ਓਮਾਨ ਦੇ ਜਹਾਜ਼ ਤੋਂ 1.33 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ

Friday, Nov 15, 2019 - 08:50 PM (IST)

ਓਮਾਨ ਦੇ ਜਹਾਜ਼ ਤੋਂ 1.33 ਕਰੋੜ ਰੁਪਏ ਦਾ ਸੋਨਾ ਕੀਤਾ ਜ਼ਬਤ

ਚੇਨਈ – ਮਸਕਟ ਤੋਂ ਇਥੇ ਪਹੁੰਚੇ ਓਮਾਨ ਏਅਰਵੇਜ਼ ਦੇ ਇਕ ਜਹਾਜ਼ ਵਿਚ ਲੁਕੋਇਆ ਗਿਆ 1.33 ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ ਹੈ। ਕਸਟਮ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਕਸਟਮ ਵਿਭਾਗ ਨੇ ਇਕ ਪ੍ਰੈੱਸ ਰਿਲੀਜ਼ ਵਿਚ ਕਿਹਾ ਕਿ ਜਾਣਕਾਰੀ ਦੇ ਆਧਾਰ ’ਤੇ ਵੀਰਵਾਰ ਨੂੰ ਜਹਾਜ਼ ਦੀ ਪੂਰੀ ਜਾਂਚ ਕੀਤੀ ਗਈ ਅਤੇ ਇਸ ਦੌਰਾਨ ਇਕ ਯਾਤਰੀ ਦੀ ਸੀਟ ਦੇ ਹੇਠਾਂ ਪਲਾਸਟਿਕ ਦੀ ਚਿਪਕਣ ਵਾਲੀ ਟੇਪ ਦੀ ਮਦਦ ਨਾਲ ਲੁਕੋਏ ਗਏ 3 ਬੰਡਲ ਮਿਲੇ। ਰਿਲੀਜ਼ ਵਿਚ ਕਿਹਾ ਗਿਆ ਕਿ ਬੰਡਲਾਂ ਨੂੰ ਜਦੋਂ ਖੋਲ੍ਹਿਆ ਗਿਆ ਤਾਂ ਉਨ੍ਹਾਂ ਵਿਚੋਂ 1-1 ਕਿਲੋ ਭਾਰ ਦੀਆਂ ਸੋਨੇ ਦੀਆਂ 3 ਛੜਾਂ ਦੇ ਨਾਲ 3 ਪਲੇਟਾਂ ਬਰਾਮਦ ਕੀਤੀਆਂ ਗਈਆਂ। 3.365 ਕਿਲੋਗ੍ਰਾਮ ਭਾਰ ਦੇ ਇਸ ਸੋਨੇ ਦੀ ਕੀਮਤ 1.33 ਕਰੋੜ ਰੁਪਏ ਦੱਸੀ ਗਈ ਹੈ।


author

Inder Prajapati

Content Editor

Related News