਲੀ ਕਾਰਜਪ੍ਰਣਾਲੀ ਕਹੋ ਜਾਂ ਫਿਰ ਕੋਈ ਤਕਨੀਕੀ ਅੜਚਨ, ਪਰ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਈ ਯਤਨਾਂ ਦੇ ਬਾਵਜੂਦ ਉਕਤ ਦੋਵੇਂ ਕਾਰਨਾਂ ਕਰ ਕੇ 8ਵੀਂ ਦਾ ਨਤੀਜਾ ਐਲਾਨੇ ਜਾਣ ’ਚ ਅਜੇ ਕੁਝ ਸਮਾਂ ਹੋਰ ਲੱਗ ਸਕਦਾ ਹੈ। ਇਸ ਦਾ ਕਾਰਨ ਹੈ ਕਿ ਬੋਰਡ ਵੱਲੋਂ ਵਾਰ-ਵਾਰ ਮੰਗੇ ਜਾਣ ਦੇ ਬਾਵਜੂਦ ਸੂਬੇ ਦੇ ਕਰੀਬ 800 ਸਕੂਲ ਅਜਿਹੇ ਹਨ, ਜਿਨ੍ਹਾਂ ਨੇ ਅਜੇ ਤੱਕ ਪ੍ਰੈਕਟੀਕਲ ਪ੍ਰੀਖਿਆ ਅਤੇ ਸੀ.ਸੀ.ਈ. ਅੰਕ ਆਨਲਾਈਨ ਅਪਲੋਡ ਨਹੀਂ ਕੀਤੇ ਹਨ।
ਹਾਲਾਂਕਿ 8ਵੀਂ ਕਲਾਸ ਦੀ ਬੋਰਡ ਦੀ ਪ੍ਰੀਖਿਆ ਖ਼ਤਮ ਹੋਏ ਲਗਭਗ 2 ਹਫਤੇ ਬੀਤੇ ਚੁੱਕੇ ਹਨ ਪਰ ਬੋਰਡ ਦਾ ਨਤੀਜਾ ਅਜੇ ਤੱਕ ਕਈ ਸਕੂਲਾਂ ਦੀ ਵਜ੍ਹਾ ਕਰ ਕੇ ਲਟਕਿਆ ਹੋਇਆ ਹੈ। ਪਹਿਲਾਂ ਪੀ.ਐੱਸ.ਈ.ਬੀ. ਨੇ ਅੰਕ ਅਪਲੋਡ ਕਰਨ ਲਈ 9 ਅ੍ਰਪੈਲ ਦੀ ਤਰੀਕ ਨਿਰਧਾਰਤ ਕੀਤੀ ਸੀ ਪਰ ਵੱਡੀ ਗਿਣਤੀ ’ਚ ਸਕੂਲਾਂ ਵੱਲੋਂ ਸਮੇਂ ’ਤੇ ਕੰਮ ਪੂਰਾ ਨਾ ਕਰਨ ਕਰ ਕੇ ਨਤੀਜੇ ਦਾ ਐਲਾਨ ਲਟਕ ਗਿਆ।
ਇਹ ਵੀ ਪੜ੍ਹੋ- ਜਲੰਧਰ ਤੇ ਲੁਧਿਆਣਾ ਲੋਕ ਸਭਾ ਸੀਟਾਂ ਤੋਂ ਉਮੀਦਵਾਰ ਉਤਾਰਨ ਬਾਰੇ CM ਮਾਨ ਨੇ ਟਵੀਟ ਕਰ ਦਿੱਤੀ ਜਾਣਕਾਰੀ
ਬੋਰਡ ਨੇ ਯੋਗਤਾ ਵਾਲੀ ਪ੍ਰੀਖਿਆ ’ਚ ਲਗਾਤਾਰ ਹੋ ਰਹੀ ਦੇਰੀ ’ਤੇ ਸਖ਼ਤ ਨੋਟਿਸ ਲਿਆ ਹੈ ਕਿਉਂਕਿ ਇਸ ਨਾਲ ਨਤੀਜਾ ਐਲਾਨਣ ’ਚ ਦੇਰ ਹੋ ਸਕਦੀ ਹੈ। ਬੋਰਡ ਨੇ ਉਕਤ ਕੰਮ ਨੂੰ ਪੂਰਾ ਕਰਨ ਦੀ ਆਖਰੀ ਤਰੀਕ ਨੂੰ ਵਧਾਉਂਦੇ ਹੋਏ ਸਾਰੇ ਸਕੂਲਾਂ ਨੂੰ 12 ਅਪ੍ਰੈਲ ਤੱਕ ਹਰ ਹਾਲ ’ਚ ਇਹ ਕੰਮ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਬੋਰਡ ਨੇ ਬਾਕਾਇਦਾ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਲਿਸਟ ਜਾਰੀ ਕਰ ਕੇ ਕਿਹਾ ਹੈ ਕਿ ਇਸ ਤੋਂ ਬਾਅਦ ਪ੍ਰੀਖਿਆਰਥੀਆਂ ਦੇ ਅੰਕ ਆਨਲਾਈਨ ਅਪਲੋਡ ਕਰਨ ਦੀ ਤਰੀਕ ਨਹੀਂ ਵਧਾਈ ਜਾਵੇਗੀ।
ਬੋਰਡ ਨੇ ਸਾਫ ਕਰ ਦਿੱਤਾ ਹੈ ਕਿ ਜੇਕਰ ਆਨਲਾਈਨ ਮਾਰਕਸ ਅਪਲੋਡ ਨਾ ਕਰਨ ਕਰ ਕੇ ਪ੍ਰੀਖਿਆਰਥੀਆਂ ਦੇ ਨਤੀਜੇ ’ਤੇ ਕੋਈ ਅਸਰ ਪੈਂਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ।
ਇਹ ਵੀ ਪੜ੍ਹੋ- ਗੱਡੀ ਚਲਾਉਂਦੇ ਸਮੇਂ ਸੀਟ ਬੈਲਟ ਨਾ ਲਾਉਣ 'ਤੇ ਪੁਲਸ ਨੇ 100 ਗੋਲ਼ੀਆਂ ਮਾਰ ਕੇ ਭੁੰਨ'ਤਾ ਨੌਜਵਾਨ, ਵੀਡੀਓ ਵਾਇਰਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e