ਗੋਆ ਦੀਆਂ 40 ਸੀਟਾਂ ''ਚੋਂ 37 ਸੀਟਾਂ ''ਤੇ ਚੋਣਾਂ ਲੜਣ ਨੂੰ ਤਿਆਰ ਹਾਂ : ਭਾਜਪਾ

01/01/2017 9:22:37 PM

ਪਣਜੀ — ਭਾਜਪਾ ਨੇ ਐਤਵਾਰ ਨੂੰ ਕਿਹਾ ਕਿ ਉਹ ਇਸ ਸਾਲ ਗੋਆ ''ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ''ਚ ਰਾਜ ਦੀਆਂ ਕੁਲ 40 ਸੀਟਾਂ ''ਚੋਂ 37 ''ਤੇ ਲੜਣ ਨੂੰ ਤਿਆਰ ਹੈ। ਭਾਜਪਾ ਦੇ ਪ੍ਰਦੇਸ਼ ਜਨਰਲ ਸਕੱਤਰ ਸਦਾਨੰਦ ਤਨਾਵੜ੍ਹੇ ਨੇ ਕਿਹਾ, ''ਅਸੀਂ 35 ਵਿਧਾਨ ਸਭਾ ਖੇਤਰਾਂ ''ਚ ਵਿਜੇ ਸੰਕਲਪ ਰੈਲੀਆਂ ਕੀਤੀਆਂ ਹਨ। ਹੁਣ ਅਸੀਂ ਬਿਨ੍ਹਾਂ ਕਿਸੇ ਗਠਜੋੜ ਦੇ ਆਪਣੇ ਦਮ ''ਤੇ 37 ਸੀਟਾਂ ''ਤੇ ਚੋਣਾਂ ਲੱੜਣ ਲਈ ਤਿਆਰ ਹਾਂ।'' ਸੱਤਾਧਾਰੀ ਪਾਰਟੀ ਹਲੇਂ ਉਮੀਦਵਾਰਾਂ ਦੀ ਚੋਣ ਕਰ ਰਹੀ ਹੈ। ਆਰ. ਐੱਸ. ਐੱਸ. ਦੇ ਬਾਗੀ ਨੇਤਾ ਸੁਭਾਸ਼ ਵੇਲਿੰਗਕਰ ਦੇ ਗੋਆ ਸੁਰੱਖਿਆ ਮੰਚ (ਜੀ. ਐੱਸ. ਐੱਮ.) ਤੋਂ ਮਹਾਰਾਸ਼ਟਰਵਾਦੀ ਗੋਤਾਂਤਕ ਪਾਰਟੀ (ਐੱਮ. ਜੀ. ਪੀ.) ਦੇ ਗਠਜੋੜ ਬਾਰੇ ''ਚ ਮੀਡੀਆ ਵੱਲੋਂ ਆ ਰਹੀਆਂ ਖਬਰਾਂ ''ਤੇ ਤਨਾਵੜ੍ਹੇ ਨੇ ਕਿਹਾ ਕਿ ਐੱਮ. ਜੀ. ਪੀ. ਨੇ ਹੁਣ ਤੱਕ ਭਾਜਪਾ ਦੀ ਅਗਵਾਈ ਵਾਲੀ ਗੋਆ ਸਰਕਾਰ ਤੋਂ ਸਮਰਥਨ ਵਾਪਸ ਨਹੀਂ ਲਿਆ ਹੈ। ਐੱਮ. ਜੀ. ਪੀ. ਨੇਤਾਵਾਂ ਨੇ ਪਿਛਲੇ ਮਹੀਨੇ ਖੁਲ੍ਹੇ ਤੌਰ ''ਤੇ ਮੁੱਖ ਮੰਤਰੀ ਲਕਸ਼ਮੀਕਾਂਤ ਪਾਰਸੇਕਰ ਦੀ ਨਿੰਦਾ ਕੀਤੀ ਸੀ, ਜਿਸ ਤੋਂ ਬਾਅਦ ਐੱਮ. ਜੀ. ਪੀ. ਦੇ 2 ਮੰਤਰੀਆਂ ਨੂੰ ਗੋਆ ਕੈਬਨਿਟ ਤੋਂ ਬਰਖਾਸਤ ਕਰ ਦਿੱਤਾ ਗਿਆ ਸੀ ਅਤੇ ਗਠਜੋੜ ਸਾਝੇਦਾਰੀ ਦੇ ਰਿਸ਼ਤਿਆਂ ''ਚ ਖਟਾਸ ਆ ਗਈ ਸੀ।


Related News