ਅੰਮ੍ਰਿਤਸਰ 'ਚ BKI ਦਾ ਅੱਤਵਾਦੀ ਗ੍ਰਿਫ਼ਤਾਰ, ਹੈਂਡ ਗ੍ਰਨੇਡ ਸਮੇਤ ਹਥਿਆਰ ਬਰਾਮਦ
Friday, Jan 23, 2026 - 06:14 PM (IST)
ਅੰਮ੍ਰਿਤਸਰ- ਪੰਜਾਬ 'ਚ ਸਟੇਟ ਸਪੈਸ਼ਲ ਓਪਰੇਸ਼ਨਜ਼ ਸੈੱਲ (SSOC), ਅੰਮ੍ਰਿਤਸਰ ਨੂੰ ਵੱਡੀ ਸਫ਼ਲਤਾ ਮਿਲੀ ਹੈ। ਇਸ ਦੀ ਜਾਣਕਾਰੀ ਪੰਜਾਬ ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਰਾਹੀਂ ਸਾਂਝੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਸਟੇਟ ਸਪੈਸ਼ਲ ਓਪਰੇਸ਼ਨਜ਼ ਸੈੱਲ, ਅੰਮ੍ਰਿਤਸਰ ਨੇ ਪਾਬੰਦੀਸ਼ੁਦਾ ਆਤੰਕੀ ਸੰਗਠਨ ਬੱਬਰ ਖਾਲਸਾ ਇੰਟਰਨੈਸ਼ਨਲ (BKI) ਨਾਲ ਜੁੜੇ ਇੱਕ ਆਤੰਕੀ ਮੋਡੀਊਲ ਦਾ ਪਰਦਾਫਾਸ਼ ਕੀਤਾ ਹੈ।
ਇਹ ਵੀ ਪੜ੍ਹੋ-ਪੰਜਾਬ ਸਰਕਾਰ ਦਾ ਫਰਮਾਨ ਹੈ ਜਾਂ ਧਮਕੀ, ਅਧਿਆਪਕਾਂ ਨੇ ਬਾਰਡਰ ਏਰੀਆ ਛੱਡਿਆ ਤਾਂ ਵਿਆਜ ਸਮੇਤ...
ਡੀ.ਜੀ.ਪੀ. ਮੁਤਾਬਕ ਇਸ ਕਾਰਵਾਈ ਦੌਰਾਨ ਮੋਡੀਊਲ ਦੇ ਇੱਕ ਕਾਰਕੁਨ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਉਸ ਦੇ ਕਬਜ਼ੇ ਵਿੱਚੋਂ ਇੱਕ ਹੈਂਡ ਗ੍ਰਨੇਡ, ਅਧੁਨਿਕ ਪਿਸਤੌਲ ਅਤੇ ਜਿੰਦਾ ਕਾਰਤੂਸ ਬਰਾਮਦ ਕੀਤੇ ਗਏ ਹਨ। ਡੀ. ਜੀ. ਪੀ. ਨੇ ਦੱਸਿਆ ਕਿ ਇੱਕ ਸੁਰੱਖਿਆ ਸੰਸਥਾ 'ਤੇ ਇੱਕ ਸੰਭਾਵੀ ਹਮਲੇ ਨੂੰ ਸਫਲਤਾਪੂਰਵਕ ਟਾਲ ਦਿੱਤਾ ਗਿਆ ਹੈ। ਇਹ ਕਾਰਵਾਈ ਗਣਤੰਤਰ ਦਿਵਸ ਤੋਂ ਠੀਕ ਪਹਿਲਾਂ ਹੋਈ ਸੀ।
ਇਹ ਵੀ ਪੜ੍ਹੋ- ਸਕੂਲਾਂ ਮਗਰੋਂ ਹੁਣ ਪਠਾਨਕੋਟ ਦੇ ਕਾਲਜ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ, ਤੁਰੰਤ ਕੀਤੀ ਛੁੱਟੀ
ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਆਪਣੇ ਹੈਂਡਲਰਾਂ ਨਿਸ਼ਾਨ ਜੌਰੀਆਂ, ਆਦੇਸ਼ ਜਮਰਾਈ ਅਤੇ ਸਿਮਮਾ ਦਿਓਲ ਦੇ ਨਿਰਦੇਸ਼ਾਂ ’ਤੇ ਕੰਮ ਕਰ ਰਿਹਾ ਸੀ। ਮਾਮਲੇ ਸਬੰਧੀ ਪੁਲਸ ਥਾਣਾ ਸਟੇਟ ਸਪੈਸ਼ਲ ਓਪਰੇਸ਼ਨਜ਼ ਸੈੱਲ, ਅੰਮ੍ਰਿਤਸਰ ਵਿੱਚ ਕਾਨੂੰਨ ਦੀਆਂ ਸੰਬੰਧਤ ਧਾਰਾਵਾਂ ਤਹਿਤ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ। ਡੀ.ਜੀ.ਪੀ. ਗੌਰਵ ਯਾਦਵ ਨੇ ਟਵੀਟ ਵਿੱਚ ਕਿਹਾ ਕਿ ਪੰਜਾਬ ਪੁਲਸ ਸੰਗਠਿਤ ਅਪਰਾਧ ਅਤੇ ਆਤੰਕਵਾਦੀ ਨੈੱਟਵਰਕਾਂ ਨੂੰ ਜੜ੍ਹੋਂ ਉਖਾੜਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਸੂਬੇ ਵਿੱਚ ਅਮਨ-ਸ਼ਾਂਤੀ ਤੇ ਸੁਰੱਖਿਆ ਯਕੀਨੀ ਬਣਾਈ ਜਾਵੇਗੀ।
ਇਹ ਵੀ ਪੜ੍ਹੋ- ਪੰਜਾਬ 'ਚ 27 ਜਨਵਰੀ ਨੂੰ ਕੀਤੀ ਜਾਵੇ ਸਰਕਾਰੀ ਛੁੱਟੀ, ਉੱਠੀ ਇਹ ਮੰਗ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
