ਗੋਂਸਾਈ ਦੇ ਕਤਲ ਲਈ ਮੇਰਠ ਤੋਂ ਆਇਆ ਸੀ ਹਥਿਆਰ

Wednesday, Dec 06, 2017 - 06:15 PM (IST)

ਮੇਰਠ— ਲੁਧਿਆਣਾ 'ਚ ਆਰ.ਐਸ.ਐਸ ਵਰਕਰ ਰਵਿੰਦਰ ਗੌਸੇਣ ਦੇ ਕਤਲ ਦੇ ਮਾਮਲੇ 'ਚ ਐਨ.ਆਈ.ਏ ਦੀਆਂ ਹੋਰ ਏਜੰਸੀਆਂ ਨਾਲ ਮਿਲ ਕੇ ਕਿਸੀ ਵੱਡੀ ਕਾਰਵਾਈ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਐਨ.ਆਈ.ਏ ਦੀ ਇਕ ਟੀਮ ਨੇ ਮੇਰਠ 'ਚ ਛਾਪਾ ਮਾਰਿਆ ਅਤੇ ਜਾਂਚ ਸ਼ੁਰੂ ਕੀਤੀ। 
ਇਸ ਦੇ ਨਾਲ ਹੀ ਗਾਜਿਆਬਾਦ 'ਚ ਐਨ.ਆਈ.ਏ, ਐਸ.ਟੀ.ਐਫ ਅਤੇ ਪੁਲਸ ਦੀ ਸੰਯੁਕਤ ਕਾਰਵਾਈ ਦੌਰਾਨ ਪਿੰਡ ਵਾਸੀਆਂ ਦੇ ਹਮਲੇ 'ਚ ਜ਼ਖਮੀ ਹੋਏ ਸਿਪਾਹੀ ਨੂੰ ਮੇਰਠ 'ਚ ਇਕ ਨਿੱਜੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਸੂਤਰਾਂ ਮੁਤਾਬਕ ਏ.ਟੀ.ਐਸ ਨੂੰ ਇਸ ਗੱਲ ਦੇ ਇਨਪੁਟ ਮਿਲੇ ਸਨ ਕਿ ਲੁਧਿਆਣਾ 'ਚ ਆਰ.ਐਸ.ਐਸ ਵਰਕਰ ਦੇ ਕਤਲ 'ਚ ਵਰਤੋਂ ਕੀਤੇ ਗਏ ਹਥਿਆਰਾਂ ਦੀ ਸਪਲਾਈ ਮੇਰਠ ਤੋਂ ਕੀਤੀ ਗਈ ਸੀ। ਇਸੀ ਦੇ ਨਾਲ ਮੇਰਠ ਤੋਂ ਵੱਡੇ ਪੈਮਾਨੇ 'ਤੇ ਗੋਲਾ ਬਾਰੂਦ ਦੀ ਵੀ ਸਪਲਾਈ ਕੀਤੀ ਗਈ ਹੈ। ਇਸ ਸੂਚਨਾ 'ਤੇ ਐਨ.ਆਈ.ਏ ਨੇ ਐਸ.ਟੀ.ਐਫ ਅਤੇ ਮੇਰਠ ਕ੍ਰਾਇਮ ਬ੍ਰਾਂਚ ਦੀ ਟੀਮ ਨਾਲ ਸ਼ਨੀਵਾਰ ਰਾਤੀ ਗੁਪਤ ਤਰੀਕੇ ਨਾਲ ਛਾਪੇਮਾਰੀ ਕੀਤੀ। ਇਸ ਕਾਰਵਾਈ 'ਚ ਮੇਰਠ ਦੇ ਕਈ ਵੱਡੇ ਪ੍ਰਸ਼ਾਸਨਿਕ ਅਫਸਰ ਵੀ ਸ਼ਾਮਲ ਹੋਏ। 
ਮੇਰਠ 'ਚ ਹਾਪੁੜ ਰੋਡ 'ਤੇ ਜੇਲ 'ਚ ਬੰਦ ਸ਼ਾਰਿਫ ਦੇ ਹੋਟਲ 'ਚ ਛਾਪਾ ਮਾਰਿਆ ਗਿਆ, ਜਿਸ ਦੇ ਬਾਅਦ ਦੋ ਲੋਕਾਂ ਨੂੰ ਹਿਰਾਸਤ 'ਚ ਲਿਆ। ਸ਼ਾਰਿਫ ਦੇ ਸ਼ੂਟਰਾਂ ਦੇ ਹਰਿਆਣਾ ਅਤੇ ਪੰਜਾਬ ਦਾ ਹੋਣ ਕਾਰਨ ਪੁਲਸ ਨੂੰ ਉਸ 'ਤੇ ਸ਼ੱਕ ਸੀ। ਛਾਪੇਮਾਰੀ ਦੌਰਾਨ ਹਿਰਾਸਤ 'ਚ ਲਏ ਗਏ ਦੋ ਵਿਅਕਤੀਆਂ ਤੋਂ ਪੁੱਛਗਿਛ ਦੌਰਾਨ ਗਾਜਿਆਬਾਦ ਦੇ ਨਹਾਲੀ ਪਿੰਡ 'ਚ ਵਿਸਫੋਟਕ ਹੋਣ ਦੀ ਸੂਚਨਾ ਮਿਲੀ। ਇਸ ਦੇ ਬਾਅਦ ਐਨ.ਆਈ.ਏ ਨੇ ਹੋਰ ਏਜੰਸੀਆਂ ਨਾਲ ਮਿਲ ਕੇ ਪਿੰਡ 'ਚ ਛਾਪੇਮਾਰੀ ਕੀਤੀ। ਇਸ ਦੌਰਾਨ ਪਿੰਡ ਵਾਸੀਆਂ ਨੇ ਐਨ.ਆਈ.ਏ ਦੀ ਟੀਮ ਨੂੰ ਘੇਰ ਕੇ ਪਥਰਾਅ ਅਤੇ ਫਾਇਰਿੰਗ ਕਰ ਦਿੱਤੀ ਅਤੇ ਪੁਲਸ ਟੀਮ ਦੀਆਂ ਕਈ ਗੱਡੀਆਂ ਨੂੰ ਭੰਨ੍ਹ ਦਿੱਤਾ। ਇਸ ਗੋਲੀਬਾਰੀ 'ਚ ਇਕ ਸਿਪਾਹੀ ਜ਼ਖਮੀ ਹੋ ਗਿਆ, ਜਿਸਨੂੰ ਇਲਾਜ ਲਈ ਮੇਰਠ 'ਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਦੇ ਬਾਅਦ ਵਾਪਸ ਆਈ ਟੀਮ ਨੇ ਮੇਰਠ 'ਚ ਕੈਂਪ ਕਰਨਾ ਸ਼ੁਰੂ ਕਰ ਦਿੱਤਾ ਹੈ ਅਤੇ ਮੰਨਿਆ ਜਾ ਰਿਹਾ ਹੈ ਕਿ ਆਉਣ 'ਚ ਮੇਰਠ 'ਚ ਏਜੰਸੀਆਂ ਕਿਸੇ ਵੱਡੀ ਕਾਰਵਾਈ ਦੀ ਤਿਆਰੀ ਕਰ ਰਹੀ ਹੈ।


Related News