ਜ਼ਮੀਨ ਖਰੀਦਣ ਲਈ ਸਰਕਾਰ ਦੇ ਰਹੀ ਕਰਜ਼ਾ, ਨਹੀਂ ਦੇਣੀ ਪਵੇਗੀ 2 ਸਾਲ ਤੱਕ ਕੋਈ ਕਿਸ਼ਤ

Tuesday, Aug 18, 2020 - 06:37 PM (IST)

ਜ਼ਮੀਨ ਖਰੀਦਣ ਲਈ ਸਰਕਾਰ ਦੇ ਰਹੀ ਕਰਜ਼ਾ, ਨਹੀਂ ਦੇਣੀ ਪਵੇਗੀ 2 ਸਾਲ ਤੱਕ ਕੋਈ ਕਿਸ਼ਤ

ਨਵੀਂ ਦਿੱਲੀ  - ਭਾਰਤ ਦਾ ਦਿੱਗਜ ਸਰਕਾਰੀ ਬੈਂਕ, ਸਟੇਟ ਬੈਂਕ ਆਫ ਇੰਡੀਆ (ਐੱਸਬੀਆਈ) ਕਿਸਾਨਾਂ ਲਈ ਖਾਸ ਸਕੀਮ ਲੈ ਕੇ ਆਇਆ ਹੈ। ਇਹ ਸਕੀਮ ਅਜਿਹੇ ਕਿਸਾਨਾਂ ਲਈ ਬਹੁਤ ਹੀ ਲਾਹੇਵੰਦ ਹੈ ਜਿਨ੍ਹਾਂ ਕੋਲ ਆਪਣੀ ਜ਼ਮੀਨ ਨਹੀਂ ਹੈ। ਅਜਿਹੇ ਕਿਸਾਨ ਐੱਸਬੀਆਈ ਤੋਂ ਕਰਜ਼ਾ ਲੈ ਕੇ ਜ਼ਮੀਨ ਖ਼ਰੀਦ ਸਕਦੇ ਹਨ ਤੇ ਉਨ੍ਹਾਂ ਨੂੰ ਦੋ ਸਾਲ ਤੱਕ ਕਿਸੇ ਤਰ੍ਹਾਂ ਦੀ ਕਿਸ਼ਤ ਜਮ੍ਹਾਂ ਨਹੀਂ ਕਰਾਉਣੀ ਪਵੇਗੀ। ਇਸ ਯੋਜਨਾ ਨੂੰ 'ਲੈਂਡ ਪਰਚੇਜ ਸਕੀਮ' ਦਾ ਨਾਂ ਦਿੱਤਾ ਗਿਆ ਹੈ।

ਯੋਜਨਾ ਮੁਤਾਬਕ ਇਹ ਕਰਜ਼ਾ ਉਨ੍ਹਾਂ ਲੋਕਾਂ ਜਾਂ ਕਿਸਾਨਾਂ ਨੂੰ ਦਿੱਤਾ ਜਾਵੇਗਾ, ਜਿਨ੍ਹਾਂ ਕੋਲ 2.5 ਏਕੜ ਤੋਂ ਘੱਟ ਖੇਤੀਯੋਗ ਜ਼ਮੀਨ ਹੈ। ਜ਼ਮੀਨ ਦੀ 15 ਫ਼ੀਸਦੀ ਰਾਸ਼ੀ ਕਿਸਾਨ ਨੂੰ ਖ਼ੁਦ ਜਮ੍ਹਾਂ ਕਰਵਾਉਣੀ ਹੋਵੇਗੀ, ਬਾਕੀ ਦੀ ਰਕਮ ਬੈਂਕ ਦੇਵੇਗਾ। ਕਿਸਾਨਾਂ ਨੂੰ ਦਿੱਤਾ ਜਾਣ ਵਾਲਾ ਇਹ ਕਰਜ਼ਾ 10 ਸਾਲਾਂ ਲਈ ਹੋਵੇਗਾ। ਇਸ ਯੋਜਨਾ ਦਾ ਲਾਭ ਉਨ੍ਹਾਂ ਲੋਕਾਂ ਨੂੰ ਹੀ ਮਿਲੇਗਾ ਜਿਨ੍ਹਾਂ 'ਤੇ ਕੋਈ ਕਰਜ਼ਾ ਬਕਾਇਆ ਨਹੀਂ ਹੈ। ਜ਼ਮੀਨ ਨੂੰ ਵਰਤੋਯੋਗ ਬਣਾਉਣ ਲਈ ਦੋ ਸਾਲ ਦਾ ਸਮਾਂ ਮਿਲਦਾ ਹੈ ਯਾਨੀ ਇਸ ਮਿਆਦ 'ਚ ਉਨ੍ਹਾਂ ਨੂੰ ਕੋਈ ਕਿਸ਼ਤ ਨਹੀਂ ਦੇਣੀ ਪਵੇਗੀ। ਜੇ ਜ਼ਮੀਨ ਪਹਿਲਾਂ ਤੋਂ ਹੀ ਵਿਕਸਿਤ ਹੈ ਤਾਂ ਵੀ ਬੈਂਕ ਇਕ ਸਾਲ ਦੀ ਮੁਫ਼ਤ ਮਿਆਦ ਦਿੰਦਾ ਹੈ।

ਇਹ ਵੀ ਦੇਖੋ : ਦੁਨੀਆ ਦੇ ਸਿਖ਼ਰਲੇ ਅਮੀਰਾਂ ਦੀ ਸੂਚੀ 'ਚੋਂ ਹੇਠਾਂ ਆਏ ਮੁਕੇਸ਼ ਅੰਬਾਨੀ, ਮਿਲਿਆ ਇਹ ਸਥਾਨ

ਸਰਕਾਰ ਨੇ ਇਹ ਯੋਜਨਾ ਛੋਟੇ ਕਿਸਾਨਾਂ ਨੂੰ ਜ਼ਮੀਨ ਖ਼ਰੀਦਣ 'ਚ ਮਦਦ ਕਰਨ ਲਈ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਦੁਨੀਆ ਭਰ ਵਿਚ ਫੈਲੇ ਕੋਰੋਨਾ ਵਾਇਰਸ ਕਾਰਨ ਕਈ ਲੋਕਾਂ ਦੀ ਨੌਕਰੀ ਜਾ ਚੁੱਕੀ ਹੈ। ਇਸ ਯੋਜਨਾ ਨਾਲ ਖੇਤੀਬਾਡ਼ੀ ਕਰਨ ਦੀ ਯੋਜਨਾ ਬਣਾ ਰਹੇ ਲੋਕਾਂ ਨੂੰ ਰੁਜ਼ਗਾਰ ਮਿਲੇਗਾ।

ਕਰਜ਼ਾ ਲੈਣ ਲਈ ਜ਼ਰੂਰੀ ਸ਼ਰਤਾਂ

ਜਿਹਡ਼ੇ ਕਿਸਾਨਾਂ ਕੋਲ ਪਹਿਲਾਂ ਤੋਂ 2.5 ਏਕੜ ਤੋਂ ਘੱਟ ਵਰਤੋਯੋਗ ਜ਼ਮੀਨ ਹੈ ਅਤੇ ਉਹ ਹੋਰ ਜ਼ਮੀਨ ਲੈਣਾ ਚਹੁੰਦੇ ਹਨ ਅਜਿਹੇ ਕਿਸਾਨ ਲਈ ਕਰਜ਼ੇ ਲਈ ਅਰਜ਼ੀ ਦੇ ਸਕਦੇ ਹਨ। ਇਸ ਤੋਂ ਇਲਾਵਾ ਜਿਹਡ਼ੇ ਕਿਸਾਨਾਂ ਕੋਲ ਪਹਿਲਾਂ ਜ਼ਮੀਨ ਨਹੀਂ ਹੈ, ਉਹ ਵੀ ਇਸ ਯੋਜਨਾ ਲਈ ਬੇਨਤੀ ਕਰ ਸਕਦੇ ਹਨ।

ਇਹ ਵੀ ਦੇਖੋ : ਅੰਤਰਰਾਸ਼ਟਰੀ ਬਾਜ਼ਾਰ 'ਚ ਫਿਰ ਵਧੀਆਂ ਸੋਨੇ ਦੀਆਂ ਕੀਮਤਾਂ, ਭਾਰਤ 'ਚ ਵੀ ਹੋਵੇਗਾ ਮਹਿੰਗਾ

ਯੋਜਨਾ ਦਾ ਲਾਭ

ਇਸ ਯੋਜਨਾ ਦੇ ਤਹਿਤ ਖਰੀਦੀ ਜਾਣ ਵਾਲੀ ਕੁੱਲ ਜ਼ਮੀਨ ਦੀ ਕੀਮਤ ਦਾ 85 ਫ਼ੀਸਦੀ ਤੱਕ ਹੀ ਕਰਜ਼ ਮਿਲ ਸਕਦਾ ਹੈ। ਬਾਕੀ ਦੀ 15 ਫ਼ੀਸਦੀ ਰਕਮ ਦਾ ਭੁਗਤਾਨ ਕਿਸਾਨ ਨੇ ਖ਼ੁਦ ਕਰਨਾ ਹੋਵੇਗਾ। ਕਰਜ਼ੇ ਦਾ ਪੂਰਾ ਭੁਗਤਾਨ ਕਰਨ ਤੋਂ ਬਾਅਦ ਹੀ ਜ਼ਮੀਨ ਕਿਸਾਨ ਦੇ ਨਾਂ ਤੇ ਕੀਤੀ ਜਾਵੇਗੀ। 

ਇਹ ਵੀ ਦੇਖੋ : ਹੁਣ ਰੇਲਵੇ ਸਟੇਸ਼ਨਾਂ ਦੇ ਸਟਾਲਾਂ 'ਤੇ ਨਜ਼ਰ ਆਵੇਗਾ ਇਹ ਵੱਡਾ ਬਦਲਾਅ, ਮਹਿਕਮੇ ਨੇ ਜਾਰੀ ਕੀਤੇ ਨਿਰਦੇਸ਼


author

Harinder Kaur

Content Editor

Related News