ਜੈਪੁਰ ਹਵਾਈ ਅੱਡੇ ਤੋਂ ਪ੍ਰੈੱਸ ''ਚ ਲੁਕੋ ਕੇ ਲਿਆਂਦਾ ਕਰੀਬ ਸਵਾ ਕਰੋੜ ਦਾ ਸੋਨਾ ਬਰਾਮਦ

05/30/2022 11:44:20 AM

ਜੈਪੁਰ (ਵਾਰਤਾ)- ਰਾਜਸਥਾਨ ਦੀ ਰਾਜਧਾਨੀ ਜੈਪੁਰ 'ਚ ਸਰਹੱਦੀ ਟੈਕਸ ਵਿਭਾਗ ਨੇ ਐਤਵਾਰ ਨੂੰ ਇਕ ਯਾਤਰੀ ਤੋਂ ਕਰੀਬ ਸਵਾ ਕਰੋੜ ਰੁਪਏ ਦਾ ਸੋਨਾ ਬਰਾਮਦ ਕੀਤਾ ਗਿਆ। ਵਿਭਾਗ ਦੇ ਅਧਿਕਾਰਤ ਸੂਤਰਾਂ ਅਨੁਸਾਰ ਸ਼ਾਰਜਹਾਂ ਤੋਂ ਤੜਕੇ ਜੈਪੁਰ ਪਹੁੰਚੇ ਜਹਾਜ਼ 'ਚ ਆਏ ਇਕ ਯਾਤਰੀ ਦੇ ਸਾਮਾਨ ਦੀ ਜਾਂਚ ਕਰਨ 'ਤੇ ਇਹ ਤਸਕਰੀ ਦਾ ਸੋਨਾ ਫੜਿਆ ਗਿਆ। ਸੋਨਾ ਪ੍ਰੈੱਸ ਦੀ ਪ੍ਰੈਸ਼ਰ ਪਲੇਟ 'ਚ ਲੁਕਾ ਕੇ ਲਿਆਂਦਾ ਗਿਆ ਸੀ, ਜਿਸ 'ਤੇ ਸਟੀਲ ਦਾ ਕਵਰ ਲੱਗਾ ਹੋਇਆ ਸੀ, ਜਿਸ ਨੂੰ ਕਟਰ ਦੀ ਮਦਦ ਨਾਲ ਹਟਾਇਆ ਗਿਆ।

ਇਹ ਵੀ ਪੜ੍ਹੋ : ਭਾਰਤ-ਬੰਗਲਾਦੇਸ਼ ਦਰਮਿਆਨ ਰੇਲ ਸੇਵਾ 2 ਸਾਲ ਬਾਅਦ ਬਹਾਲ

ਸੋਨੇ ਦਾ ਭਾਰ ਕਰਨ 'ਤੇ 2 ਕਿਲੋ 331.8 ਗ੍ਰਾਮ ਹੋਇਆ, ਜਿਸ ਦੀ ਬਜ਼ਾਰ 'ਚ ਕੀਮਤ ਕਰੀਬ ਇਕ ਕਰੋੜ 22 ਲੱਖ 42 ਹਜ਼ਾਰ ਰੁਪਏ ਦੱਸੀ ਜਾ ਰਹੀ ਹੈ। ਇਸ ਮਾਮਲੇ 'ਚ ਯਾਤਰੀ ਪ੍ਰਕਾਸ਼ ਰਾਵ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਪ੍ਰਕਾਸ਼ ਸ਼ਾਰਜਾਹ 'ਚ ਨੌਕਰੀ ਕਰ ਰਿਹਾ ਸੀ। ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਸੋਨਾ ਕਿਸ ਨੂੰ ਪਹੁੰਚਾਇਆ ਜਾਣਾ ਸੀ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News