ਇੱਥੇ ਅੱਜ ਵੀ ਢੋਲ-ਨਗਾੜਿਆਂ ਅਤੇ ਵਾਜੇ-ਗਾਜਿਆਂ ਨਾਲ ਕੀਤਾ ਜਾਂਦੈ ਅੰਤਿਮ ਸੰਸਕਾਰ

Saturday, Jun 19, 2021 - 12:01 PM (IST)

ਮੰਡੀ— ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ਦੇ ਉੱਪਰੀ ਇਲਾਕਿਆਂ ਵਿਚ ਅਜਿਹੇ ਰੀਤੀ-ਰਿਵਾਜ ਹਨ, ਜਿਨ੍ਹਾਂ ਨੂੰ ਪਹਾੜੀ ਲੋਕਾਂ ਨੇ ਅੱਜ ਵੀ ਸੰਜੋ ਕੇ ਰੱਖਿਆ ਹੈ। ਲੋਕਾਂ ਦਾ ਮੰਨਣਾ ਹੈ ਕਿ ਇਹ ਰੀਤੀ-ਰਿਵਾਜ ਹਜ਼ਾਰਾਂ ਸਾਲਾਂ ਤੋਂ ਦੇਵਤਿਆਂ ਦੇ ਕਹਿਣ ਤੋਂ ਅਜਿਹੇ ਹੀ ਚਲੇ ਆ ਰਹੇ ਹਨ। ਮੈਦਾਨੀ ਇਲਾਕਿਆਂ ਵਿਚ ਤਾਂ ਵਿਦੇਸ਼ੀ ਹਮਲਾਵਰਾਂ ਨੇ ਮੰਦਰਾਂ ਤੋਂ ਲੈ ਕੇ ਰੀਤੀ-ਰਿਵਾਜਾਂ ਅਤੇ ਪ੍ਰਥਾਵਾਂ ਨੂੰ ਢਹਿ-ਢੇਰੀ ਕਰਨ ’ਚ ਕੋਈ ਕੋਰ ਕਸਰ ਬਾਕੀ ਨਹੀਂ ਛੱਡੀ ਸੀ ਪਰ ਪਹਾੜਾਂ ਵਿਚ ਅਜਿਹੇ ਖੇਤਰ ਵੀ ਹਨ, ਜਿੱਥੇ ਰਹੱਸਮਈ ਚੀਜ਼ਾਂ ਅੱਜ ਵੀ ਮਿਲ ਰਹੀਆਂ ਹਨ। 

ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿਚ ਅਜਿਹੀਆਂ ਪ੍ਰਥਾਵਾਂ ਹਨ, ਜੋ ਦੰਦਾਂ ਹੇਠਾਂ ਉਂਗਲਾਂ ਦਬਾਉਣ ਲਈ ਮਜਬੂਰ ਕਰ ਦਿੰਦੀਆਂ ਹਨ। ਕਿਤੇ ਦੇਵਤਾ ਦਾ ਰੱਥ ਬਿਨਾਂ ਛੂਹੇ ਖ਼ੁਦ ਹੀ ਦੋ-ਦੋ ਮੀਟਰ ਤੱਕ ਘੁੰਮ ਜਾਂਦਾ ਹੈ ਤਾਂ ਕਿਤੇ ਪ੍ਰਥਾਵਾਂ ਟੁੱਟਣ ’ਤੇ ਭਿਆਨਕ ਹਨ੍ਹੇਰੀ ਅਤੇ ਤੂਫ਼ਾਨ ਤੁਰੰਤ ਹੀ ਆ ਜਾਂਦੇ ਹਨ। ਅਜਿਹੇ ਦ੍ਰਿਸ਼ ਵੇਖ ਕੇ ਵਿਗਿਆਨਕ ਵੀ ਹਾਰ ਮੰਨਣ ਲਈ ਮਜ਼ਬੂਰ ਹੋ ਜਾਂਦੇ ਹਨ। ਥਾਚੀ ਦੇ ਡਾਵਣੂ ਪਿੰਡ ਵਿਚ ਅਜਿਹੀ ਹੀ ਇਕ ਪ੍ਰਥਾ ਸਭ ਲਈ ਹੈਰਾਨੀ ਪੈਦਾ ਕਰਦੀ ਹੈ ਕਿ ਦੇਵਤਾ ਦੇ ਗੁਰ ਦੇ ਪ੍ਰਾਣ ਤਿਆਗਣ ’ਤੇ ਉਸ ਦਾ ਵਾਜੇ-ਗਾਜੇ, ਢੋਲ-ਨਗਾੜਿਆਂ ਨਾਲ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ।

ਬੀਤੇ ਦਿਨੀਂ ਦੇਵ ਘਟੋਤਕਵ ਦੇ ਗੁਰ ਵਰੂ ਰਾਮ ਦਾ ਦਿਹਾਂਤ ਹੋ ਗਿਆ ਤਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਪ੍ਰਾਚੀਨ ਪ੍ਰਥਾਵਾਂ ਮੁਤਾਬਕ ਹੀ ਕੀਤਾ ਗਿਆ। ਸਭ ਤੋਂ ਪਹਿਲਾਂ ਗੁਰ ਦੀ ਦੇਹ ਨੂੰ ਉਸ ਤਰ੍ਹਾਂ ਪਹਿਰਾਵਾ ਪਹਿਨਾਇਆ ਗਿਆ, ਜਿਵੇਂ ਦੇਵ ਕੰਮਾਂ ਵਿਚ ਪਹਿਨਦੇ ਸਨ। ਚੌਲਾ, ਕਲਕੀ, ਸ਼ਾਫਾ ਆਦਿ ਪਹਿਨਾ ਕੇ ਦੇਵਤਾ ਦਾ ਵਾਜੇ, ਢੋਲ-ਨਗਾੜਿਆਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਹਾਲਾਂਕਿ ਇਹ ਹਿੰਦੂ ਸਨਾਤਨ ਹੀ ਹੈ ਪਰ ਇਹ ਸਿਰਫ ਗੁਰ ਲਈ ਹੀ ਕੀਤਾ ਜਾਂਦਾ ਹੈ। ਉਸ ਤੋਂ ਬਾਅਦ ਗੁਰ ਦੀ ਮੂਰਤੀ ਬਣਾ ਕੇ ਉਸ ਦੀ ਉਸ ਨੂੰ ਦੇਵਤਾ ਦੇ ਮੰਦਰ ’ਚ ਸਥਾਪਤ ਕਰ ਦਿੱਤਾ ਗਿਆ। ਮੌਤ ਦੇ 10 ਦਿਨ ਪਹਿਲਾਂ ਹੀ ਗੁਰੂ ਵਰੂ ਰਾਮ ਨੇ ਦੱਸਿਆ ਸੀ ਕਿ ਹੁਣ ਮੈਨੂੰ ਚੰਗੇ ਤਰੀਕੇ ਨਾਲ ਲਿਜਾਇਆ ਜਾ ਰਿਹਾ ਹੈ ਅਤੇ ਘੜੀ ਪਲ ਵੀ ਦੱਸ ਦਿੱਤੇ, ਜਿਸ ਨੂੰ ਪਰਿਵਾਰ ਵਾਲਿਆਂ ਨੇ ਹਾਸੇ ਮਜ਼ਾਕ ਵਿਚ ਉਡਾ ਦਿੱਤਾ। ਠੀਕ ਉਸੇ ਸਮੇਂ ਪ੍ਰਾਣ ਛੱਡ ਦਿੱਤੇ ਅਤੇ ਭਵਿੱਖਬਾਣੀ ਸੱਚ ਹੋਈ। 


Tanu

Content Editor

Related News