ਸਰਕਾਰ ਨੇ ਅਗਲੇ ਆਦੇਸ਼ ਤੱਕ ਰੈਪਿਡ ਐਂਟੀਬਾਡੀ ਕਿੱਟ ਦੇ ਇਸਤੇਮਾਲ ''ਤੇ ਲਗਾਈ ਰੋਕ

04/25/2020 6:58:09 PM

ਨਵੀਂ ਦਿੱਲੀ (ਏਜੰਸੀ) - ਚੀਨ ਤੋਂ ਆਯਾਤ ਕੀਤੀ ਗਈ ਰੈਪਿਡ ਟੈਸਟ ਕਿੱਟ ਨੂੰ ਲੈ ਕੇ ਦੇਸ਼ 'ਚ ਘਮਸਾਨ ਮਚਿਆ ਹੋਇਆ ਹੈ। ਰਾਜਸਥਾਨ ਅਤੇ ਪੱ. ਬੰਗਾਲ ਸਰਕਾਰ ਵਲੋਂ ਇਸ ਦੀ ਐਕਿਊਰੇਸੀ 'ਤੇ ਸਵਾਲ ਚੁੱਕੇ ਗਏ ਜਿਸ ਦੇ ਬਾਅਦ ਦੇਸ਼ 'ਚ ਮੈਡੀਕਲ ਦੀ ਰੈਗੁਲੇਟਰੀ ਸੰਸਥਾ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ (ਆਈ.ਸੀ.ਐਮ.ਆਰ.) ਨੇ ਰਾਜਾਂ ਨੂੰ ਇਸ ਦੀ ਵਰਤੋ ਨਹੀਂ ਕਰਣ ਦੀ ਸਲਾਹ ਦਿੱਤੀ। ਹੁਣ ਅਗਲੇ ਆਦੇਸ਼ ਤੱਕ ਇਸ ਟੈਸਟਿੰਗ ਕਿੱਟ ਦੇ ਇਸਤੇਮਾਲ 'ਤੇ ਸਰਕਾਰ ਨੇ ਰੋਕ ਲਗਾ ਦਿੱਤੀ ਹੈ। ਹਾਲਾਂਕਿ ਵਿਦੇਸ਼ ਮੰਤਰਾਲਾ ਇਹ ਪਹਿਲਾਂ ਹੀ ਸਪੱਸ਼ਟ ਕਰ ਚੁੱਕਿਆ ਹੈ ਕਿ ਇਸ ਦੇ ਬਾਵਜੂਦ ਚੀਨ ਤੋਂ ਮੈਡੀਕਲ ਸਮੱਗਰੀਆਂ ਦਾ ਆਯਾਤ ਜਾਰੀ ਰਹੇਗਾ। ਵਿਦੇਸ਼ ਮੰਤਰਾਲਾ ਦੇ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਇੱਕ ਬਿਆਨ 'ਚ ਕਿਹਾ ਹੈ ਕਿ ਕੁੱਝ ਦਿਨਾਂ 'ਚ ਕਰੀਬ 20 ਉਡਾਣਾਂ ਭਾਰਤ ਆਉਣਗੀਆਂ ਅਤੇ ਰੈਪਿਡ ਐਂਟੀਬਾਡੀ ਟੈਸਟ ਕਿੱਟ, ਪੀ.ਪੀ.ਈ. ਕਿੱਟ, ਥਰਮਾਮੀਟਰ ਆਦਿ ਮੈਡੀਕਲ ਸਮੱਗਰੀ ਚੀਨ ਤੋਂ ਲੈ ਕੇ ਆਉਣ ਦੀ ਉਮੀਦ ਹੈ।


Inder Prajapati

Content Editor

Related News